ਪੰਜਾਬ ਚ ਏਥੇ ਤੇਜ ਰਫਤਾਰ ਕਾਰ ਪਲਟੀ, ਏਅਰ ਬੈਗ ਖੁਲ੍ਹੇ ਮਿਲੇ ਪਰ ਡਰਾਈਵਰ ਨਹੀਂ ਮਜੂਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਜਿਥੇ ਸੜਕ ਹਾਦਸਿਆਂ ਨੂੰ ਰੋਕਣ ਵਾਸਤੇ ਬਹੁਤ ਸਾਰੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਆਏ ਦਿਨ ਹੀ ਲਗਾਤਾਰ ਇਨ੍ਹਾਂ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਜਿਹੇ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ।

ਹੁਣ ਪੰਜਾਬ ਵਿੱਚ ਅਤੇ ਤੇਜ਼ ਰਫਤਾਰ ਕਾਰ ਪਲਟ ਗਈ ਹੈ ਅਤੇ ਏਅਰ ਬੈਗ ਖੁੱਲੇ ਹਨ ਪਰ ਡਰਾਈਵਰ ਮੌਜੂਦ ਨਹੀਂ ਮਿਲਿਆ। ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਜਮਸ਼ੇਰ ਫਗਵਾੜਾ ਹਾਈਵੇ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਦੇਰ ਰਾਤ ਸ਼ੁੱਕਰਵਾਰ ਨੂੰ ਰਾਤ ਦੇ ਕਰੀਬ ਤਿੰਨ ਵਜੇ ਇੱਕ ਆਈ ਟਵਾਂਟੀ ਸਪੋਰਟਸ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਇਹ ਹਾਦਸਾ ਤੇਜ਼ ਰਫਤਾਰ ਹੋਣ ਦੇ ਚੱਲਦਿਆਂ ਹੋਇਆਂ ਵਾਪਰਿਆ ਹੈ ਜਿੱਥੇ ਕਾਰ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਦਰੱਖਤ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਈ ਹੈ।

ਇਹ ਹਾਦਸਾ ਇੰਨਾ ਭਿਆਨਕ ਸੀ ਕੇ ਟੱਕਰ ਦੇ ਕਾਰਨ ਬਿਜਲੀ ਦੇ ਖੰਭੇ ਅਤੇ ਦਰੱਖਤ ਦੇ ਦੋ ਟੋਟੇ ਹੋ ਗਏ ਹਨ। ਕਾਰ ਦਾ ਅਗਲਾ ਹਿੱਸਾ ਜਿੱਥੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਹੈ ਉਥੇ ਹੀ ਕਾਰ ਦੇ ਏਅਰਬੈਗ ਵੀ ਖੁੱਲ੍ਹੇ ਹੋਏ ਹਨ ਅਤੇ ਕਾਰ ਦੀ ਸਪੀਡ ਦੀ ਸੂਈ ਸੌ ਤੇ ਰੁਕੀ ਹੋਈ ਹੈ। ਇਹ ਹਾਦਸਾ ਇੱਕ ਮੋੜ ਤੇ ਵਾਪਰਿਆ ਹੈ।

ਜਿੱਥੇ ਮੋੜ ਤੋਂ ਹੀ ਤੇਜ਼ ਰਫਤਾਰ ਦੇ ਚਲਦਿਆਂ ਹੋਇਆਂ ਕਾਰ ਬੇਕਾਬੂ ਹੋ ਗਈ। ਉੱਥੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਾਰ ਵਿਚ ਦੋ ਵਿਅਕਤੀ ਸਵਾਰ ਹੋ ਸਕਦੇ ਹਨ ਪਰ ਕਾਰ ਵਿਚੋਂ ਕੋਈ ਵੀ ਵਿਅਕਤੀ ਮੌਜੂਦ ਨਹੀਂ ਮਿਲਿਆ। ਕਾਰ ਦੇ ਅੱਗੇ ਅਤੇ ਪਿਛਲੇ ਪਾਸੇ ਨੰਬਰ ਪਲੇਟ ਨਹੀਂ ਮਿਲੇ ਹਨ। ਉਥੇ ਹੀ ਇੱਕ ਸਟਿੱਕਰ ਤੋਂ ਗੱਡੀ ਦੇ ਨੰਬਰ ਦਾ ਪਤਾ ਲਗਾਇਆ ਗਿਆ ਹੈ ਅਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।