ਪੰਜਾਬ ਚ ਏਥੇ ਚਿੱਟੇ ਦਿਨ ਪੈ ਗਿਆ ਵੱਡਾ ਡਾਕਾ – ਲੋਕਾਂ ਚ ਦਹਿਸ਼ਤ ਦਾ ਮਹੌਲ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿੱਥੇ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਕਦਮ ਚੁੱਕੇ ਜਾ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਹਰ ਸਮੇਂ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕਿਉਂਕਿ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਪੰਜਾਬ ਵਿੱਚ ਲਗਾਤਾਰ ਚੋਰੀ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਸ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਚੱਲਦੇ ਹੋਏ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ। ਆਏ ਦਿਨ ਬੈਕਾਂ ਵਿੱਚ ਹੋਣ ਵਾਲੀ ਲੁੱਟ ਦੇ ਮਾਮਲੇ ਲੋਕਾਂ ਵਿਚ ਡਰ ਪੈਦਾ ਕਰਦੇ ਹਨ।

ਹੁਣ ਪੰਜਾਬ ਵਿੱਚ ਇੱਥੇ ਚਿੱਟੇ ਦਿਨ ਹੀ ਵੱਡਾ ਡਾਕਾ ਪਿਆ ਹੈ ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੁੱਟ ਦੀ ਵਾਰਦਾਤ ਪੱਟੀ ਸ਼ਹਿਰ ਦੀ ਦਾਣਾ ਮੰਡੀ ਦੇ ਸਾਹਮਣੇ ਸਥਿਤ ਇਕ ਬੈਂਕ ਤੋਂ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇੱਥੇ ਮੌਜੂਦ ਬੈਂਕ ਆਫ ਬੜੌਦਾ ਦੀ ਬ੍ਰਾਂਚ ਵਿਚ ਅੱਜ ਚਾਰ ਹਥਿਆਰ ਬੰਦ ਨੌਜਵਾਨਾ ਵੱਲੋ ਦੁਪਹਿਰ 2 ਵਜੇ ਦੇ ਕਰੀਬ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਬੈਂਕ ਵਿੱਚ ਮੌਜੂਦ ਬੈਂਕ ਮੈਨੇਜਰ ਅਤੇ ਗੰਨਮੈਨ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੰਚ ਟਾਈਮ ਹੋਇਆ ਸੀ।

ਉਸ ਸਮੇਂ ਹੀ ਚਾਰ ਨੌਜਵਾਨ ਜਿਨ੍ਹਾਂ ਵੱਲੋਂ ਆਪਣੇ ਮੂੰਹ ਢੱਕੇ ਹੋਏ ਸਨ ਅਤੇ ਹਥਿਆਰਾਂ ਨਾਲ ਲੈਸ ਸਨ ,ਬੈਂਕ ਦੇ ਅੰਦਰ ਦਾਖਲ ਹੋ ਗਏ। ਜਿਨ੍ਹਾਂ ਵੱਲੋਂ ਗੰਨਮੈਨ ਤੋਂ ਰਾਇਫਲ ਖੋਹ ਲਈ ਗਈ ਅਤੇ ਆਪਣੇ ਹਥਿਆਰਾਂ ਤੇ ਡਰ ਨਾਲ ਬੈਂਕ ਵਿੱਚ ਕੈਸ਼ੀਅਰ ਤੋਂ 5 ਤੋਂ 10 ਲੱਖ ਰੁਪਏ ਲੁੱਟ ਲਏ ਗਏ।

ਜਿੱਥੇ ਲੁਟੇਰੇ ਇਹ 5 ਤੋਂ 10 ਲੱਖ ਰੁਪਏ ਆਪਣੇ ਨਾਲ ਲੁੱਟ ਕੇ ਲੈ ਗਏ ਹਨ ਉਥੇ ਹੀ ਗੰਨਮੈਨ ਦੀ ਰਾਈਫਲ, ਅਤੇ ਸੀਸੀਟੀਵੀ ਦਾ ਡੀ ਵੀ ਆਰ ਆਪਣੇ ਨਾਲ ਲੈ ਗਏ ਹਨ। ਬੈਂਕ ਮੈਨੇਜਰ ਵੱਲੋਂ ਤੁਰੰਤ ਹੀ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।