ਕੁਝ ਜਗ੍ਹਾ ਤੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦਿਆਂ ਹੀ ਬਹੁਤ ਸਾਰੇ ਲੋਕਾਂ ਦੇ ਜਨਜੀਵਨ ਅਤੇ ਕੰਮਾਂਕਾਰਾਂ ਉੱਪਰ ਵੀ ਪ੍ਰਭਾਵ ਪੈਂਦਾ ਹੈ। ਪਰ ਕਈ ਵਾਰ ਕੁਝ ਜਰੂਰੀ ਮੁਰੰਮਤ ਜਾਂ ਜ਼ਰੂਰੀ ਕਾਰਨਾਂ ਦੇ ਚਲਦਿਆਂ ਹੋਇਆਂ ਵੀ ਬਿਜਲੀ ਕੱਟ ਲਗਾਏ ਜਾਂਦੇ ਹਨ। ਹੁਣ ਪੰਜਾਬ ਚ ਕੁਝ ਜਗ੍ਹਾ ਤੇ ਬਿਜਲੀ ਬੰਦ ਰੱਖਣ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਜਿੱਥੇ ਕਿ 4 ਜਨਵਰੀ ਨੂੰ ਸਵੇਰੇ 9:30 ਵਜੇ ਤੋਂ 5 ਵਜੇ ਸ਼ਾਮ ਤੱਕ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇਗੀ। ਜਿੱਥੇ ਕਿ 220 ਕੇ ਵੀ ਗ੍ਰਿਡ ਵਿਖੇ 11 ਕੇ ਵੀ ਬੱਸ ਬਾਰ-2 ਦੇ 66/11ਕੇ ਵੀ 20 MVA P/T/F ਦੀ ਸਾਂਭ ਸੰਭਾਲ ਦੇ ਚੱਲਦਿਆਂ ਹੋਇਆਂ ਇਹ ਕੱਟ ਲਗਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਇੰਜੀਨੀਅਰ ਰਾਜੀਵ ਗਰੋਵਰ (AEE) ਸ/ਡ ਨੰਬਰ ਇੱਕ ਅਬੋਹਰ ਵੱਲੋਂ ਦੱਸਿਆ ਗਿਆ ਕਿ ਕੁਝ ਜਰੂਰੀ ਸਾਂਭ ਸੰਭਾਲ ਅਤੇ ਰੱਖ ਰਖਾਵ ਦੇ ਚਲਦਿਆਂ ਹੋਇਆਂ 4 ਜਨਵਰੀ ਨੂੰ ਬਿਜਲੀ ਘੱਟ ਲਗਾਇਆ ਜਾ ਰਿਹਾ ਹੈ ਜੋ ਕਿ ਬਿਜਲੀ ਦੀ ਸਪਲਾਈ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਬਹੁਤ ਸਾਰੇ ਇਲਾਕੇ ਵੀ ਪ੍ਰਭਾਵਿਤ ਹੋਣਗੇ ਜਿਸ ਬਾਰੇ ਦੱਸਿਆ ਗਿਆ ਹੈ ਕਿ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਲਾਜਪਤ ਨਗਰ, ਜੈਨ ਨਗਰ, ਸੁੰਦਰੀ ਨਗਰ, ਤਹਿਸੀਲ ਕੰਪਲੈਕਸ, ਬੀਐਸਐਨਐਲ ਐਕਸਚੇਂਜ, ਮਹਾਂਵੀਰ ਕਲੋਨੀ, ਪੰਜ ਪੀਰ ਨਗਰ, ਏਅਰ ਫੋਰਸ ਸਟੇਸ਼ਨ, ਵਾਟਰ ਵਰਕਸ, ਬਸੰਤ ਨਗਰ, ਏਕਤਾ ਕਲੋਨੀ, ਧਰਮ ਨਗਰੀ, ਗੁਰਦਿਆਲ ਨਗਰ, ਸਾਹਿਤ ਸਦਨ ਰੋਡ, ਮਾਡਲ ਟਾਊਨ, ਜੰਮੂ ਬਸਤੀ, ਸਿਵਲ ਹਸਪਤਾਲ, ਗਊਸ਼ਾਲਾ ਰੋਡ, ਬਸ ਸਟੈਂਡ, ਬਸ ਸਟੈਂਡ ਦੇ ਪਿੱਛੇ ਗਲੀ ਨੰਬਰ 13 14 15, 15 ਏ, 15 B, ਸਾਰੇ ਪੁਰਾਣੀ ਫਾਜ਼ਲਕਾ ਰੋਡ, ਦਾਣਾ ਮੰਡੀ, ਆਨੰਦ ਨਗਰੀ, ਨਾਨਕ ਨਗਰੀ, ਪੁੱਡਾ ਕਲੋਨੀ, ਨਵੀਂ ਫਾਜ਼ਿਲਕਾ ਰੋਡ, ਬਾਬਾ ਦੀਪ ਸਿੰਘ ਨਗਰ, ਪ੍ਰੀਆ ਇਨਕਲੇਵ, ਅਜੀਤ ਨਗਰ, ਸੀਡ ਫਾਰਮ ਪੱਕਾ, ਸੱਚਖੰਡ ਸਕੂਲ ਵਾਲੀ ਰੋਡ, ਕਿੱਲਿਆਂ ਵਾਲੀ ਰੋਡ, ਤਨੇਜਾ ਕਲੋਨੀ, ਹਿੰਦੂਮਲਕੋਟ ਰੋਡ, ਕੈਨਾਲ ਕਲੋਨੀ, ਤਨੇਜਾ ਕਲੋਨੀ ਵਿੱਚ ਬਿਜਲੀ ਦੀ ਸਪਲਾਈ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬੰਦ ਰਹੇਗੀ। ਉੱਥੇ ਹੀ ਜਾਣਕਾਰੀ ਦਿੰਦਿਆਂ ਹੋਇਆ ਇੰਜੀਨੀਅਰ ਰਾਜੀਵ ਗਰੋਵਰ ਨੇ ਦੱਸਿਆ ਕਿ ਸਪਲਾਈ ਬੰਦ ਹੋਣ ਦੇ ਸਮੇਂ ਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਹੈ।