ਪੰਜਾਬ ਚ ਇਹਨਾਂ ਜਿਲਿਆਂ ਵਿਚ ਮੀਂਹ ਪੈਣ ਲੈਕੇ ਮੌਸਮ ਵਿਭਾਗ ਵਲੋਂ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਮੌਨਸੂਨ ਕਾਫੀ ਸੁਸਤ ਹੋ ਚੁੱਕਿਆ ਹੈ l ਜਿਸ ਕਾਰਨ ਪੰਜਾਬ ਦੇ ਕਈ ਜਲਿਆਂ ਦੇ ਵਿੱਚ ਧੁੱਪ ਕਾਰਨ ਪੰਜਾਬੀਆਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਪਰ ਹਾਲੇ ਹੀ ਪੰਜਾਬ ਦੇ ਕਈ ਅਜਿਹੇ ਜ਼ਿਲੇ ਹਨ, ਜਿੱਥੇ ਹਲਕੀ ਹਲਕੀ ਬਾਰਿਸ਼ ਦਰਜ਼ ਕੀਤੀ ਜਾਂਦੀ ਹੈ l ਇਸੇ ਵਿਚਾਲੇ ਪੰਜਾਬ ਦੇ ਵਿੱਚ ਹੁਣ ਕਈ ਜਿਲਿਆਂ ਵਿਚ ਮੀਹ ਪੈਣ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਪੰਜਾਬ ਦੇ ਨਾਲ ਜਿਲਿਆਂ ਦੇ ਵਿੱਚ ਨਹੀਂ ਪੈ ਸਕਦਾ ਹੈ l ਦੱਸਦਿਆ ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਸਮੇਤ ਪੰਜਾਬ ਦੇ 3 ਜ਼ਿਲ੍ਹਿਆਂ ਪਠਾਨਕੋਟ, ਰੂਪਨਗਰ ਤੇ ਮੋਹਾਲੀ ‘ਚ ਅੱਜ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। IMD ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਜ਼ਿਆਦਾਤਰ ਹਿੱਸਾ ਖੁਸ਼ਕ ਰਹਿਣ ਵਾਲਾ ਹੈ l ਪਰ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ, ਤਾਪਮਾਨ ਆਮ ਵਾਂਗ ਰਹੇਗਾ । ਬੀਤੇ ਦਿਨ ਪੂਰੇ ਸੂਬੇ ‘ਚ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ ਤੇ ਨਾ ਹੀ ਤਾਪਮਾਨ ‘ਚ ਕੋਈ ਬਦਲਾਅ ਦੇਖਿਆ ਗਿਆ l ਇਸ ਦੌਰਾਨ ਤਾਪਮਾਨ ਵੀ ਆਮ ਵਾਂਗ ਰਿਹਾ। ਚੰਡੀਗੜ੍ਹ ‘ਚ ਵੀ ਤਾਪਮਾਨ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਤੇ ਤਾਪਮਾਨ 34 ਡਿਗਰੀ ਦੇ ਆਸ-ਪਾਸ ਰਿਹਾ। ਜ਼ਿਕਰਯੋਗ ਹੈ ਕਿ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਮੀਂਹ ਨਹੀਂ ਪੈਂਦਾ ਪਿਆ ਸੀ l ਜਿਸ ਕਾਰਨ ਪੰਜਾਬ ਦੇ ਅੰਦਰ ਅੱਤ ਦੀ ਗਰਮੀ ਪੈਂਦੀ ਪਈ ਸੀ l ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੋਲ ਤਿੰਨ ਜਿਲਿਆਂ ਦੇ ਵਿੱਚ ਮੀਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ l ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਮਹੀਨੇ ਦੇ ਅੰਤ ਤੱਕ ਪੰਜਾਬ ਤੇ ਚੰਡੀਗੜ੍ਹ ਤੋਂ ਮਾਨਸੂਨ ਪੂਰੀ ਤਰ੍ਹਾਂ ਹਟ ਜਾਵੇਗਾ। ਪੰਜਾਬ ਦੇ ਸਿਰਫ਼ 7 ਜ਼ਿਲ੍ਹੇ ਅਜਿਹੇ ਹਨ, ਜਿੱਥੇ ਆਮ ਬਾਰਿਸ਼ ਹੋਈ ਹੈ। ਜਦੋਂ ਕਿ 16 ਜ਼ਿਲ੍ਹਿਆਂ ਵਿੱਚ 58 ਤੋਂ 23 ਫੀਸਦੀ ਤੱਕ ਘੱਟ ਬਾਰਿਸ਼ ਹੋਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਆਪਣਾ ਕਿਹੋ ਜਿਹਾ ਰੰਗ ਵਿਖਾਉਂਦਾ ਹੈ, ਉਸ ਦਾ ਸਭ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ।