ਪੰਜਾਬ ਚ ਇਸ ਰੋਡ ਤੇ ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ, 4 ਹਥਿਆਰਬੰਦ ਨੌਜਵਾਨ ਲੁਟੇਰੇ ਹਨ ਐਕਟਿਵ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ‘ਚ ਅਪਰਾਧ ਨਾਲ ਸਬੰਧਤ ਵਾਰਦਾਤਾਂ ਵਿਚ ਹਰ ਰੋਜ਼ ਇਜ਼ਾਫ਼ਾ ਹੁੰਦਾ ਨਜ਼ਰ ਆ ਰਿਹਾ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਾਂ , ਮਹਾਨਗਰ ਜਲੰਧਰ ਵਿਚ ਅਪਰਾਧ ਨਾਲ ਸਬੰਧਤ ਮਾਮਲੇ ਹਰ ਰੋਜ਼ ਵਧ ਰਹੇ ਹਨ । ਜਿਸ ਦੇ ਚੱਲਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ ਹਨ । ਹਾਲਾਂਕਿ ਪੁਲਸ ਪ੍ਰਸ਼ਾਸਨ ਵੱਲੋਂ ਵੀ ਸਮੇਂ ਸਮੇਂ ਤੇ ਮੁਹਿੰਮਾਂ ਚਲਾ ਕੇ ਅਜਿਹੇ ਅਪਰਾਧੀਆਂ ਤੇ ਠੱਲ੍ਹ ਪਾਉਣ ਲਈ ਮਹਾਨਗਰ ਜਲੰਧਰ ਵਿਚ ਕਾਰਜ ਕੀਤੇ ਜਾਂਦੇ ਹਨ । ਪਰ ਇਸਦੇ ਬਾਵਜੂਦ ਵੀ ਲੁਟੇਰੇ ਅਤੇ ਚੋਰਾਂ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਇਨ੍ਹਾਂ ਦਿਨੀਂ ਜਲੰਧਰ ਦੇ ਪਠਾਨਕੋਟ ਤੇ ਜਾਣ ਵਾਲੇ ਹਾਈਵੇ ਤੇ ਉਹ ਤਿੰਨ ਨੌਜਵਾਨਾਂ ਦਾ ਗਿਰੋਹ ਕਾਫੀ ਸਰਗਰਮ ਹੋ ਚੁੱਕਿਆ ਹੈ । ਇਹ ਗਿਰੋਹ ਆਓੁਣ ਜਾਣ ਵਾਲੇ ਡਰਾਈਵਰਾਂ ਨੂੰ ਬੰਦੂਕ ਵਿਖਾ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ । ਉਨ੍ਹਾਂ ਤੇ ਕਿਰਪਾਨਾਂ ਅਤੇ ਦੱਤਾ ਦਾਤਰਾਂ ਨਾਲ ਵੀ ਹਮਲਾ ਕਰ ਰਹੇ ਹਨ । ਉੱਥੇ ਹੀ ਇਸ ਗਰੋਹ ਦੇ ਸ਼ਿਕਾਰ ਲੋਕਾਂ ਜਿਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਜਲੰਧਰ ਦੇ ਪਠਾਨਕੋਟ ਹਾਈਵੇ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ । ਉਹ ਰਾਤ ਨੂੰ ਉਕਤ ਸਡ਼ਕ ਤੇ ਜਾਣ ਤੋਂ ਡਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਗਿਰੋਹ ਕਦੋਂ ਅਤੇ ਕਿੱਥੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਵੇਗਾ । ਇਹ 3 ਲੁਟੇਰੇ ਦੇਰ ਰਾਤ ਮੋਟਰਸਾਈਕਲ ’ਤੇ ਨਿਕਲਦੇ ਹਨ ਅਤੇ ਰਸਤੇ ’ਚ ਰੇਕੀ ਕਰਦੇ ਰਹਿੰਦੇ ਹਨ ਕਿ ਹਾਈਵੇ ’ਤੇ ਕਿਸੇ ਸੁੰਨਸਾਨ ਜਗ੍ਹਾ ’ਤੇ ਕਿਹੜਾ ਟਰੱਕ ਜਾਂ ਕਾਰ ਖੜ੍ਹੀ ਹੈ। ਲੁਟੇਰਿਆਂ ਵੱਲੋਂ ਜੋ ਵੀ ਵਾਰਦਾਤਾਂ ਕੀਤੀਆਂ ਹਨ, ਉਹ ਸੂਬੇ ਤੋਂ ਬਾਹਰਲੇ ਟਰੱਕਾਂ ਤੇ ਕਾਰ ਚਾਲਕਾਂ ਨਾਲ ਹੀ ਕੀਤੀਆਂ ਹਨ। ਤਿੰਨੇ ਲੁਟੇਰੇ ਆਪਣਾ ਮੋਟਰਸਾਈਕਲ ਟਰੱਕ ਕੋਲ ਆ ਖੜ੍ਹਾ ਕਰ ਦਿੰਦੇ ਹਨ ਅਤੇ ਜ਼ਬਰਦਸਤੀ ਟਰੱਕ ਦੇ ਕੈਬਿਨ ’ਚ ਦਾਖ਼ਲ ਹੋ ਕੇ ਪਹਿਲਾਂ ਤਲਵਾਰਾਂ ਅਤੇ ਦਾਤਰਾਂ ਨਾਲ ਹਮਲਾ ਕਰਦੇ ਹਨ।

ਫਿਰ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਹਨ । ਇਨ੍ਹਾਂ ਲੁਟੇਰਿਆਂ ਬਾਰੇ ਸੁਣ ਕੇ ਹੁਣ ਜਲੰਧਰ ਭਰ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹ ਉਹ ਹਾਈਵੇ ਹੈ ਜਿਥੇ ਅਕਸਰ ਹੀ ਆਮ ਲੋਕ ਆਉਂਦੇ ਜਾਂਦੇ ਰਹਿੰਦੇ ਹਨ । ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਗਰੋਹ ਨੂੰ ਫੜਨ ਦੇ ਲਈ ਕਾਰਜ ਕੀਤੇ ਜਾ ਰਹੇ ਹਨ ।