ਪੰਜਾਬ ਚ ਇਸ ਬੇਬੇ ਦੀ ਉਮਰ ਹੈ 132 ਸਾਲ – ਖੁਰਾਕ ਚ ਖਾਂਦੀ ਹੈ ਇਹ ਚੀਜਾਂ


ਵਿਸ਼ਵ ਵਿਚ ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜੋ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਵਿਸ਼ਵ ਰਿਕਾਰਡ ਬਣਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿੱਚ ਸਿਹਤਮੰਦ ਹੋਣ ਦਾ ਰਾਜ਼ ਸਿਹਤਮੰਦ ਖ਼ੁਰਾਕ ਦਾ ਹੋਣਾ ਲਾਜ਼ਮੀ ਹੈ। ਕਿਉਂਕਿ ਤੰਦਰੁਸਤ ਸਿਹਤ , ਖਾਣ ਪੀਣ ਕਾਰਨ ਹੀ ਤੰਦਰੁਸਤ ਸਰੀਰ ਉਪਜ ਸਕਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਲੰਬੀ ਉਮਰ ਦੇ ਰਾਜ਼ ਵੀ ਦੱਸੇ ਜਾਂਦੇ ਹਨ। ਜਿਨ੍ਹਾਂ ਵੱਲੋਂ ਆਪਣੇ ਖਾਣ-ਪੀਣ ਉਪਰ ਪੂਰਾ ਧਿਆਨ ਦਿੱਤਾ ਹੈ।

ਬਹੁਤ ਸਾਰੇ ਬਜ਼ੁਰਗਾਂ ਵੱਲੋਂ ਵਧੇਰੇ ਉਮਰ ਦੇ ਬਜ਼ੁਰਗ ਹੋਣ ਦਾ ਮਾਣ ਵੀ ਹਾਸਲ ਕੀਤਾ ਜਾਂਦਾ ਹੈ। ਪੰਜਾਬ ਸੂਬੇ ਦੀ 132 ਸਾਲਾਂ ਦੀ ਬੇਬੇ ਦੀ ਉਮਰ ਵਿੱਚ ਉਸ ਦੀ ਖੁਰਾਕ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਚਰਚਾ ਵਿੱਚ ਬਣੀ ਹੋਈ 132 ਸਾਲਾ ਦੀ ਬੇਬੇ ਦੇ ਖਾਣ ਪੀਣ ਬਾਰੇ ਹੋਰ ਖੁਲਾਸਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਤਾ ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਲੋਹੀਆਂ ਦੇ ਨਜ਼ਦੀਕ ਵੱਸਦੇ ਪਿੰਡ ਸਾਬੂਵਾਲ ਦੀ ਰਹਿਣ ਵਾਲੀ ਹੈ। ਇਹ ਮਾਤਾ ਬਹੁਤ ਮਾਣ ਨਾਲ ਕਹਿੰਦੀ ਹੈ ਕਿ ਉਸ ਨੂੰ ਕੋਈ ਵੀ ਬੀਮਾਰੀ ਨਹੀਂ।

ਪਰ ਸੁਣਨ ਵਿੱਚ ਥੋੜੀ ਮੁਸ਼ਕਲ ਹੁੰਦੀ ਹੈ। ਇੱਕ ਮੈਂ ਵੇਖ ਨਹੀ ਸਕਦੀ। ਮਾਤਾ ਨੇ ਦੱਸਿਆ ਕਿ ਇਸ ਉਮਰ ਵਿੱਚ ਮੈਂ ਕੋਈ ਵੀ ਦਵਾਈ ਨਹੀਂ ਲੈਂਦੀ। ਆਪਣੀ ਖੁਰਾਕ ਬਾਰੇ ਦੱਸਦੇ ਹੋਏ ਮਾਤਾ ਨੇ ਆਖਿਆ ਕਿ ਮੈਂ ਆਪਣੇ ਖਾਣੇ ਵਿੱਚ ਮਠਿਆਈਆਂ ਦਾ ਆਨੰਦ ਲੈਂਦੀ ਹੈ। ਮੈਂ ਸਬਜ਼ੀ ਅਤੇ ਦਹੀ ਦੇ ਨਾਲ ਦੋ ਰੋਟੀਆਂ ਖਾਂਦੀ ਹੈ। ਉਨ੍ਹਾਂ ਵੱਲੋਂ ਪੁਰਾਣੇ ਸਮੇਂ ਦੀਆਂ ਸੁਣਾਈਆਂ ਜਾਂਦੀਆਂ ਅਜਾਦੀ ਤੋ ਪਹਿਲਾ ਦੀਆ ਕਹਾਣੀਆਂ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਸੁਣ ਕੇ ਆਨੰਦ ਮਾਣਿਆ ਜਾਂਦਾ ਹੈ। ਇਸ ਬਜ਼ੁਰਗ ਮਾਤਾ ਦੇ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਅਨੁਸਾਰ ਉਸਦੀ ਉਮਰ 124 ਸਾਲਾ ਬਣਦੀ ਹੈ।

ਪਰ ਉਨ੍ਹਾਂ ਦੱਸਿਆ ਕਿ ਉਹ 132 ਸਾਲ ਦੇ ਹੀ ਹਨ। ਅਤੇ ਵੋਟਰ ਆਈਡੀ ਕਾਰਡ ਵਿੱਚ ਉਹ ਸਹੀ ਉਮਰ ਦਾਖਲ ਨਹੀਂ ਕਰਵਾ ਸਕੇ। ਮਾਤਾ ਦਾ ਵੋਟਰ ਆਈਡੀ ਕਾਰਡ ਕਹਿੰਦਾ ਹੈ ਕਿ ਉਨ੍ਹਾਂ ਦੀ ਉਮਰ 1 ਜਨਵਰੀ 1995 ਨੂੰ 98 ਸਾਲ ਹੈ। ਮਾਤਾ ਨੇ ਦੱਸਿਆ ਕਿ ਮੈਂ ਆਪਣੇ 9 ਬੱਚਿਆਂ ਵਿਚੋਂ 5 ਨੂੰ ਗੁਆ ਚੁੱਕੀ ਹਾਂ। ਪਰ ਰੱਬ ਮੈਨੂੰ ਇਸ ਦੁਨੀਆਂ ਤੋਂ ਵਾਪਸ ਲੈ ਜਾਣਾ ਭੁੱਲ ਗਿਆ ਹੈ। ਇਸ ਬੇਬੇ ਬਸੰਤ ਕੌਰ ਵੱਲੋਂ 3 ਸਦੀਆਂ ਵੇਖ ਲਈਆਂ ਗਈਆਂ ਹਨ। ਇਸ ਵਕਤ ਇਹ ਬੇਬੇ ਆਪਣੀ ਪੰਜਵੀਂ ਪੀੜ੍ਹੀ ਦੇ ਬੱਚਿਆਂ ਨੂੰ ਵੇਖ ਰਹੀ ਹੈ। ਬਸੰਤ ਕੌਰ ਦੇ ਪੜਪੋਤੇ ਵਰਿੰਦਰ ਸਿੰਘ 27 ਸਾਲਾ ਵਾਸੀ ਕਪੂਰਥਲਾ ਨੇ ਆਖਿਆ ਹੈ ਕਿ ਉਨ੍ਹਾਂ ਦੀ ਪੜਦਾਦੀ ਜੀ ਦਾ ਨਾਮ ਧਰਤੀ ਤੇ ਸਭ ਤੋਂ ਬਜ਼ੁਰਗ ਔਰਤ ਵਜੋਂ ਵਿਸ਼ਵ ਰਿਕਾਰਡ ਵਿੱਚ ਦਰਜ ਕੀਤਾ ਜਾਵੇ, ਜਿਸ ਦੇ ਉਹ ਹੱਕਦਾਰ ਹਨ।