ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਦੋ ਭਰਾ ਇੱਕ ਦੂਜੇ ਦਾ ਮੋਢਾ ਹੁੰਦੇ ਹਨ ਹਰ ਸੁੱਖ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ । ਬੇਹਦ ਹੀ ਖੂਬਸੂਰਤ ਰਿਸ਼ਤਾ ਦੋ ਭਰਾਵਾਂ ਵਿਚਕਾਰ ਦਾ ਮੰਨਿਆ ਜਾਂਦਾ ਹੈ । ਬਚਪਨ ਤੋਂ ਲੈ ਕੇ ਬੁਢਾਪੇ ਤਕ ਦੋ ਭਰਾ ਇਕੱਠੇ ਜਿਊਂਦੇ ਹਨ ਜ਼ਿੰਦਗੀ ਬਤੀਤ ਕਰਦੇ ਹਨ। ਪਰ ਦੋ ਭਰਾਵਾਂ ਦਾ ਰਿਸ਼ਤਾ ਉਸ ਸਮੇਂ ਤਾਰ ਤਾਰ ਹੋ ਗਿਆ ਜਦ ਇਕ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ । ਮਾਮਲਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ। ਜਿੱਥੇ ਕਿ ਪਟਿਆਲਾ ਦੇ ਬਹਾਦੁਰਗੜ੍ਹ ਚ ਇਕ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਦੋਵਾਂ ਭਰਾਵਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ ਦੋਵੇਂ ਵੱਖੋ ਵੱਖਰੇ ਘਰਾਂ ਦੇ ਵਿੱਚ ਰਹਿੰਦੇ ਸਨ ।
ਪਰ ਅਕਸਰ ਹੀ ਵੱਡਾ ਭਰਾ ਜਵਾਲਾ ਸਿੰਘ ਛੋਟੇ ਭਰਾ ਅਮਰ ਸਿੰਘ ਦੇ ਘਰ ਅੱਗੇ ਜਾਣਬੁੱਝ ਕੇ ਧੂੜੀ ਸੁੱਤਾ ਹੁੰਦਾ ਸੀ, ਜਦੋਂ ਅਮਰ ਸਿੰਘ ਦੀ ਪਤਨੀ ਵੱਡੇ ਭਰਾ ਦੇ ਘਰ ਗੱਲਬਾਤ ਕਰਨ ਲਈ ਗਏ ਤਾਂ ਦੋਵਾਂ ਭਰਾਵਾਂ ਵਿਚਕਾਰ ਕਾਫੀ ਹੱਥੋਪਾਈ ਹੋਈ । ਜਿਸ ਦੇ ਚੱਲਦੇ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਦਿੱਤੀ ।
ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਜਿਸ ਦੇ ਚਲਦੇ ਹੁਣ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋਸ਼ੀ ਵਿਅਕਤੀ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਦੋਵਾਂ ਭਰਾਵਾਂ ਦੀ ਕੋਈ ਆਪਸੀ ਰੰਜਿਸ਼ ਨਹੀਂ ਸੀ ।
ਸਿਰਫ਼ ਘਰ ਅੱਗੇ ਤੂੜੀ ਸੁੱਟਣ ਨੂੰ ਲੈ ਕੇ ਦੋਵਾਂ ਚ ਝਗੜਾ ਹੋਇਆ । ਦੇਖਦੇ ਹੀ ਦੇਖਦੇ ਇਹ ਝਗੜਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਵੱਡੇ ਭਰਾ ਦੇ ਵੱਲੋ ਆਪਣੇ ਛੋਟੇ ਭਰਾ ਦੇ ਸਿਰ ਵਿਚ ਰਾਡ ਮਾਰ ਦਿੱਤੀ ਗਈ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਫਿਲਹਾਲ ਪੁਲੀਸ ਵੱਲੋਂ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ ।
Home ਤਾਜਾ ਖ਼ਬਰਾਂ ਪੰਜਾਬ ਚ ਇਸ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਦਾ ਕਰ ਦਿੱਤਾ ਕਤਲ, ਸਾਰੇ ਰਹਿ ਗਏ ਹੈਰਾਨ- ਤਾਜਾ ਵੱਡੀ ਖਬਰ
Previous Postਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਇਆ ਇਹ ਵੱਡਾ ਬਿਆਨ, ਸਾਰੇ ਪਾਸੇ ਹੋ ਗਈ ਚਰਚਾ
Next Post2 ਦਿਨ ਪਹਿਲਾਂ ਘਰ ਦੇ ਬਾਹਰ ਖੜੇ ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ ਇਸ ਹਲਾਤ ਚ ਮਿਲੀ ਲਾਸ਼