ਪੰਜਾਬ ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ , ਮੌਸਮ ਵਿਭਾਗ ਵਲੋਂ ਕੀਤੀ ਵੱਡੀ ਭਵਿੱਖਬਾਣੀ

ਪੰਜਾਬ ਵਿੱਚ ਗਰਮੀ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਪਮਾਨ ਹਰ ਰੋਜ਼ ਵੱਧ ਰਿਹਾ ਹੈ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਪਾਰਾ 35 ਡਿਗਰੀ ਤੋਂ ਉੱਤੇ ਚਲਾ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਹੋਰ ਵਾਧਾ ਹੋ ਸਕਦਾ ਹੈ।
ਚੰਡੀਗੜ੍ਹ ਕਈ ਇਲਾਕਿਆਂ ਵਿੱਚ ਅੱਜ ਵੀ ਗਰਮੀ ਦੀ ਤੀਬਰ ਲਹਿਰ ਜਾਰੀ ਰਹਿਣ ਦੀ ਉਮੀਦ ਹੈ।

ਮੌਸਮ ਵਿਭਾਗ ਦੇ ਨਵੇਂ ਅੰਦਾਜ਼ੇ ਮੁਤਾਬਕ, 8 ਅਪ੍ਰੈਲ ਨੂੰ ਪੱਛਮੀ ਹਿਮਾਲੀਆ ਖੇਤਰ ਵਿੱਚ ਇੱਕ ਨਵੀਂ ਗੜਬੜੀ ਆਈ ਹੈ, ਜਿਸਦਾ ਅਸਰ 9 ਅਪ੍ਰੈਲ ਤੱਕ ਸੁੱਕੇ ਮੌਸਮ ਵਜੋਂ ਰਹੇਗਾ। ਪਰ 10 ਅਤੇ 11 ਅਪ੍ਰੈਲ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਹੋਣ ਦੀ ਪੂਰੀ ਸੰਭਾਵਨਾ ਹੈ।

ਕ੍ਰਿਸ਼ੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਅਤੇ ਸੰਭਵ ਤੂਫਾਨ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਸਕਦੇ ਹਨ। ਕਿਉਂਕਿ ਇਸ ਸਮੇਂ ਖੇਤਾਂ ਵਿੱਚ ਕਣਕ ਦੀ ਵਾਢੀ ਜੋਰਾਂ ਨਾਲ ਚੱਲ ਰਹੀ ਹੈ ਅਤੇ ਫਸਲ ਮੰਡੀਆਂ ਵਿੱਚ ਆਉਣ ਲੱਗੀ ਹੈ, ਜਿਸ ਉੱਤੇ ਮੀਂਹ ਬੁਰਾ ਅਸਰ ਪਾ ਸਕਦਾ ਹੈ।