ਪੰਜਾਬ ਚ ਇਥੋਂ 84 ਦਿਨਾਂ ਬਾਅਦ ਆਈ ਇਹ ਵੱਡੀ ਮਾੜੀ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਤੋਂ ਹੀ ਦੇਸ਼ ਅੰਦਰ ਫੈਲੀ ਹੋਈ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਭਿਆਨਕ ਰਹੱਸਮਈ ਬੀ-ਮਾ-ਰੀ-ਆਂ ਵੀ ਸਾਹਮਣੇ ਆਈਆ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ। ਕਰੋਨਾ ਨੂੰ ਠੱਲ੍ਹ ਪਾਉਣ ਲਈ ਦੇਸ਼ ਅੰਦਰ ਜਿਥੇ ਤਾਲਾਬੰਦੀ ਕੀਤੀ ਗਈ ਉਥੇ ਹੀ ਕਰੋਨਾ ਟੈਸਟ ਅਤੇ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ। ਜਿਸ ਸਦਕਾ ਪੰਜਾਬ ਵਿੱਚ ਕਰੋਨਾ ਨੂੰ ਕਾਫ਼ੀ ਹੱਦ ਤਕ ਠੱਲ ਪਾਈ ਗਈ ਹੈ ਅਤੇ ਲੋਕਾਂ ਨੂੰ ਅਜੇ ਵੀ ਲਾਗੂ ਕੀਤੀਆਂ ਗਈਆਂ ਕਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬ ਵਿਚ 84 ਦਿਨਾਂ ਬਾਅਦ ਇਹ ਬੜੀ ਮਾੜੀ ਤਾਜ਼ਾ ਖਬਰ ਸਾਹਮਣੇ ਆਈ ਹੈ।

ਪੰਜਾਬ ਵਿਚ ਜਿਥੇ ਕਰੋਨਾ ਤੋਂ ਬਾਅਦ ਡੇਂਗੂ ਅਤੇ ਮਲੇਰੀਆ ਦਾ ਪ੍ਰਭਾਵ ਵੀ ਬਹੁਤ ਜ਼ਿਆਦਾ ਵੇਖਿਆ ਗਿਆ ਓਥੇ ਹੀ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ। ਉਥੇ ਹੀ 84 ਦਿਨਾਂ ਬਾਅਦ ਬਲੈਕ ਫੰਗਸ ਦੇ ਨਾਲ ਜੁੜੇ ਹੋਏ ਮਾਮਲੇ ਫਿਰ ਤੋਂ ਸਾਹਮਣੇ ਆ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਜਲੰਧਰ ਵਿਖੇ ਬਲੈਕ ਫੰਗਸ ਦੇ 84 ਦਿਨਾਂ ਬਾਦ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ 60 ਸਾਲਾਂ ਨੂੰ 7 ਅਕਤੂਬਰ ਨੂੰ ਜਲੰਧਰ ਦੇ ਹੀ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਥੇ ਹੀ ਕਰਵਾਏ ਗਏ ਟੈਸਟਾਂ ਵਿੱਚ ਉਸ ਦੇ ਬਲੈਕ ਫੰਗਸ ਤੋਂ ਪੀੜਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਬੀਮਾਰੀ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿੱਚ ਪਾਈ ਜਾ ਰਹੀ ਹੈ। ਜਿਨ੍ਹਾਂ ਨੂੰ ਇਹ ਬਲੈਕ ਫੰਗਸ ਵਰਗੀ ਮਹਾਮਾਰੀ ਆਪਣੀ ਚਪੇਟ ਵਿਚ ਲੈ ਰਹੀ ਹੈ। ਜਲੰਧਰ ਜ਼ਿਲ੍ਹੇ ਦੇ ਵਿਚ ਹੁਣ ਤੱਕ 50 ਦੇ ਲਗਭੱਗ ਮਰੀਜ਼ ਸਾਹਮਣੇ ਆ ਚੁੱਕੇ ਹਨ ਜੋ ਕਿ ਬਲੈਕ ਫੰਗਸ ਦੇ ਸ਼ਿਕਾਰ ਹੋਏ ਹਨ। ਉਥੇ ਹੀ ਸਿਹਤ ਅਧਿਕਾਰੀਆਂ ਵੱਲੋਂ ਇਸ ਦੇ ਹੋਣ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕਈ ਮਰੀਜ਼ਾਂ ਵਿੱਚ ਸ਼ੂਗਰ ਦਾ ਲੈਵਲ ਵਧਣ ਕਾਰਨ ਇਹ ਬਲੈਕ ਫੰਗਸ ਤਾਂ ਨਹੀਂ ਹੋ ਰਹੀ।

ਅਗਰ ਕਿਸੇ ਵੀ ਮਰੀਜ਼ ਨੂੰ ਕਰੋਨਾ ਤੋਂ ਬਾਅਦ ਕਿਸੇ ਤਰਾਂ ਦੀ ਤਕਲੀਫ਼ ਹੁੰਦੀ ਹੈ ਤਾਂ ਉਸਨੂੰ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਕਿਉਂਕਿ ਇਹ ਬੀਮਾਰੀ ਕਰੋਨਾ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਵਿਚ ਹੋ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਲੰਧਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਇਕ ਮਰੀਜ਼ ਨੂੰ 1 ਮਈ ਨੂੰ ਕਰੋਨਾ ਹੋਇਆ ਸੀ। ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਅਤੇ ਜਿਸ ਨੂੰ ਬਾਅਦ ਵਿੱਚ ਬਲੈਕ ਫੰਗਸ ਦਾ ਸ਼ਿਕਾਰ ਦੇਖ ਕੇ ਸਿਵਲ ਸਰਜਨ ਦਫ਼ਤਰ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਮਨ ਗੁਪਤਾ ਨੇ ਇਸ ਬੀਮਾਰੀ ਨੂੰ ਪੋਸਟ ਕੋਵਿਡ ਹੀ ਮੰਨਿਆ ਹੈ।