ਆਈ ਤਾਜਾ ਵੱਡੀ ਖਬਰ
ਜਿਥੇ ਕੋਰੋਨਾ ਦੇ ਚੱਲਦੇ ਦੁਨੀਆ ਭਰ ਦੇ ਲੋਕਾਂ ਦੇ ਕੰਮ ਕਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ । ਪਰ ਇਸ ਦੌਰਾਨ ਲੋਕਾਂ ਨੇ ਵਿਆਹ-ਸ਼ਾਦੀਆਂ ਦਾ ਬਹੁਤ ਜ਼ਿਆਦਾ ਫ਼ਾਇਦਾ ਚੁਕਿਆ । ਇਸਦਾ ਅਸਲ ਕਾਰਨ ਵੀ ਸੀ ਕਿ ਇਸ ਦੌਰਾਨ ਵਾਧੂ ਖਰਚਾ ਕਾਫੀ ਬਚ ਗਿਆ । ਕੀਤੇ ਨਾ ਕੀਤੇ ਇਹ ਗੱਲ ਸੱਚ ਵੀ ਹੈ ਅੱਜਕਲ ਲੋਕਾਂ ਨੇ ਵਿਆਹ ਨੂੰ ਵਿਆਹ ਘੱਟ ਅਤੇ ਸ਼ੋਸ਼ੇਬਾਜ਼ੀ ਜ਼ਿਆਦਾ ਸਮਝੀ ਹੋਈ ਹੈ । ਲੋਕ ਦੇਖੋ ਦੇਖੀ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਆਪਣੇ ਬੱਚਿਆਂ ਦੇ ਵਿਆਹਾਂ ਤੇ ਲੱਗਾ ਰਹੇ ਹਨ ।ਕਈ ਲੋਕ ਤਾਂ ਅਜਿਹੇ ਵੀ ਹਨ ਜੋ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦਾ ਧੂਮਧਾਮ ਦੇ ਨਾਲ ਵਿਆਹ ਕਰਦੇ ਹਨ।
ਫਿਰ ਸਾਰੀ ਜ਼ਿੰਦਗੀ ਵਿਆਜ ਭਰਦੇ ਰਹਿੰਦੇ ਹਨ ।ਇਸੇ ਤਰਾਂ ਦੇ ਵਿਆਹਾਂ -ਸ਼ਾਦੀਆਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ । ਹੁਣ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਵਿੱਚ ਗ੍ਰਾਮ ਪੰਚਾਇਤ ਦੇ ਵਲੋਂ ਵਿਆਹਾਂ ਦੇ ਵਿੱਚ ਹੋ ਰਹੇ ਵਾਧੂ ਖਰਚੇ ਨੂੰ ਵੇਖਦੇ ਹੋਏ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ । ਇਸ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਆਹਾਂ ਚ ਕਰ ਰਹੇ ਵਾਧੂ ਖਰਚੇ ਤੋਂ ਬਚਾਉਣ ਦੇ ਲਈ ਇੱਕ ਨਵੀਂ ਮਿਸਾਲ ਕਾਇਮ ਕਰਦਿਆਂ ਪਿੰਡ ਦੇ ਵਿੱਚ ਇੱਕ ਪੈਲਸ ਦੀ ਸ਼ੁਰੁਆਤ ਕੀਤੀ ਗਈ ਹੈ ।
ਇਸ ਪਿੰਡ ਦੇ ਵਿੱਚ ਲਗਭਗ 20 ਲੱਖ ਦੀ ਲਾਗਤ ਦੇ ਨਾਲ ਇੱਕ ਪੈਲਸ ਤਿਆਰ ਕੀਤਾ ਗਿਆ ਹੈ। ਤਾਂ ਜੋ ਪਿੰਡ ਵਾਸੀਆਂ ਨੂੰ ਇਸਦੀ ਚੰਗੀ ਸਹੂਲਤ ਦਿੱਤੀ ਜਾ ਸਕੇ ਅਤੇ ਪਿੰਡ ਦੇ ਲੋਕ ਵਿਆਹਾਂ ਵਿਚ ਕਰਨ ਵਾਲੇ ਵਾਧੂ ਖਰਚੇ ਤੋਂ ਬੱਚ ਸਕਣ । ਓਥੇ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੰਚਾਇਤ ਦੇ ਮੈਮਬਰਾਂ ਨੇ ਦੱਸਿਆ ਕਿ ਇਸ ਪੈਲਸ ਦੇ ਵਿੱਚ ਸਾਰੀਆਂ ਸਹੂਲਤਾਂ ਮੁਹਈਆ ਕਰਵਾਇਆ ਜਾਣਗੀਆ ਜਿਸ ਤਰਾਂ ਕੁਰਸੀਆਂ , ਸਟੇਜ , ਸੋਫ਼ੇ ,ਭਾਂਡੇ ਆਦਿ ।
ਜਿਸ ਤਰਾਂ ਸਭ ਨੂੰ ਹੀ ਪਤਾ ਹੈ ਇੱਕ ਪਾਸੇ ਕੋਰੋਨਾ ਦੇ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦਾ ਕਿੰਨਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਮਹਿੰਗਾਈ ਦੀ ਮਾਰ ਲੋਕਾਂ ਨੂੰ ਦਿਨੋ -ਦਿਨ ਕੰਗਾਲ ਕਰਨ ਦੇ ਵਿਚ ਲੱਗੀ ਹੋਈ ਹੈ । ਇਸੇ ਵਿਚਕਾਰ ਹੁਣ ਇਸ ਪਿੰਡ ਨੇ ਇੱਕ ਨਿਵੇਕਲਾ ਉਪਰਾਲਾ ਸ਼ੁਰੂ ਕਰਦਿਆਂ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਦਿਤੀ ਹੈ ।
Previous Postਅਚਾਨਕ ਆਏ ਤੇਜ ਮੀਂਹ ਨੇ ਇਥੇ ਲਈਆਂ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀਆਂ ਜਾਨਾਂ, ਇਲਾਕੇ ਚ ਛਾਈ ਸੋਗ ਦੀ ਲਹਿਰ
Next Postਖੁਸ਼ੀ ਖੁਸ਼ੀ ਚ ਕਰ ਲਈ ਇਹ ਗਲਤੀ ਕੇ ਓਲੰਪਿਕ ਤੋਂ ਜਿੱਤ ਦੇ ਬਾਵਜੂਦ ਵੀ ਹੋ ਗਿਆ ਬਾਹਰ , ਸਾਰੀ ਦੁਨੀਆਂ ਤੇ ਹੋ ਗਈ ਚਰਚਾ