ਆਈ ਤਾਜ਼ਾ ਵੱਡੀ ਖਬਰ
ਕਿਸਾਨੀ ਸੰਘਰਸ਼ ਦੇ ਚਲਦੇ ਹੋਏ ਜਿੱਥੇ ਕਿਸਾਨਾਂ ਵੱਲੋਂ ਲੰਮੇ ਸਮੇਂ ਤੱਕ ਟੋਲ ਪਲਾਜਾ ਨੂੰ ਬੰਦ ਰੱਖਿਆ ਗਿਆ ਅਤੇ ਆਪਣਾ ਸੰਘਰਸ਼ ਜਾਰੀ ਰਖਿਆ ਗਿਆ ਸੀ। ਉਥੇ ਹੀ ਕਿਸਾਨਾਂ ਵੱਲੋਂ ਸੰਘਰਸ਼ ਨੂੰ ਖਤਮ ਕਰਦੇ ਹੋਏ ਟੋਲ ਕੰਪਨੀਆਂ ਵੱਲੋਂ ਟੌਲ ਪਲਾਜ਼ਾ ਉਪਰ ਵੀ ਕੰਮ ਸ਼ੁਰੂ ਕੀਤੇ ਜਾਣ ਦੇ ਆਦੇਸ਼ ਲਾਗੂ ਕਰ ਦਿੱਤੇ ਗਏ ਸਨ। ਜਿਸ ਸਮੇਂ ਟੋਲ ਕੰਪਨੀ ਵੱਲੋਂ ਟੋਲ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ ਤਾਂ ਕਿਸਾਨਾਂ ਵੱਲੋਂ ਮੁੜ ਤੋਂ ਟੋਲ ਪਲਾਜ਼ਾ ਤੋਂ ਸੰਘਰਸ਼ ਨੂੰ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਕਿਉਂ ਕੇ ਟੋਲ ਕੰਪਨੀਆਂ ਵੱਲੋਂ ਟੋਲ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਕਿਉਂਕਿ ਇਸ ਦੀ ਵਜ਼ਾ ਕਿਸਾਨ ਆਪਣੇ ਆਪ ਨੂੰ ਸਮਝ ਰਹੇ ਸਨ ਕਿ ਜਿਸ ਦਾ ਬੋਝ ਆਮ ਜਨਤਾ ਉੱਪਰ ਪਵੇਗਾ।
ਹੁਣ ਪੰਜਾਬ ਵਿਚ ਟੋਲ ਪਲਾਜ਼ਾ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਉਨ੍ਹਾਂ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਜਿਨ੍ਹਾਂ ਵੱਲੋਂ ਅਜੇ ਤੱਕ ਆਪਣੇ ਵਾਹਨ ਉਪਰ ਫਾਸਟੈਗ ਨਹੀਂ ਲਗਾਏ ਗਏ ਹਨ। ਕਿਉਂਕਿ ਲੁਧਿਆਣਾ ਵਿੱਚ ਲਾਡੋਵਾਲ ਟੌਲ ਪਲਾਜ਼ਾ ਤੇ ਹੁਣ ਉਨ੍ਹਾਂ ਵਾਹਨ ਚਾਲਕਾਂ ਤੋਂ ਦੁੱਗਣੀ ਫੀਸ ਟੋਲ ਮੁਲਾਜ਼ਮਾਂ ਵੱਲੋਂ ਵਸੂਲੀ ਜਾਵੇਗੀ। ਜਿਨ੍ਹਾਂ ਵੱਲੋਂ ਆਪਣੇ ਵਾਹਨਾਂ ਤੇ ਫਾਸਟ ਟੈਗ ਨਹੀਂ ਲਗਾਏ ਗਏ ਹੋਣਗੇ। ਇਸ ਬਾਰੇ ਜਿੱਥੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਵਾਸਤੇ ਪਲਾਜ਼ਾ ਵੱਲੋਂ ਬੈਨਰ ਲਗਾ ਕੇ ਮੁਹਿੰਮ ਵੀ ਚਲਾਈ ਗਈ।
ਕਈ ਦਿਨਾਂ ਤੋਂ ਕੀਤੇ ਗਏ ਇਸ ਉਪਰਾਲੇ ਤੋਂ ਬਾਅਦ ਹੁਣ ਟੋਲ ਪਲਾਜ਼ਾ ਤੇ ਸੋਮਵਾਰ ਤੋਂ ਵਾਹਨ ਚਾਲਕਾਂ ਤੋਂ ਦੁੱਗਣੀ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਗਈ ਹੈ। ਜਿੱਥੇ 14 ਮਹੀਨੇ ਟੋਲ ਪਲਾਜ਼ਿਆ ਨੂੰ ਬੰਦ ਰਹਿਣ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਹੈ। ਉਥੇ ਹੀ ਲੋਕਾਂ ਤੋਂ ਵਸੂਲੀ ਜਾਣ ਵਾਲੀ ਦੁੱਗਣੀ ਫੀਸ ਦੇ ਚਲਦੇ ਹੋਏ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਇਕ ਘੰਟੇ ਲਈ ਲਗੀਆ ਹੋਈਆ ਦਿਖਾਈ ਦੇ ਰਹੀਆਂ ਹਨ।
ਕਿਉਂਕਿ ਕੁਝ ਵਾਹਨ ਚਾਲਕਾਂ ਵੱਲੋਂ ਦੁੱਗਣੀ ਫੀਸ ਵਸੂਲੇ ਜਾਣ ਤੇ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ। ਇਹ ਦੁੱਗਣੀ ਫੀਸ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਬਿਨਾਂ ਫਾਸਟੈਗ ਵਾਲਿਆਂ ਤੋਂ ਲੈਣੀ ਸ਼ੁਰੂ ਕੀਤੀ ਗਈ ਹੈ।
Previous Postਪੰਜਾਬ ਵੋਟਾਂ ਦੀ ਰਹੈਸਲ ਕਰਨ ਜਾ ਰਹੀਆਂ ਨਾਲ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ
Next Postਡੇਢ ਸਾਲਾਂ ਦੇ ਬੱਚੇ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਦਰਦਨਾਕ ਮੌਤ – ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ