ਪੰਜਾਬ ਚ ਇਥੋਂ ਆਈ ਅਜਿਹੀ ਖਬਰ ਸੁਣ ਹਰ ਕੋਈ ਰਹਿ ਗਿਆ ਹੈਰਾਨ ,ਮੱਚਿਆ ਇਹ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੀ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਪੜ੍ਹਾਇਆ-ਲਿਖਾਇਆ ਜਾਂਦਾ ਹੈ ਅਤੇ ਇਸ ਕਾਬਲ ਬਣਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ ਸਕਣ। ਉਥੇ ਹੀ ਮਾਪਿਆਂ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀਆਂ ਧੀਆਂ ਲਈ ਚੰਗਾ ਵਰ ਲੱਭ ਕੇ ਉਨ੍ਹਾਂ ਦਾ ਵਿਆਹ ਕੀਤਾ ਜਾਂਦਾ ਹੈ। ਜਿਸ ਨਾਲ ਉਹ ਆਪਣੀ ਪਰਿਵਾਰਿਕ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਉਥੇ ਹੀ ਪੰਜਾਬ ਵਿਚ ਬਹੁਤ ਸਾਰੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਅੱ-ਤਿ-ਆ-ਚਾ-ਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿੱਥੇ ਉਨ੍ਹਾਂ ਨੂੰ ਕੁੱ-ਟ-ਮਾ-ਰ ਕੀਤੀ ਜਾਂਦੀ ਹੈ ਅਤੇ ਦਾਜ ਦਹੇਜ ਲਈ ਕੋਸਿਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਸਥਿਤ ਬੇਦੀ ਨਗਰ ਮੁਹੱਲੇ ਤੋਂ ਸਾਹਮਣੇ ਆਈ ਹੈ। ਜਿਸ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਫਰੀਦਕੋਟ ਦੀ ਵੀਰਪਾਲ ਕੌਰ ਅੱਠ ਸਾਲ ਪਹਿਲਾਂ ਇੰਦਰਜੀਤ ਕੌਰ ਨਾਲ ਵਿਆਹ ਕਰਵਾ ਕੇ ਇਸ ਘਰ ਵਿਚ ਆਈ ਸੀ। ਉਥੇ ਹੀ ਉਸ ਨੂੰ ਅੱਠ ਮਹੀਨੇ ਪਹਿਲਾਂ ਸਹੁਰੇ ਪਰਿਵਾਰ ਵੱਲੋਂ ਪੇਕੇ ਪਿੰਡ ਛੱਡ ਦਿੱਤਾ ਸੀ।

ਤੇ ਹੁਣ ਜਦੋਂ ਉਹ ਵਾਪਸ ਆਪਣੇ ਘਰ ਆਈ ਹੈ ਤਾਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਹੈ। ਪੀੜਤਾਂ ਵੀਰਪਾਲ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਲਟਾ ਉਸ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ ਕਿ ਅਸੀਂ ਇਸ ਨੂੰ ਵਸਾਉਣਾ ਚਾਹੁੰਦੇ ਹਾਂ ਪਰ ਇਹ ਨਹੀਂ ਆਉਣਾ ਚਾਹੁੰਦੀ। ਮੇਰੀਆਂ ਦੋ ਛੋਟੀਆਂ ਬੇਟੀਆਂ ਹਨ ਚਾਰ ਅਤੇ ਪੰਜ ਸਾਲ ਦੀਆਂ, ਮੈਂ ਉਨ੍ਹਾਂ ਨੂੰ ਛੱਡ ਕੇ ਕਿਸ ਤਰਾ ਰਹਿ ਸਕਦੀ ਹਾਂ। ਪੀੜਤਾ ਨੇ ਦੱਸਿਆ ਕਿ ਉਸਦਾ ਕੋਈ ਵੀ ਭਰਾ ਨਹੀਂ ਹੈ ਅਤੇ ਵਿਆਹ ਦੇ ਸਮੇਂ ਉਸ ਦੇ ਮਾਪਿਆਂ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਅਤੇ ਦਹੇਜ ਵਿੱਚ ਇੱਕ ਗੱਡੀ ਵੀ ਦਿੱਤੀ ਗਈ ਸੀ।

ਪਰ ਉਸ ਦੇ ਅਧਿਆਪਕ ਪਤੀ ਵੱਲੋਂ ਉਸ ਨੂੰ ਹੁਣ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਘਰ ਨਹੀਂ ਆਉਣ ਦਿੱਤਾ ਜਾ ਰਿਹਾ। ਪੀੜਤਾ ਨੇ ਦੱਸਿਆ ਕਿ ਕੱਲ੍ਹ ਜਦੋਂ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਘਰ ਆਈ ਸੀ ਤਾਂ ਗੁਆਂਢੀਆਂ ਦੇ ਸਾਹਮਣੇ ਹੀ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਇਸ ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।