ਪੰਜਾਬ ਚ ਇਥੇ 9 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਇਸ ਸਮੇਂ ਮੇਲਿਆਂ ਦਾ ਸੀਜ਼ਨ ਚੱਲ ਰਿਹਾ ਹੈ ਜਿੱਥੇ ਵੱਖ ਵੱਖ ਮੇਲਿਆ ਦੇ ਵਿੱਚ ਲੋਕਾਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ,ਤੇ ਧਾਰਮਿਕ ਮਾਨਤਾਵਾਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ। ਜਿੱਥੇ ਇਤਿਹਾਸ ਨਾਲ ਇਹ ਮੇਲੇ ਜੁੜੇ ਹੁੰਦੇ ਹਨ। ਵੱਖ-ਵੱਖ ਧਾਰਮਿਕ ਮੇਲਿਆਂ ਦਾ ਇਤਿਹਾਸ ਵੀ ਵੱਖ-ਵੱਖ ਹੈ। ਉਥੇ ਹੀ ਇਨ੍ਹਾਂ ਮੇਲਿਆਂ ਵਿੱਚ ਲੋਕਾਂ ਵੱਲੋਂ ਬਿਨਾਂ ਭੇਦ-ਭਾਵ ਦੇ ਸਿਰਕਤ ਕੀਤੀ ਜਾਂਦੀ ਹੈ ਅਤੇ ਸਭ ਲੋਕਾਂ ਵੱਲੋਂ ਇਨ੍ਹਾਂ ਤਿਉਹਾਰਾਂ ਨੂੰ ਰਲ-ਮਿਲ ਕੇ ਮਨਾਇਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ 9 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 9 ਸਤੰਬਰ ਨੂੰ ਜਿਥੇ ਜ਼ਿਲ੍ਹਾ ਜਲੰਧਰ ਦੇ ਵਿਚ ਪ੍ਰਸਿਧ ਸਿੱਧ ਬਾਬਾ ਸੋਢਲ ਦਾ ਮੇਲਾ ਹੋਣ ਜਾ ਰਿਹਾ ਹੈ। ਜਿਸ ਵਾਸਤੇ ਪ੍ਰਬੰਧਕਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵਿੱਚ ਵੀ ਇਸ ਮੇਲੇ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉੱਥੇ ਹੀ ਇਸ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੇ ਹਿੱਤਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਜਲੰਧਰ ਜ਼ਿਲ੍ਹੇ ਵਿਚ ਸਿੱਧ ਬਾਬਾ ਸ੍ਰੀ ਸੋਢਲ ਦੇ ਮੇਲੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਸਰਕਾਰੀ ਦਫ਼ਤਰਾਂ, ਸਕੂਲਾਂ ਕਾਲਜਾਂ ਵਿਚ 9 ਸਤੰਬਰ ਦਿਨ ਸ਼ੁੱਕਰਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਛੁੱਟੀ ਦੇ ਚੱਲਦਿਆਂ ਹੋਇਆਂ ਜਿੱਥੇ ਸਾਰੇ ਸ਼ਰਧਾਲੂ ਇਸ ਮੇਲੇ ਵਿੱਚ ਸ਼ਮੂਲੀਅਤ ਕਰ ਸਕਦੇ ਹਨ। ਦੱਸ ਦਈਏ ਕਿ 9 ਸਤੰਬਰ ਨੂੰ ਹੋਣ ਵਾਲੀ ਇਹ ਛੁੱਟੀ ਪੰਜਾਬ ਸਰਕਾਰ ਅਧੀਨ ਆਉਂਦੇ ਸਰਕਾਰੀ ਦਫ਼ਤਰ ਵਿਚ ਕੀਤੀ ਜਾ ਰਹੀ ਹੈ। ਇਸ ਛੁੱਟੀ ਦੇ ਕਾਰਨ ਇਹਨਾਂ ਸਾਰੇ ਦਫਤਰਾਂ ਵਿੱਚ ਆਉਣ ਵਾਲੇ ਕਰਮਚਾਰੀ ਉਸ ਦਿਨ ਇਸ ਛੁੱਟੀ ਦਾ ਫਾਇਦਾ ਲੈ ਸਕਦੇ ਹਨ, ਜਿਨ੍ਹਾਂ ਵੱਲੋਂ ਮੇਲੇ ਵਿੱਚ ਸ਼ਿਰਕਤ ਕੀਤੀ ਜਾਵੇਗੀ।

ਉਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਹ ਛੁੱਟੀ ਕੇਂਦਰ ਸਰਕਾਰ ਅਧੀਨ ਆਉਂਦੇ ਸਾਰੇ ਦਫ਼ਤਰਾਂ ਵਿਚ ਨਹੀਂ ਕੀਤੀ ਜਾ ਰਹੀ ਹੈ ਇਨ੍ਹਾਂ ਸਾਰੇ ਦਫਤਰਾਂ ਵਿਚ ਕੰਮਕਾਜ ਆਮ ਵਾਂਗ ਹੋਵੇਗਾ। ਅਤੇ ਇਨ੍ਹਾਂ ਦਫਤਰਾਂ ਵਿੱਚ ਆਉਣ ਵਾਲੇ ਕਰਮਚਾਰੀ ਵੀ ਰੋਜ਼ਾਨਾ ਦੀ ਤਰਾਂ ਹੀ ਆਪਣੇ ਦਫ਼ਤਰਾਂ ਵਿੱਚ ਆ ਕੇ ਕੰਮਕਾਜ ਕਰਨਗੇ।