ਆਈ ਤਾਜ਼ਾ ਵੱਡੀ ਖਬਰ
ਹੁਸ਼ਿਆਰਪੁਰ ਦੇ ਬਹਿਰਾਮਪੁਰ ਵਿੱਚ ਇੱਕ ਛੇ ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਚੁੱਕਿਆ ਹੈ , ਜਿਸ ਬੱਚੇ ਨੂੰ ਬੋਰਵੈੱਲ ਚੋਂ ਕੱਢਣ ਲਈ ਬਚਾਅ ਕਾਰਜ ਕੀਤੇ ਜਾ ਰਹੇ ਹਨ , ਸਵੇਰ ਦੇ ਸਮੇਂ ਬੱਚਾ ਬੋਰਵੈੱਲ ਵਿਚ ਡਿੱਗਦਾ ਹੈ ਪਰ ਅਜੇ ਤਕ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ । ਹੁਸ਼ਿਆਰਪੁਰ ਦੇ ਗੜਦੀਵਾਲਾ ਦੇ ਪਿੰਡ ਬਹਿਰਾਮਪੁਰ ਵਿਚ ਪਰਵਾਸੀ ਮਜ਼ਦੂਰ ਦੇ ਬੱਚੇ ਦਾ ਖੁੱਲ੍ਹੇ ਬੋਰਵੈੱਲ ‘ਚ ਡਿੱਗ ਜਾਣ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਤੇ ਬੱਚੇ ਨੂੰ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ । ਲੋਕ ਇਸ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਡਰੇ ਹੋਏ ਹਨ , ਅਜਿਹੀ ਵੀ ਖ਼ਬਰ ਪ੍ਰਾਪਤ ਹੋਈ ਹੈ ਕਿ ਬੱਚਾ ਕੁੱਤੇ ਤੋਂ ਡਰ ਰਿਹਾ ਸੀ ਤੇ ਕੁੱਤੇ ਤੋਂ ਬਚਦਾ ਬਚਦਾ ਬੱਚਾ ਬੋਰਵੈੱਲ ਵਿੱਚ ਜਾ ਡਿੱਗਿਆ ।
ਬੱਚੇ ਦੀ ਉਮਰ ਛੇ ਸਾਲ ਦੱਸੀ ਜਾ ਰਹੀ ਹੈ । ਜਦੋਂ ਇਸ ਸੰਬੰਧੀ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਤੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਉਹ ਮੌਕੇ ਤੇ ਪਹੁੰਚ ਗਏ , ਜਿਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਪ੍ਰਸ਼ਾਸਨ ਨੂੰ ਦਿੱਤੀ ਗਈ ਤੇ ਪੁਲੀਸ ਵੀ ਇਸ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਗਈ । ਦੱਸਿਆ ਜਾ ਰਿਹਾ ਹੈ ਜਿਸ ਬੋਰਵੈੱਲ ਚ ਬੱਚਾ ਡਿੱਗਿਆ ਹੋਇਆ ਹੈ ਉਹ ਲਗਭਗ ਸੌ ਫੁੱਟ ਦੇ ਕਰੀਬ ਹੈ । ਇਸ ਘਟਨਾ ਤੋਂ ਬਾਅਦ ਹੁਣ ਚਾਰੇ ਪਾਸੇ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ, ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕੀ ਪ੍ਰਸ਼ਾਸਨ ਜਲਦ ਤੋਂ ਜਲਦ ਬੱਚੀ ਨੂੰ ਬਾਹਰ ਕੱਢਣ ਲਈ ਖਰਚ ਕਰੇ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਛੋਟੇ ਛੋਟੇ ਬੱਚੇ ਬੋਰਵੈਲਾਂ ਵਿੱਚ ਡਿੱਗ ਜਾਂਦੇ ਹਨ ਤੇ ਜ਼ਿੰਦਗੀ ਤੇ ਮੌਤ ਵਿਚਕਾਰ ਦਾ ਸਫ਼ਰ ਤੈਅ ਕਰਦੇ ਹਨ । ਕਈ ਵਾਰ ਤਾਂ ਬੋਰਵੈੱਲ ਵਿਚ ਡਿੱਗੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ ਪਰ ਕਈ ਬੋਰਵੈੱਲ ਵਿਚ ਹੀ ਦਮ ਤੋੜ ਦਿੰਦੇ ਹਨ । ਗੱਲ ਕੀਤੀ ਜਾਵੇ ਜੇਕਰ ਫ਼ਤਹਿਵੀਰ ਦੀ ਤਾਂ ਜਦੋਂ ਫ਼ਤਹਿਵੀਰ ਬੋਰਵੈੱਲ ਵਿਚ ਡਿੱਗਿਆ ਸੀ ਤਾਂ ਪੂਰੇ ਦੇਸ਼ ਵਾਸੀਆਂ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਸੀ ਕਿ ਇਸ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ, ਪਰ ਬੱਚਾ ਨਹੀਂ ਬਚ ਸਕਿਆ ।
ਇਸੇ ਵਿਚਕਾਰ ਇੱਕ ਹੋਰ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਹੈ, ਜਿਸ ਕਾਰਨ ਹੁਣ ਹਰ ਕਿਸੇ ਦੇ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ ਕਿ ਬੱਚਾ ਸਹੀ ਸਲਾਮਤ ਬਾਹਰ ਨਿਕਲਣਾ ਆਵੇ । ਦੱਸ ਦੇਈਏ ਕਿ ਇਹ ਬੱਚਾ ਪਰਵਾਸੀ ਮਜ਼ਦੂਰ ਦਾ ਬੱਚਾ ਹੈ ਤੇ ਬੱਚੇ ਦਾ ਨਾਮ ਰਿਤਿਕ ਹੈ । ਫਿਲਹਾਲ ਬਚਾਅ ਕਾਰਜਾਂ ਦੇ ਵੱਲੋਂ ਬਚਣ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।
Previous Postਬੋਲੀਵੁਡ ਇੰਡਸਟਰੀ ਨੂੰ ਲਗਾ ਵੱਡਾ ਝਟਕਾ, ਮਸ਼ਹੂਰ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ- ਤਾਜਾ ਵੱਡੀ ਖਬਰ
Next Postਸਾਵਧਾਨ: ਪੰਜਾਬ ਚ ਬਿਜਲੀ ਬਿਲਾਂ ਦੇ ਨਾਮ ਤੇ ਹੋ ਰਹੀ ਵੱਡੀ ਠੱਗੀ, ਰਗੜੇ ਨਾ ਜਾਇਓ- ਤਾਜਾ ਵੱਡੀ ਖਬਰ