ਪੰਜਾਬ ਚ ਇਥੇ 5 ਸਾਲਾਂ ਦੇ ਮਾਸੂਬ ਬਚੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਲੋਕਾਂ ਚ ਪਈ ਦਹਿਸ਼ਤ

ਆਈ ਤਾਜਾ ਵੱਡੀ ਖਬਰ 

ਸੂਬੇ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਮਾਪੇ ਵਲੋ ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਅਹਿਮ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਤਰੀਕੇ ਵੀ ਅਪਣਾਏ ਜਾਂਦੇ ਹਨ। ਪਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਬੱਚੇ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਬਹੁਤ ਸਾਰੇ ਪ੍ਰਵਾਸੀਆਂ ਵੱਲੋਂ ਪੰਜਾਬ ਵਿੱਚ ਆ ਕੇ ਸਖਤ ਮਿਹਨਤ ਮਜ਼ਦੂਰੀ ਕੀਤੀ ਜਾਂਦੀ ਹੈ ਤਾਂ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਉੱਥੇ ਹੀ ਇਨ੍ਹਾਂ ਪ੍ਰਵਾਸੀਆਂ ਨੂੰ ਆਪਣੇ ਘਰ ਤੋਂ ਦੂਰ ਆ ਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਮਜਬੂਰੀ ਦੇ ਚਲਦੇ ਹੋਏ ਉਹਨਾਂ ਨੂੰ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਪੰਜ ਸਾਲਾਂ ਦੇ ਮਾਸੂਮ ਬੱਚੇ ਦੀ ਇਸ ਤਰਾ ਦਰਦਨਾਕ ਮੌਤ ਹੋਈ ਹੈ ਜਿਸ ਨੂੰ ਵੇਖ ਕੇ ਲੋਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੰਨਾ ਦੇ ਅਧੀਨ ਆਉਣ ਵਾਲੇ ਪਿੰਡ ਬਾਹੋਮਾਜਰਾ ਤੋਂ ਸਾਹਮਣੇ ਆਈ ਹੈ। ਜਿੱਥੇ ਮਜ਼ਦੂਰੀ ਕਰਨ ਲਈ ਬਿਹਾਰ ਤੋਂ ਆਏ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਇਕ 5 ਸਾਲਾ ਬੱਚੇ ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਹੈ। ਇਸ ਘਟਨਾ ਵਿੱਚ ਜਿੱਥੇ ਬੱਚੇ ਦੀ ਮੌਤ ਹੋ ਗਈ ਹੈ। ਉਥੇ ਹੀ ਇਲਾਕੇ ਵਿਚ ਇਨ੍ਹਾਂ ਕੁੱਤਿਆਂ ਦੇ ਕਾਰਨ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਇਸ ਹਾਦਸੇ ਕਾਰਨ ਬੱਚੇ ਦੇ ਪਰਿਵਾਰ ਦਾ ਬੁਰਾ ਹਾਲ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਦਾਦੀ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦਾ ਪਰਿਵਾਰਕ ਕੰਮ ਦੀ ਭਾਲ ਵਿੱਚ ਬਿਹਾਰ ਤੋਂ ਆ ਕੇ ਬਾਹੋਮਾਜਰਾ ਵਿਚ ਕੰਮ ਕਰ ਰਿਹਾ ਹੈ। ਜਿੱਥੇ ਬੱਚੇ ਦੇ ਦਾਦਾ ਦਾਦੀ ਕੰਮ ਕਰਨ ਲਈ ਪਿੰਡ ਵਿੱਚ ਗਏ ਹੋਏ ਸਨ।

ਉਥੇ ਹੀ ਉਹ ਆਪਣੇ ਪੋਤੇ ਨੂੰ ਵੀ ਨਾਲ ਲੈ ਗਏ। ਜਿਸ ਸਮੇਂ ਕੰਮ ਕਰ ਰਹੇ ਸਨ ਤਾਂ ਅਚਾਨਕ ਕਿ ਉਨ੍ਹਾਂ ਵੱਲੋਂ ਬੱਚੇ ਦੇ ਚੀਕ-ਚਿਹਾੜੇ ਦੀ ਆਵਾਜ਼ ਸੁਣੀ ਗਈ। ਜਦੋਂ ਵੇਖਿਆ ਤਾਂ ਕੁੱਤਿਆਂ ਦਾ ਇਕ ਝੁੰਡ ਬੱਚੇ ਨੂੰ ਨੋਚ ਰਿਹਾ ਸੀ। ਜਿੱਥੇ ਲੋਕਾਂ ਅਤੇ ਦਾਦਾ ਦਾਦੀ ਵੱਲੋਂ ਬੱਚੇ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਗਈ, ਪਰ ਬੱਚੇ ਨੂੰ ਨਹੀਂ ਬਚਾ ਸਕੇ।