ਆਈ ਤਾਜ਼ਾ ਵੱਡੀ ਖਬਰ
ਲਾਪਰਵਾਹੀਆਂ ਅਤੇ ਅਣਗਹਿਲੀਆਂ ਕਰਨ ਦਾ ਨਤੀਜਾ ਹਮੇਸ਼ਾ ਮਨੁੱਖ ਨੂੰ ਸਮਾਂ ਬੀਤਣ ਤੋਂ ਬਾਅਦ ਹੀ ਭੁਗਤਣਾ ਪੈਂਦਾ ਹੈ । ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕੁਝ ਅਜਿਹੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਕਰਦਾ ਹੈ ਜਿਸ ਦੇ ਸਦਕਾ ਉਸ ਨੂੰ ਸਾਰੀ ਜ਼ਿੰਦਗੀ ਕਈ ਵਾਰ ਪਛਤਾਉਣਾ ਪੈ ਜਾਂਦਾ ਹੈ । ਕੁਝ ਅਜਿਹੀਆਂ ਵੀ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਮਨੁੱਖ ਦੇ ਵੱਲੋਂ ਕੀਤੀਆਂ ਜਾਂਦੀਆਂ ਹਨ ਜਿਸ ਦੇ ਖਮਿਆਜ਼ਾ ਵਜੋਂ ਕਿਸੇ ਨੂੰ ਆਪਣੀ ਜਾਨ ਤਕ ਗੁਆਉਣੀ ਪੈ ਸਕਦੀ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਮਨੁੱਖ ਦੀਆਂ ਵੱਡੀਆਂ ਲਾਪਰਵਾਹੀਆਂ ਅਤੇ ਅਣਗਹਿਲੀ ਦੇ ਕਾਰਨ ਕਈ ਵੱਡੇ ਹਾਦਸੇ ਵਾਪਰ ਜਾਂਦੇ ਹਨ ਤੇ ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਸਾਮਾਣਾ ਦੇ ਵਿੱਚ ।
ਦਰਅਸਲ ਸਮਾਣਾ ਦੀ ਵਿੱਚ ਇਕ ਲਾਪ੍ਰਵਾਹੀ ਦੇ ਕਾਰਨ ਇਕ ਛੋਟੀ ਜਿਹੀ ਬੱਚੀ ਦੀ ਜਾਨ ਚਲੀ ਗਈ । ਜਿਸ ਕਾਰਨ ਪੁਲੀਸ ਨੇ ਹੁਣ ਇਕ ਫੈਕਟਰੀ ਦੇ ਮਾਲਕ ਨੂੰ ਲਾਪ੍ਰਵਾਹੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੋ ਦਿਨਾਂ ਤੋਂ ਇਕ ਬੱਚੀ ਲਾਪਤਾ ਹੋ ਗਈ ਸੀ । ਜਿਸ ਦੀ ਉਮਰ ਮਹਿਜ਼ ਤਿੰਨ ਸਾਲਾ ਦੱਸੀ ਜਾ ਰਹੀ ਸੀ ਤੇ ਦੋ ਦਿਨਾਂ ਬਾਅਦ ਪੁਲੀਸ ਨੂੰ ਇਸ ਬੱਚੀ ਦੀ ਲਾਸ਼ ਇਕ ਫੈਕਟਰੀ ਚ ਬਣੇ ਕੁਆਰਟਰਾਂ ਦੇ ਬਾਹਰ ਖੁੱਲ੍ਹੇ ਗਟਰ ਵਿਚੋਂ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਫੈਕਟਰੀ ਦੇ ਮਾਲਕ ਨੂੰ ਲਾਪ੍ਰਵਾਹੀ ਕਰਨ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ।
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਸਮਾਣਾ ਦੇ ਪਿੰਡ ਬਦਨਪੁਰ ਸਥਿਤ ਪਲਾਈ ਫੈਕਟਰੀ ਚ ਕੰਮ ਕਰਦੇ ਦਿਲਾਵਰ ਹੁਸੈਨ ਦੀ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਕਰੀਬ ਪੰਜ ਮਹੀਨਿਆਂ ਤੋਂ ਆਪਣੇ ਪਰਿਵਾਰ ਸਮੇਤ ਚੀਕਾ ਰੋਡ ਤੇ ਸਥਿਤ ਪਿੰਡ ਬਹਾਦਰਪੁਰ ਵਿਖੇ ਇਕ ਪਲਾਈ ਫੈਕਟਰੀ ਚ ਗੱਤਾ ਕਟਰ ਤੇ ਤੌਰ ਤੇ ਕੰਮ ਕਰਦਾ ਸੀ । ਉਹ ਫੈਕਟਰੀ ਦੇ ਕੁਅਾਰਟਰਾਂ ਚ ਹੀ ਆਪਣੇ ਪਰਿਵਾਰ ਸਮੇਤ ਰਹਿੰਦੇ ਸੀ ਤੇ ਦੋ ਤਿੰਨ ਦਿਨ ਪਹਿਲਾਂ ਉਸ ਦੀ ਬੱਚੀ , ਜਿਸ ਦੀ ਉਮਰ ਤਿੰਨ ਸਾਲਾ ਹੈ। ਉਹ ਖੇਡਦੀ ਖੇਡਦੀ ਕਿਤੇ ਲਾਪਤਾ ਹੋ ਗਈ।
ਜਿਸ ਦੀ ਕਾਫੀ ਭਾਲ ਕਰਨ ਤੋਂ ਬਾਅਦ ਵੀ ਨਹੀਂ ਪਤਾ ਚੱਲਿਆ । ਤੇ ਜਦੋਂ ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਵੇਖਿਆ ਕਿ ਉਨ੍ਹਾਂ ਦੇ ਕੀ ਜਿਸ ਫੈਕਟਰੀ ਦੇ ਕੁਆਰਟਰਾਂ ਵਿਚ ਉਹ ਰਹਿੰਦੇ ਸਨ ਉੱਥੇ ਗਟਰ ਦਾ ਢੱਕਣ ਨਹੀਂ ਲੱਗਿਆ ਹੋਇਆ ਸੀ । ਜਦੋਂ ਪੁਲੀਸ ਦੇ ਵੱਲੋਂ ਗਟਰ ਨੂੰ ਸਾਫ ਕਰਵਾਉਣ ਦੇ ਹੁਕਮ ਦਿੱਤੇ ਗਏ ਤਾਂ ਉਸ ਗਟਰ ਵਿੱਚੋਂ ਬੱਚੀ ਦੀ ਲਾਸ਼ ਬਰਾਮਦ ਹੋਈ । ਜਿਸ ਤੋਂ ਬਾਅਦ ਬੱਚੀ ਦੇ ਪਿਤਾ ਦੇ ਬਿਆਨ ਦਰਜ ਕਰਕੇ ਪੁਲੀਸ ਨੇ ਫੈਕਟਰੀ ਦੇ ਮਾਲਕ ਦੀ ਵੱਡੀ ਲਾਪਰਵਾਹੀ ਸਮਝਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ।
Previous Postਸਾਵਧਾਨ ਕੱਲ੍ਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਈ ਕਿਸਾਨਾਂ ਵਲੋਂ ਹੋ ਗਿਆ ਇਹ ਐਲਾਨ
Next PostLPG ਗੈਸ ਸਲੰਡਰ ਵਰਤਣ ਵਾਲਿਆਂ ਲਈ ਆ ਰਹੀ ਇਹ ਵੱਡੀ ਖਾਸ ਖਬਰ – ਸਰਕਾਰ ਕਰਨ ਜਾ ਰਹੀ ਇਹ ਕੰਮ