ਪੰਜਾਬ ਚ ਇਥੇ 3 ਨੌਜਵਾਨ ਨਹਿਰ ਚ ਰੁੜੇ, 1 ਹੋਇਆ ਲਾਪਤਾ 2 ਬਚਾਏ- ਮੌਕੇ ਤੇ ਕੋਈ ਅਧਿਕਾਰੀ ਨਾ ਪਹੁੰਚਣ ਤੇ ਲੋਕਾਂ ਚ ਰੋਸ

ਆਈ ਤਾਜ਼ਾ ਵੱਡੀ ਖਬਰ 

ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ , ਅਜਿਹਾ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਬਠਿੰਡਾ ਦੇ ਵਿੱਚ, ਜਿਥੇ ਤਿੰਨ ਨੌਜਵਾਨ ਨਹਿਰ ਵਿੱਚ ਰੁਡ਼੍ਹ ਗਏ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸ਼ਨੀਵਾਰ ਨੂੰ ਬਠਿੰਡਾ ਦੇ ਨੈਸ਼ਨਲ ਕਲੋਨੀ ਨੇੜੇ ਤਿੰਨ ਨੌਜਵਾਨ ਅਚਾਨਕ ਸਰਹਿੰਦ ਨਹਿਰ ਵਿੱਚ ਡਿੱਗ ਪਏ । ਜਿਸ ਦੌਰਾਨ ਦੋ ਨੌਜਵਾਨਾਂ ਨੂੰ ਬਚਾ ਲਿਆ ਗਿਆ, ਜਦਕਿ ੧ ਨੌਜਵਾਨ ਪਾਣੀ ਦੇ ਵਿੱਚ ਹੀ ਬਹਿ ਗਿਆ । ਦੱਸ ਦੇਈਏ ਇਹ ਤਿੰਨੋਂ ਨੌਜਵਾਨ ਨੈਸ਼ਨਲ ਕਲੋਨੀ ਨੇੜੇ ਸਰਹਿੰਦ ਨਹਿਰ ਦੇ ਕੰਢੇ ਖੜ੍ਹੇ ਸਨ ਕਿ ਅਚਾਨਕ ਪੈਰ ਫਿਸਲਣ ਕਾਰਨ ਨਹਿਰ ਵਿਚ ਡਿੱਗ ਪਏ। ਉੱਥੇ ਹੀ ਪਤਾ ਚੱਲਿਆ ਹੈ ਕਿ ਸ੍ਰੀ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਦਾ ਅਵਤਾਰ ਸਿੰਘ ਬਠਿੰਡਾ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ ।

ਜਿਸ ਤੋਂ ਬਾਅਦ ਉਹ ਅਾਪਣੇ ਰਿਸ਼ਤੇਦਾਰਾਂ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਨਾਲ ਨਹਿਰ ਤੇ ਚਲਾ ਗਿਆ । ਜਿਸ ਦੌਰਾਨ ਤੇਜ਼ੀ ਦੇ ਨਾਲ ਵੀ ਪੈਣਾ ਸ਼ੁਰੂ ਹੋ ਗਿਆ ਅਤੇ ਪੈਰ ਫਿਸਲਣ ਕਾਰਨ ਉਕਤ ਨੌਜਵਾਨ ਨਹਿਰ ਵਿੱਚ ਡਿੱਗ ਗਏ । ਉੱਥੇ ਹੀ ਮੌਜੂਦ ਲੋਕਾਂ ਨੇ ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਬਾਹਰ ਕੱਢ ਲਿਆ ਜਦਕਿ ਅਵਤਾਰ ਸਿੰਘ ਪਾਣੀ ਵਿਚ ਡੁੱਬ ਗਿਆ । ਅਜੇ ਵੀ ਇਸ ਨੌਜਵਾਨ ਦੀ ਗੋਤਾਖੋਰਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੌਜਵਾਨ ਬਾਰੇ ਪਤਾ ਲਗਾਇਆ ਜਾ ਸਕੇ ।

ਉਥੇ ਹੀ ਸਰਹੰਦ ਨਹਿਰ ਵਿਚ ਇਕ ਬੱਚੇ ਸਮੇਤ ਤਿੰਨ ਨੌਜਵਾਨਾਂ ਦੇ ਡਿੱਗਣ ਦੀ ਘਟਨਾ ਤੋਂ ਬਾਅਦ ਕੋਈ ਵੀ ਅਧਿਕਾਰੀ ਮੌਕੇ ਤੇ ਨਾ ਪਹੁੰਚਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਇਸ ਦੌਰਾਨ ਇਕ ਗਿਆਰਾਂ ਸਾਲਾਂ ਦਾ ਬੱਚਾ ਪਾਣੀ ਵਿੱਚ ਰੁੜ੍ਹ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਅਜਿਹੇ ਹਾਦਸੇ ਮਨੁੱਖ ਦੀ ਜ਼ਿੰਦਗੀ ਵਿੱਚ ਜਦੋਂ ਵਾਪਰਦੇ ਹਨ , ਇਸ ਵਿੱਚ ਕਿਤੇ ਨਾ ਕਿਤੇ ਮਨੁੱਖ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਹਨ , ਪਰ ਜਦੋਂ ਪ੍ਰਸ਼ਾਸਨ ਵੱਲੋਂ ਵੀ ਬਾਂਹ ਨਹੀਂ ਫੜੀ ਜਾਂਦੀ ਤਾਂ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਸੁਵਾਲ ਚੁੱਕੇ ਜਾਂਦੇ ਹਨ ।