ਪੰਜਾਬ ਚ ਇਥੇ 25 ਤੇ 26 ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਇਹਨਾਂ ਵਲੋਂ ਲਿਆ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਦੇ ਵਿਚ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਵੱਲੋਂ ਗਰਮੀ ਦੇ ਵਿਚ ਆਪਣੇ ਘਰ ਵਿੱਚ ਰਿਹਾ ਜਾਵੇ, ਅਤੇ ਬੱਚਿਆਂ ਨੂੰ ਵੀ ਗਰਮੀ ਤੋਂ ਸੁਰੱਖਿਅਤ ਰੱਖਣ ਵਾਸਤੇ ਹੀ ਇਹ ਛੁੱਟੀਆਂ ਵਿਦਿਅਕ ਅਦਾਰਿਆਂ ਵਿੱਚ ਵੀ ਕੀਤੀਆਂ ਜਾ ਰਹੀਆਂ ਹਨ। ਬਾਜ਼ਾਰਾਂ ਦੇ ਵਿੱਚ ਜਿੱਥੇ ਗਰਮੀਆਂ ਦੇ ਵਿਚ ਦੁਕਾਨਦਾਰਾਂ ਨੂੰ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਰਮੀ ਵਧੇਰੇ ਹੋਣ ਦੇ ਕਾਰਨ ਗਾਹਕਾਂ ਦੀ ਵੀ ਕਮੀ ਦੇਖੀ ਜਾ ਰਹੀ ਹੈ। ਉੱਥੇ ਹੀ ਇਸ ਗਰਮੀ ਤੋਂ ਰਾਹਤ ਪਾਉਣ ਵਾਸਤੇ ਸਾਰੇ ਦੁਕਾਨਦਾਰਾਂ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਹਨ।

ਹੁਣ ਪੰਜਾਬ ਵਿੱਚ ਇਥੇ 25 ਤੇ 26 ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਇਹਨਾਂ ਵਲੋਂ ਲਿਆ ਫੈਸਲਾ , ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹਾ ਜਲੰਧਰ ਦੇ ਹਲਕਾ ਨਕੋਦਰ ਦੇ ਅਧੀਨ ਆਉਣ ਵਾਲੇ ਸ਼ਹਿਰ ਨੂਰਮਹਿਲ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਨੂੰ ਦੋ ਦਿਨ ਬੰਦ ਰੱਖੇ ਜਾਣ ਦਾ ਐਲਾਨ ਕੀਤਾ ਗਿਆ ਹੈ। ਨੂਰਮਹਿਲ ਸ਼ਹਿਰ ਵਿੱਚ ਜਿੱਥੇ ਦੋ ਦਿਨਾਂ ਲਈ ਇਹ ਦੁਕਾਨਾਂ ਬੰਦ ਰਹਿਣਗੀਆਂ ਉੱਥੇ ਹੀ ਇਹ ਫੈਸਲਾ ਗਰਮੀ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਨੂਰਮਹਿਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਖਾਲਸਾ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਿਆਨੇ ਦੀਆਂ ਦੁਕਾਨਾਂ ਤੇ ਸੁਪਰ ਮਾਰਕੀਟਾਂ ਦੋ ਦਿਨ 25 ਤੇ 26 ਜੂਨ ਨੂੰ ਬੰਦ ਰਹਿਣਗੀਆਂ। ਇਹ ਫੈਸਲਾ ਸਾਰੇ ਦੁਕਾਨਦਾਰਾਂ ਦੀ ਸਹਿਮਤੀ ਦੇ ਨਾਲ ਲਿਆ ਗਿਆ ਹੈ ਜਿਸ ਤੋਂ ਬਾਅਦ ਕਿ ਇਸ ਫੈਸਲੇ ਦਾ ਐਲਾਨ ਕੀਤਾ ਗਿਆ ਹੈ। ਜਿਸ ਕਰਕੇ ਹੁਣ ਨੂਰਮਹਿਲ ਵਿਖੇ ਕਰਿਆਨੇ ਦੀਆਂ ਦੁਕਾਨਾਂ ਤੇ ਸੁਪਰ ਮਾਰਕੀਟਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਦੋ ਦਿਨ 25 ਤੇ 26 ਜੂਨ ਨੂੰ ਬੰਦ ਰਹਿਣਗੀਆਂ।

ਜਿਸ ਸਮੇਂ ਇਹ ਫ਼ੈਸਲਾ ਕੀਤਾ ਗਿਆ ਹੈ ਉਸ ਸਮੇਂ ਇਸ ਮੀਟਿੰਗ ਦੇ ਵਿਚ ਪ੍ਰਧਾਨ ਅਵਤਾਰ ਸਿੰਘ ਖਾਲਸਾ, ਰਾਣਾ ਨਈਅਰ, ਰਜੇਸ਼ ਕੁਮਾਰ ਨਈਅਰ, ਨੀਰਜ ਤਕਿਆਰ,ਮਦਨ ਮੋਹਣ ਤਕਿਆਰ, ਇੰਦਰਜੀਤ ਖੋਸਲਾ, ਆਸ਼ੂ ਨਈਅਰ, ਜਤਿੰਦਰ ਕੁਮਾਰ ਨਈਅਰ, ਆਦਿ ਸ਼ਾਮਲ ਸਨ। ਜਿਸ ਦੀ ਜਾਣਕਾਰੀ ਸਾਰੇ ਲੋਕਾਂ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਇਨ੍ਹਾਂ ਦੁਕਾਨਾਂ ਦੇ ਬੰਦ ਹੋਣ ਕਰਕੇ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।