ਪੰਜਾਬ ਚ ਇਥੇ 24 ਸਤੰਬਰ ਤੱਕ ਇਸ ਪਾਬੰਦੀ ਦੇ ਜਾਰੀ ਹੋਏ ਹੁਕਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਚਲਦੇ ਹੋਏ ਜਿਥੇ ਲੋਕਾਂ ਨੂੰ ਬਹੁਤ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਪੈ ਰਹੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਅਜਿਹੀਆਂ ਹਦਾਇਤਾਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਾਰੀ ਕੀਤੀਆਂ ਗਈਆਂ ਸਨ। ਸਰਕਾਰ ਵੱਲੋਂ ਜਿਥੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਉਥੇ ਹੀ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰੀ ਕੀਤੇ ਗਏ ਹਨ। ਜਿਸ ਸਦਕਾ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਸਥਾਪਿਤ ਕੀਤਾ ਜਾ ਸਕੇ। ਜਿਸ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਕੀਤਾ ਜਾ ਸਕੇ। ਹੁਣ ਪੰਜਾਬ ਵਿੱਚ ਅਤੇ 24 ਸਤੰਬਰ ਤੱਕ ਇਸ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਜ਼ਿਲ੍ਹਾ ਮਜਿਸਟ੍ਰੇਟ ਡਾਕਟਰ ਹਰੀਸ਼ ਨਈਅਰ ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹੱਦ ਅੰਦਰ ਕੁਝ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਥੇ ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਵਿੱਚ ਆਖਿਆ ਗਿਆ ਹੈ ਕਿ ਜ਼ਿਲ੍ਹੇ ਦੀ ਹੱਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਬੋਰ ਅਤੇ ਖੂਹ ਲਗਵਾਉਣ ਸਬੰਧੀ ਇਸ ਦੀ ਇਜਾਜ਼ਤ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਤੋ 15 ਦਿਨ ਪਹਿਲਾਂ ਲਿਖਤੀ ਰੂਪ ਵਿੱਚ ਲੈਣੀ ਹੋਵੇਗੀ।

ਜਿਸ ਦੀ ਪ੍ਰਵਾਨਗੀ ਮਿਲਣ ਤੇ ਹੀ ਇਸ ਦਾ ਕੰਮ ਕੀਤਾ ਜਾ ਸਕਦਾ ਹੈ। ਉਥੇ ਵੀ ਪੇਂਡੂ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਦੇਵਿੱਚ ਇਹ ਕੰਮ ਕਰਨ ਵਾਲੀਆਂ ਸਾਰੀਆਂ ਪ੍ਰਾਈਵੇਟ ਸਰਕਾਰੀ ਅਤੇ ਅਰਧ-ਸਰਕਾਰੀ ਕਾਰਜਕਾਰੀ ਇੰਜੀਨੀਅਰ ਅਤੇ ਸਬੰਧਤ ਏਜੰਸੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਵੀ ਲਾਜ਼ਮੀ ਕੀਤੀ ਗਈ ਹੈ।

ਉੱਥੇ ਹੀ ਬੋਰਬੈਲ ਵਾਲੀ ਜਗ੍ਹਾ ਉਪਰ ਜਿੱਥੇ ਉਸਾਰੀ ਕੀਤੀ ਜਾਵੇਗੀ, ਉਸ ਜਗ੍ਹਾ ਤੇ ਵੀ ਬੋਰ, ਖੂਹ ਦੀ ਖੁਦਾਈ ਕਰਦੇ ਸਮੇਂ ਬੈਰੀਕੇਟ ਲਗਾਉਣਾ ਲਾਜਮੀ ਕੀਤਾ ਗਿਆ ਹੈ ਜਾਂ ਕੋਈ ਕੰਡਿਆਲੀ ਤਾਰ ਲਗਾਈ ਜਾ ਸਕਦੀ ਹੈ। ਉਥੇ ਹੀ ਇਹ ਸਾਰਾ ਕੰਮ ਕਰਨ ਵਾਲੀ ਏਜੰਸੀ ਦਾ ਪੂਰਾ ਪਤਾ ਸਾਈਨ ਬੋਰਡ ਤੇ ਲਿਖ ਕੇ ਲਗਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। ਇਹ ਹਦਾਇਤਾਂ ਜਿਲੇ ਦੀ ਹੱਦ ਅੰਦਰ 24 ਸਤੰਬਰ 2022 ਤੱਕ ਲਾਗੂ ਰਹਿਣਗੀਆ।