ਪੰਜਾਬ ਚ ਇਥੇ 17 ਸਤੰਬਰ ਨੂੰ ਇਹ ਪਾਬੰਦੀ ਦੇ ਹੁਕਮ ਹੋਏ ਜਾਰੀ

ਆਈ ਤਾਜਾ ਵੱਡੀ ਖਬਰ

ਜਲੰਧਰ ਵਿੱਚ ਸਿੱਧ ਬਾਬਾ ਸੋਡਲ ਜੀ ਦਾ ਮੇਲਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ l ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਕੁਝ ਹਨ l ਮੇਲੇ ਨੂੰ ਲੈ ਕੇ ਇਨੀ ਦਿਨੀ ਤਿਆਰੀਆਂ ਦੇ ਜੋਰਾ ਸ਼ੋਰਾਂ ਤੇ ਚੱਲ ਰਹੀਆਂ ਹਨ। ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਇਸ ਮੇਲੇ ਨੂੰ ਲੈ ਕੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਹੁਣ ਇਸ ਮੇਲੇ ਨੂੰ ਧਿਆਨ ‘ਚ ਰੱਖਦਿਆਂ ਪਾਬੰਧੀ ਦੇ ਹੁਕਮ ਲਾਗੂ ਹੋ ਚੁੱਕੇ ਹਨ l ਦਰਅਸਲ ਜਿਲਾ ਜਲੰਧਰ ‘ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਮਾਸ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ, ਯਾਨੀ ਕਿ ਮੰਦਰ ਦੇ ਆਲੇ ਦੁਆਲੇ ਦੇ ਦਾਇਰੇ ਦੇ ਵਿੱਚ ਇਹ ਨਿਯਮ ਲਾਗੂ ਹੋਣਗੇ ਜਿਸ ਦੇ ਕਾਰਨ ਕੋਈ ਵੀ ਦੁਕਾਨਦਾਰ ਇਥੇ ਮੀਟ ਮੱਛੀ ਵੇਚ ਨਹੀਂ ਸਕੇਗਾ । ਦੱਸਦਿਆ ਕਿ ਬਾਬਾ ਸੋਢਲ ਮੇਲੇ ‘ਚ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ, ਜਿਸ ਕਾਰਨ ਮੇਲਾ ਸਥਾਨ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਗਤਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ, ਜਿਸ ਨੂੰ ਦੇਖਦੇ ਹੋਏ ਇਹ ਪਾਬੰਦੀ ਲਾਗੂ ਕੀਤੀ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਜਿਲਾ ਜਲੰਧਰ ਵਿੱਚ ਲੱਗਣ ਵਾਲੇ ਇਸ ਮੇਲੇ ਦੇ ਕਾਰਨ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤਾਂ ਪੁੱਜਦੀਆਂ ਹਨ l ਉਥੇ ਹੀ ਦੇਸ਼ ਭਰ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਦੁਕਾਨਦਾਰ ਆਪਣਾ ਸਮਾਨ ਵੇਚਣ ਦੇ ਲਈ ਇੱਥੇ ਪੁੱਜਦੇ ਹਨ ਤੇ ਇਹ ਮੇਲਾ ਹਫ਼ਤਾ ਭਰ ਚੱਲਦਾ ਹਾਂ, ਜਿੱਥੇ ਰੌਣਕਾਂ ਵੇਖਣ ਨੂੰ ਮਿਲਦੀਆਂ ਹਨ l ਇਸੇ ਵਿਚਾਲੇ ਹੁਣ ਪ੍ਰਸ਼ਾਸਨ ਦੇ ਵੱਲੋਂ ਇਸ ਮੇਲੇ ਨੂੰ ਲੈ ਕੇ ਦੁਕਾਨਦਾਰਾਂ ਦੇ ਲਈ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਹਨ।