ਪੰਜਾਬ ਚ ਇਥੇ 11 ਤਰੀਕ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੂਰੀ ਦੁਨੀਆਂ ਦੇ ਵਿੱਚ ਕੋਰੋਣਾ ਮਹਾਂਮਾਰੀ ਨੇ ਹਾਹਾਕਾਰ ਮਚਾਈ ਹੋਈ ਸੀ । ਕਿਸ ਤਰ੍ਹਾਂ ਇਸ ਮਹਾਂਮਾਰੀ ਦੇ ਦੌਰਾਨ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਉਸ ਤੋਂ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਦੇ ਨਾਲ ਜਾਣੂ ਹਾਂ । ਲੋਕਾਂ ਦੇ ਇਸ ਦੌਰਾਨ ਕੰਮਕਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਏ ਸਨ । ਕਈ ਲੋਕ ਇਸ ਮਹਾਵਾਰੀ ਦੌਰਾਨ ਬੇਰੁਜ਼ਗਾਰ ਹੋ ਗਏ । ਜੇਕਰ ਗੱਲ ਕੀਤੀ ਜਾਵੇ ਦੁਕਾਨਦਾਰਾਂ ਦੀ ਤਾਂ ਦੁਕਾਨਦਾਰਾਂ ਦੀਆਂ ਵੀ ਕਾਫ਼ੀ ਲੰਬੇ ਸਮੇਂ ਤੋਂ ਦੁਕਾਨਾਂ ਬੰਦ ਪਈਆਂ ਸਨ । ਪਰ ਜਿਵੇਂ ਜਿਵੇਂ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ ਉਸ ਦੇ ਚਲਦੇ ਸਰਕਾਰਾਂ ਦੇ ਵੱਲੋਂ ਸਾਰੇ ਹੀ ਕੰਮਕਾਰ ਮੁੜ ਤੋਂ ਚਾਲੂ ਕੀਤੇ ਜਾ ਰਹੇ ਹਨ ।

ਜਿਸ ਦੇ ਚਲਦੇ ਦੁਕਾਨਦਾਰਾਂ ਦੇ ਵਿਚ ਵੀ ਕਾਫੀ ਹੁਣ ਖ਼ੁਸ਼ੀ ਵੇਖਣ ਨੂੰ ਮਿਲ ਹੀ ਹੈ ਕਿ ਉਨ੍ਹਾਂ ਦੇ ਕੰਮਕਾਰ ਜੋ ਮੁੜ ਤੋਂ ਚਾਲੂ ਹੋ ਚੁੱਕੇ ਨੇ । ਪਰ ਹੁਣ ਇਸੇ ਵਿਚਕਾਰ ਇੱਕ ਵੱਡੀ ਖ਼ਬਰ ਜੋ ਕਿ ਸਾਹਮਣੇ ਆ ਰਹੀ ਹੈ ਕਿ ਹੁਣ ਮੁੜ ਤੋਂ ਦੁਕਾਨਾਂ ਦੇ ਬਾਹਰ ਤਾਲਾ ਲੱਗਣ ਵਾਲੇ ਹਨ । ਦਰਅਸਲ ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਸਰਦਾਰ ਅਰਵਿੰਦਪਾਲ ਸਿੰਘ ਸੰਧੂ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 11 ਸਤੰਬਰ 2021 ਨੂੰ ਸੰਵਤਸਰੀ ਅਤੇ 19 ਸਤੰਬਰ 2021 ਨੂੰ ਅਨੰਤ ਚਤੁਰਦਸ਼ੀ ਤੇ ਜਿਲ੍ਹਾਂ ਫਾਜ਼ਿਲਕਾ ਦੀਆ ਮੀਟ ਅਤੇ ਅੰਡੇ ਦੀਆਂ ਦੁਕਾਨਾਂ ਸਮੇਤ ਰੇਹਡ਼ੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ।

ਇਸ ਦੌਰਾਨ ਹੋਟਲ ਤੇ ਢਾਬਿਆਂ ਤੇ ਮੀਟ ਅਤੇ ਅੰਡਿਆਂ ਦੀਆਂ ਸਬਜ਼ੀਆਂ ਬਣਾਉਣ ਤੇ ਪੂਰਨ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ । ਜਿਨ੍ਹਾਂ ਦੀ ਪਾਲਣਾ ਕਰਵਾਉਣ ਦੇ ਲਈ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ । ਨਾਲ ਹੀ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਹ ਫੈਸਲਾ ਅਨੰਤ ਚਤੁਰਦਸ਼ੀ ਨੂੰ ਵੇਖਦਿਆਂ ਹੋਇਆਂ ਲਿਆ ਗਿਆ ਹੈ ਜ਼ਿਲ੍ਹਾ ਫ਼ਾਜ਼ਿਲਕਾ ਤੇ ਵਿੱਚ ਹੁਣ ਗਿਆਰਾਂ ਸਿਤੰਬਰ ਨੂੰ ਸਾਵੰਤਸਰੀ ਅਤੇ ਉਨੀ ਸਤੰਬਰ ਨੂੰ ਅਨੰਤ ਚਤੁਰਦਸ਼ੀ ਨੂੰ ਵੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਫ਼ੈਸਲਾ ਲਿਆ ਗਿਆ ਹੈ । ਇਸ ਦਿਨ ਸਾਰੀਆਂ ਅੰਡੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ ।