ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੀ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਨ੍ਹਾਂ ਦਾ ਵੱਡਾ ਕਾਰਨ ਕੱਚੀਆਂ ਸੜਕਾਂ,ਸੜਕਾਂ ਵਿੱਚ ਪਏ ਖੱਡੇ ਹਨ। ਪੰਜਾਬ ਦੇ ਕਈ ਖੇਤਰਾਂ ਵਿੱਚ ਅਜਿਹੀਆਂ ਸੜਕਾਂ ਹਨ ਜਿਨ੍ਹਾਂ ਦਾ ਨਿਰਮਾਣ ਕਾਫੀ ਸਮੇਂ ਤੋਂ ਅਧੂਰਾ ਪਿਆ ਹੈ ਅਤੇ ਕਈ ਸੜਕਾਂ ਤੇ ਕਾਫੀ ਡੂੰਘੇ ਟੋਏ ਪਏ ਹੋਏ ਹਨ ਜਿਨ੍ਹਾਂ ਦੀ ਮੁਰੰਮਤ ਲਈ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸੜਕਾਂ ਦੀ ਖ਼ਸਤਾ ਹਾਲਤ ਕਾਰਨ ਕਾਫੀ ਲੋਕ ਇਨ੍ਹਾਂ ਵਿੱਚ ਡਿੱਗਣ ਕਾਰਨ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਜਾਨ ਗਵਾ ਦਿੰਦੇ ਹਨ। ਸਰਕਾਰ ਵੱਲੋਂ ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਕਾਫੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਸਕੀਮਾਂ ਲਾਗੂ ਕੀਤੀਆਂ ਹਨ ਪਰ ਫਿਰ ਵੀ ਬਹੁਤ ਸਾਰੇ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਕਈ ਸੜਕਾਂ ਦੀ ਹਾਲਤ ਹੱਦ ਤੋਂ ਜਿਆਦਾ ਖ਼ਰਾਬ ਹੈ।
ਸਰਕਾਰ ਵੱਲੋਂ ਹੌਲੀ-ਹੌਲੀ ਇਹਨਾ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੀਨਾਨਗਰ ਹਲਕੇ ਦੇ ਪਿੰਡ ਅਵਾਂਖਾ ਤੋਂ ਅਜਿਹੀ ਹੀ ਇੱਕ ਵੱਡੀ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਪਿੰਡ ਅਵਾਂਖਾ ਦੇ ਪੇਲੈਸ ਤੋਂ ਸ਼ਮਸ਼ਾਨ ਘਾਟ ਵੱਲ ਨੂੰ ਜਾਣ ਵਾਲੀ ਸੜਕ ਜਿਸ ਨੂੰ ਪਿਛਲੇ 10 ਸਾਲਾਂ ਤੋਂ ਲੋਕਾਂ ਦੁਆਰਾ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਉਸ ਦੇ ਨਿਰਮਾਣ ਲਈ ਕੈਬਨਿਟ ਮੰਤਰੀ ਵੱਲੋਂ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਪਿੰਡ ਦੀ ਸਰਪੰਚ ਗੀਤਾ ਠਾਕੁਰ ਦੀ ਅਗਵਾਈ ਵਿੱਚ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਚਲਦਿਆਂ ਸੜਕ ਦਾ ਇਹ ਕੰਮ ਸ਼ੁਰੂ ਹੋਇਆ ਹੈ, ਜਿਸ ਨਾਲ ਪਿੰਡ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਸੜਕ ਦੇ ਟੁੱਟਣ ਦੇ ਕਾਰਨ ਹਰ ਰੋਜ਼ ਬਹੁਤ ਸਾਰੇ ਲੋਕ ਜ਼ਖਮੀਂ ਹੋ ਜਾਂਦੇ ਸਨ, ਉੱਥੇ ਹੀ ਸੜਕ ਕੱਚੀ ਹੋਣ ਕਾਰਨ ਸੜਕ ਵਿੱਚ ਚੂਹਿਆਂ ਨੇ ਖੁੱਡਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਨਾਲ ਸੜਕ ਤੇ ਕਾਫੀ ਗੰਦਗੀ ਫੈਲੀ ਰਹਿੰਦੀ ਸੀ ਅਤੇ ਇਸ ਕਾਰਨ ਲੋਕ ਕਾਫੀ ਨਿਰਾਸ਼ ਸਨ।
ਸਥਾਨਕ ਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੜਕ 10 ਸਾਲ ਪਹਿਲਾਂ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਕਦੇ ਵੀ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਅਤੇ ਲੋਕਾਂ ਨੂੰ ਇਸ ਸੜਕ ਦੇ ਦੁਬਾਰਾ ਬਣਨ ਦੀ ਕੋਈ ਉਮੀਦ ਨਹੀਂ ਸੀ। ਹੁਣ ਪਿੰਡ ਦੀ ਸਰਪੰਚ ਦੀ ਅਗਵਾਈ ਹੇਠ ਅਤੇ ਅਰੁਣਾ ਚੌਧਰੀ ਦੇ ਨਿਰਦੇਸ਼ਾਂ ਨਾਲ ਦੁਬਾਰਾ ਬਣ ਰਹੀ ਸੜਕ ਕਾਰਨ ਪਿੰਡ ਦੇ ਲੋਕ ਕਾਫੀ ਖੁਸ਼ ਹਨ।
Previous PostCBSE ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਸੁਪ੍ਰੀਮ ਕੋਰਟ ਤੋਂ, ਬੱਚਿਆਂ ਚ ਖੁਸ਼ੀ ਦੀ ਲਹਿਰ
Next Postਪੰਜਾਬ ਭਰ ਲਈ 26 ਜੂਨ ਬਾਰੇ ਇਹਨਾਂ ਵਲੋਂ ਹੋ ਗਿਆ ਇਹ ਐਲਾਨ – ਆਈ ਤਾਜਾ ਵੱਡੀ ਖਬਰ