ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਬੱਚਾ ਜਿੱਥੇ ਆਪਣੇ ਮਾਂ-ਬਾਪ ਦੀ ਜਿੰਦ-ਜਾਨ ਹੁੰਦਾ ਹੈ ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਦੋਂ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਬਾਕੀ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਨ੍ਹਾਂ ਦੇ ਮਨ ਵਿੱਚ ਘਰ ਕਰ ਜਾਂਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਹੋਇਆਂ ਕਈ ਬੱਚਿਆਂ ਨੂੰ ਅਗਵਾ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਕੁਝ ਹਾਦਸੇ ਬੱਚਿਆਂ ਨਾਲ ਅਚਾਨਕ ਵਾਪਰ ਜਾਂਦੇ ਹਨ ਉਥੇ ਹੀ ਕੁਝ ਹਾਦਸਿਆਂ ਨੂੰ ਬੱਚਿਆਂ ਵੱਲੋਂ ਆਪ ਹੀ ਅੰਜਾਮ ਦੇ ਦਿਤਾ ਜਾਂਦਾ ਹੈ। ਜਿੱਥੇ ਕਈ ਬੱਚਿਆਂ ਦੇ ਖੇਡ ਖੇਡ ਵਿੱਚ ਅਜਿਹੀ ਖੇਡ ਖੇਡਣ ਦੇ ਚਲਦਿਆਂ ਹੋਇਆਂ ਜਾਨ ਵੀ ਚਲੀ ਜਾਂਦੀ ਹੈ।
ਜਿਸ ਬਾਰੇ ਉਨ੍ਹਾਂ ਮਾਸੂਮ ਬੱਚਿਆਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪੰਜਾਬ ਵਿਚ ਇਥੇ 10 ਸਾਲਾਂ ਦੀ ਬੱਚੀ ਨੂੰ ਖੇਡਦੇ ਹੋਏ ਚੁੰਨੀ ਨਾਲ ਫਾਹਾ ਲੈ ਗਿਆ ਹੈ ਜਿੱਥੇ ਉਸ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਿੱਦੜਬਾਹਾ ਦੇ ਕੱਚਾ ਤਾਲਾਬ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ 10 ਸਾਲਾਂ ਦੀ ਬੱਚੀ ਵੱਲੋਂ ਆਪਣੇ ਦੋ ਛੋਟੇ 8 ਅਤੇ ਸੱਤ ਸਾਲ ਦੇ ਭਰਾਵਾਂ ਦੇ ਨਾਲ ਖੇਡਦਿਆਂ ਹੋਇਆ ਚੁੰਨੀ ਲਾਲ ਫਾਹਾ ਲੈ ਲਿਆ ਗਿਆ ਹੈ।
ਜਿਸ ਕਾਰਨ ਉਸ ਬੱਚੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੇ ਘਰ ਵਿਚ ਇਕੱਲੇ ਹੀ ਖੇਡ ਰਹੇ ਸਨ ਤੇ ਇਨ੍ਹਾਂ ਬੱਚਿਆਂ ਦੇ ਮਾਂ-ਬਾਪ ਕੰਮ ਤੇ ਗਏ ਹੋਏ ਸਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਪ੍ਰੀਤ ਦੀ ਮਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹ ਕੁਝ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਹੈ। ਉੱਥੇ ਹੀ ਉਸ ਦਾ ਪਿਤਾ ਵੀ ਘਰ ਦੇ ਨੇੜੇ ਇਕ ਬੇਕਰੀ ਵਿੱਚ ਕੰਮ ਕਰਦਾ ਹੈ।
ਬੱਚੀ ਜਿਥੇ ਘਰ ਵਿੱਚ ਰੱਖੇ ਹੋਏ ਤੋਤੇ ਦੀ ਮੌਤ ਤੋਂ ਬਾਅਦ ਪਰੇਸ਼ਾਨ ਚੱਲ ਰਹੀ ਸੀ। ਉੱਥੇ ਹੀ ਬੱਚੀ ਵੱਲੋਂ ਬਾਲਟੀਆਂ ਅਤੇ ਬੱਠਲ ਦੇ ਉੱਪਰ ਚੜ੍ਹ ਕੇ ਛੱਤ ਦੀ ਹੁੱਕ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਗਾ ਲਿਆ ਗਿਆ। ਜਵਾਬ ਨਾ ਦੇਣ ਦੇ ਬੱਚਿਆਂ ਵੱਲੋਂ ਸ਼ੋਰ ਮਚਾਏ ਜਾਣ ਤੇ ਬੱਚਿਆਂ ਦੇ ਪਿਤਾ ਵੱਲੋਂ ਘਰ ਆ ਕੇ ਵੇਖਿਆ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਪ੍ਰਧਾਨ ਮੰਤਰੀ ਮੋਦੀ ਵਲੋਂ ਦਿੱਤੀ ਵੱਡੀ ਖੁਸ਼ਖਬਰੀ, ਅਗਲੇ ਡੇਢ ਸਾਲਾਂ ਚ 10 ਲੱਖ ਭਰਤੀਆਂ ਕਰਨ ਦੇ ਦਿੱਤੇ ਨਿਰਦੇਸ਼
Next Postਚੋਟੀ ਦੇ ਮਸ਼ਹੂਰ ਐਕਟਰ ਸ਼ਕਤੀ ਕਪੂਰ ਦੇ ਪਰਿਵਾਰ ਨੂੰ ਲੈਕੇ ਆਈ ਵੱਡੀ ਮਾੜੀ ਖਬਰ, ਸਾਰੇ ਪਾਸੇ ਹੋਈ ਚਰਚਾ