ਪੰਜਾਬ ਚ ਇਥੇ ਹੋਮਗਾਰਡ ਨੇ ਜਹਿਰ ਨਿਗਲ ਮੌਤ ਨੂੰ ਲਾਇਆ ਗਲੇ, ਸੁਸਾਈਡ ਨੋਟ ਚ ਇਹਨਾਂ ਨੂੰ ਠਹਿਰਾਇਆ ਜਿੰਮੇਵਾਰ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਕੋਰੋਨਾ ਕਾਰਨ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਹੋਣ ਤੋਂ ਬਾਅਦ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਈ ਲੋਕਾਂ ਵੱਲੋਂ ਇਸ ਮੁਸ਼ਕਲ ਦੀ ਘੜੀ ਵਿੱਚ ਜਿੱਥੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ ਉਥੇ ਵੀ ਬਹੁਤ ਸਾਰੇ ਅਸਮਰਥ ਲੋਕਾਂ ਵੱਲੋਂ ਇਸੇ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ। ਉੱਥੇ ਹੀ ਬਹੁਤ ਸਾਰੇ ਪਰਿਵਾਰਕ ਵਿਵਾਦਾਂ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਪਰ ਖੁਦਕੁਸ਼ੀ ਕੀਤੇ ਜਾਣ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਸ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਕ ਹੋਮਗਾਰਡ ਵੱਲੋਂ ਜ਼ਹਿਰ ਨਿਗਲ ਕੇ ਮੌਤ ਨੂੰ ਗਲੇ ਲਗਾਇਆ ਗਿਆ ਹੈ ਅਤੇ ਸੁਸਾਈਡ ਨੋਟ ਵਿੱਚ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਨਗਰ ਲੁਧਿਆਣਾ ਦੇ ਅਧੀਨ ਆਉਣ ਵਾਲੇ ਪਿੰਡ ਭੌਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਹੋਮਗਾਰਡ ਵਿੱਚ ਡਿਊਟੀ ਕਰਨ ਵਾਲੇ ਇੱਕ ਜਵਾਨ ਹੁਸਨ ਲਾਲ ਵੱਲੋਂ ਕੋਈ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅਤੇ ਉਸ ਵੱਲੋਂ ਲਿਖੇ ਸੁਸਾਇਡ ਨੋਟ ਵਿੱਚ ਆਪਣੀ ਮੌਤ ਦਾ ਜ਼ਿੰਮੇਵਾਰ 1 ਫਾਇਨਾਂਸਰ ਨੂੰ ਦੱਸਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਹੁਸਨ ਲਾਲ ਥਾਣਾ ਡਵੀਜ਼ਨ ਨੰਬਰ ਦੋ ਦੀ ਚੌਂਕੀ ਜਨਕਪੁਰੀ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਤਾਇਨਾਤ ਸੀ। ਉਥੇ ਹੀ ਉਸ ਵੱਲੋਂ ਸੁਸਾਈਡ ਨੋਟ ਵਿਚ ਦੱਸਿਆ ਗਿਆ ਹੈ ਕਿ ਉਸ ਨੇ ਤੀਹ ਹਜ਼ਾਰ ਰੁਪਏ ਇਕ ਫਾਇਨੈਂਸ ਤੋਂ ਲਏ ਸਨ ਅਤੇ ਹਰ ਮਹੀਨੇ ਉਹ ਇਸ ਰਕਮ ਨੂੰ ਵਿਆਜ ਸਮੇਤ ਅਦਾ ਕਰ ਰਿਹਾ ਸੀ। ਇਸ ਵਾਰ ਜਿੱਥੇ ਉਹ ਵਿਆਜ਼ ਨਹੀਂ ਦੇ ਸਕਿਆ ਅਤੇ ਇਸ ਤੋਂ ਅਸਮਰੱਥ ਹੁੰਦੇ ਹੋਏ ਉਸ ਵੱਲੋਂ ਆਪਣੀ ਮੁਸ਼ਕਲ ਵੀ ਫਾਇਨਾਨਸ ਨੂੰ ਦੱਸੀ ਗਈ ਸੀ ਪਰ ਉਸ ਵੱਲੋਂ ਲਗਾਤਾਰ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਉਨ੍ਹਾਂ ਦੇ ਕੋਲ ਡੇਢ ਲੱਖ ਦੀ ਕੀਮਤ ਦਾ ਇਕ ਚੈੱਕ ਪਿਆ ਹੋਇਆ ਹੈ ਜਿਸ ਨੂੰ ਵੋਟ ਬੈਂਕ ਵਿਚ ਪਾ ਕੇ ਚੈੱਕ ਬਾਉਂਸ ਹੋਣ ਤੇ ਉਸਨੂੰ ਅਦਾਲਤ ਵਿੱਚ ਘੜੀਸਣ ਗਏ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਹੁਸਨ ਲਾਲ ਵੱਲੋਂ ਜਹਿਰੀਲੀ ਚੀਜ ਪੀ ਲਈ ਗਈ , ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।