ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਥੇ ਹੀ ਬਹੁਤ ਸਾਰੀਆਂ ਚੀਜ਼ਾਂ ਉਪਰ ਰੋਕ ਵੀ ਲਗਾਈ ਜਾਂਦੀ ਹੈ ਤਾਂ ਜੋ ਸੂਬੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰ-ਜ਼ਾ-ਮ ਦਿੱਤਾ ਜਾਂਦਾ ਹੈ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾਂਦਾ। ਆਏ ਦਿਨ ਹੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ। ਇਸ ਲਈ ਸਰਕਾਰ ਵੱਲੋਂ ਪਹਿਲਾਂ ਹੀ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਕੁਝ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।
ਤਾਂ ਜੋ ਸੂਬੇ ਦੇ ਹਾਲਾਤਾਂ ਨੂੰ ਸ਼ਾਂਤੀ ਪੂਰਵਕ ਬਣਾਈ ਰੱਖਿਆ ਜਾ ਸਕੇ। ਸਰਕਾਰ ਵੱਲੋਂ ਸਮੇਂ ਦੇ ਅਨੁਸਾਰ ਵੱਖ ਵੱਖ ਪਾਬੰਦੀਆਂ ਲਗਾਈਆਂ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਇਥੇ ਹੋਟਲ, ਰੈਸਟੋਰੈਂਟਾਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਹੁਕਮ ਬਾਰੇ ਐਲਾਨ ਹੋ ਗਿਆ ਹੈ। ਸੂਬੇ ਅੰਦਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਜਾਬਤਾ ਫੌ-ਜ-ਦਾ-ਰੀ ਸੰਘਤਾ 1973 ਦੀ ਧਾਰਾ ਦੇ ਤਹਿਤ ਦਿਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੁਲਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਹਨਾਂ ਨੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਗੈਰ ਕਾਨੂੰਨੀ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਦਿਆ ਹੋਇਆ , ਲੁਧਿਆਣਾ ਦੇ ਇਲਾਕਿਆਂ ਵਿਚੋਂ ਰਾਤ ਨੂੰ ਹੋਟਲ ,ਰੈਸਟੋਰੈਂਟ , ਢਾਬੇ ਰਾਤ 11:30 ਵਜੇ ਤੇ ਸ਼ਰਾਬ ਦੇ ਠੇਕੇ ਰਾਤ 11 ਵਜੇ ਤੋਂ ਬਾਅਦ ਖੋਲਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉੱਥੇ ਹੀ ਇਹ ਜਗਾ ਦੇਰ ਰਾਤ ਤੱਕ ਖੁੱਲੀਆਂ ਰਹਿੰਦੀਆਂ ਸਨ।
ਜਿਸ ਕਾਰਨ ਕੁੱਝ ਲੋਕਾਂ ਵੱਲੋਂ ਗੈਰ ਕਨੂਨੀ ਧੰਦੇ ਵੀ ਕੀਤੇ ਜਾਂਦੇ ਹਨ। ਉਥੇ ਹੀ ਕਈ ਸ਼ਰਾਰਤੀ ਅਨਸਰਾਂ ਵੱਲੋਂ ਵੀ ਹੋਟਲਾਂ ਢਾਬਿਆਂ ਸ਼ਰਾਬ ਦੀਆਂ ਦੁਕਾਨਾਂ ਤੇ ਹੁੱ-ਲ-ੜ-ਬਾ-ਜ਼ੀ ਕਰਦਿਆਂ ਹੋਇਆ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਜਿਸ ਨਾਲ ਜ਼ਿਲੇ ਅੰਦਰ ਅਮਨ ਤੇ ਸ਼ਾਂਤੀ ਵਾਲੀ ਸਥਿਤੀ ਵੀ ਕਾਇਮ ਨਹੀਂ ਰਹਿ ਸਕਦੀ। ਅਜਿਹੀਆਂ ਹਰਕਤਾਂ ਦੇ ਕਾਰਨ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਇਹ ਪਾਬੰਦੀਆ ਲਗਾਈਆਂ ਗਈਆਂ ਹਨ।
Previous Postਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਪੈਸ਼ਲ ਟਵੀਟ ਕਰ ਕੇ ਦਿੱਤੀ ਇਸ ਗਲ੍ਹ ਦੀ ਵਧਾਈ
Next Postਪੰਜਾਬੀਆਂ ਲਈ ਆਈ ਮਾੜੀ : ਬਜਟ ਪੇਸ਼ ਕਰਨ ਤੋਂ ਦੋ ਦਿਨ ਬਾਅਦ ਸਰਕਾਰ ਨੇ ਦਿੱਤਾ ਇਹ ਝਟਕਾ