ਪੰਜਾਬ ਚ ਇਥੇ ਹੋਏ ਰਹੱਸਮਈ ਧਮਾਕੇ ਕਾਰਨ ਲੋਕ ਗਏ ਸਹਿਮ- ਬਣਿਆ ਦਹਿਸ਼ਤ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਜਿੱਥੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਉਥੇ ਹੀ ਅਜਿਹੀਆਂ ਘਟਨਾਵਾਂ ਡਰ ਪੈਦਾ ਕਰਦੀਆਂ ਹਨ। ਹੁਣ ਇੱਥੇ ਪੰਜਾਬ ਵਿੱਚ ਰਹੱਸਮਈ ਧਮਾਕੇ ਹੋਣ ਕਾਰਨ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੈ ਅਤੇ ਦਹਿਸ਼ਤ ਪੈਦਾ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਵੀਰਵਾਰ ਲੋਕਾਂ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਆਵਾਜ਼ਾਂ ਲੋਕਾਂ ਵੱਲੋਂ ਸੁਣਾਈਆਂ ਗਈਆਂ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਦੇ ਕਾਰਨ ਜਿੱਥੇ ਲੋਕਾਂ ਦੇ ਖਿੜਕੀਆਂ-ਦਰਵਾਜ਼ਿਆਂ ਹਿਲਣੇ ਸ਼ੁਰੂ ਹੋ ਗਏ ਉਥੇ ਹੀ ਇਹ ਆਵਾਜ਼ ਹੀ ਜ਼ਿਆਦਾ ਤੇਜ਼ ਸੀ ਕਿ ਲੋਕ ਆਪਣੇ ਘਰਾਂ ਅਤੇ ਦਫਤਰਾਂ ਤੋਂ ਡਰ ਕੇ ਬਾਹਰ ਆ ਗਏ ਪਰ ਇਸ ਧਮਾਕੇ ਦੀ ਆਵਾਜ਼ ਬਾਰੇ ਕੋਈ ਵੀ ਸਪਸ਼ਟ ਖ਼ਬਰ ਲੋਕਾਂ ਨੂੰ ਨਹੀਂ ਮਿਲੀ ਸੀ।

ਇਸ ਧਮਾਕੇ ਦੀ ਆਵਾਜ਼ ਨੂੰ ਸੁਣ ਕੇ ਲੋਕਾਂ ਵੱਲੋਂ ਵੱਖ-ਵੱਖ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਜਿਥੇ ਕੁਝ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਚੀਨ ਤਾਈਵਾਨ ਤੇ ਬੰਬ ਸੁੱਟੇ ਗਏ ਹਨ, ਕੁਝ ਲੋਕ ਇਸ ਨੂੰ ਪਾਕਿਸਤਾਨ ਦੀ ਸਾਜ਼ਿਸ਼ ਦੱਸ ਰਹੇ ਸਨ। ਜਿਸ ਕਾਰਨ ਇਹ ਖ਼ਬਰ ਸੋਸ਼ਲ ਮੀਡੀਆ ਤੇ ਵੀ ਫੈਲ ਗਈ ਅਤੇ ਲੋਕਾਂ ਵਿਚ ਡਰ ਪੈਦਾ ਹੋ ਗਿਆ। ਉਥੇ ਹੀ ਇਸ ਗੱਲ ਦਾ ਸਪਸ਼ਟੀਕਰਨ ਦਿੰਦੇ ਹੋਏ ਪੁਲਸ ਕਮਿਸ਼ਨਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹ ਉਸ ਸਮੇਂ ਮੀਟਿੰਗ ਵਿੱਚ ਸਨ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ।

ਜਿਨ੍ਹਾਂ ਦੱਸਿਆ ਕਿ ਇਹ ਸਿਰਫ਼ ਇਕ ਸੋਨਿਕ ਬੂਮ ਸੀ। ਉਨ੍ਹਾਂ ਕਿਹਾ ਕਿ ਜਿੱਥੇ ਹਲਵਾਰੇ ਦੇ ਏਅਰ ਫੋਰਸ ਸਟੇਸ਼ਨ ਉਪਰ ਲੜਾਕੂ ਜਹਾਜ਼ਾਂ ਵੱਲੋਂ ਉਡਾਣ ਭਰੀ ਗਈ ਸੀ। ਉੱਥੇ ਹੀ ਇਸ ਪ੍ਰੈਕਟਿਸ ਦੇ ਦੌਰਾਨ ਸੋਨਿਕ ਬੂਮ ਪੈਦਾ ਹੋਈ ਸੀ। ਜਦੋਂ ਜਹਾਜ਼ ਆਪਣੀ ਰਫਤਾਰ ਨਾਲ਼ ਅੱਗੇ ਵਧਦਾ ਹੈ ਤਾਂ ਉਹ ਆਵਾਜ਼ ਜਿੱਥੇ ਦੂਰ ਤਕ ਅਸਮਾਨ ਵਿੱਚ ਫੈਲ ਕੇ ਜ਼ੋਰਦਾਰ ਧਮਾਕੇ ਦੀ ਤਰ੍ਹਾਂ ਸੁਣਾਈ ਦਿੰਦੀ ਹੈ। ਉਸ ਨੂੰ ਹੀ ਸੋਨਿਕ ਬੂਮ ਆਖਦੇ ਹਨ।