ਪੰਜਾਬ ਚ ਇਥੇ ਹਸਪਤਾਲ ਚ ਹੋਈ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਇਹ ਦੋਸ਼ ਅਤੇ ਕੀਤਾ ਹੰਗਾਮਾ

ਆਈ ਤਾਜ਼ਾ ਵੱਡੀ ਖਬਰ 

ਜਿਥੇ ਡਾਕਟਰਾਂ ਵੱਲੋਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਡਾਕਟਰਾਂ ਨੂੰ ਵੀ ਰੱਬ ਦਾ ਰੂਪ ਆਖ ਦਿੱਤਾ ਜਾਂਦਾ ਹੈ, ਜਿੱਥੇ ਡਾਕਟਰਾਂ ਵੱਲੋਂ ਬਹੁਤ ਸਾਰੇ ਇਨਸਾਨ ਨੂੰ ਜ਼ਿੰਦਗੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਕੇ ਲਿਆਂlਡਾਕਟਰਾਂ ਵੱਲੋਂ ਜਿਥੇ ਲੋਕਾਂ ਦੇ ਦਿਨ ਰਾਤ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਹਸਪਤਾਲਾਂ ਨਾਲ ਜੁੜੇ ਹੋਰ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਥੇ ਕਿ ਹਸਪਤਾਲਾਂ ਦੇ ਉਪਰ ਗੰਭੀਰ ਦੋਸ਼ ਵੀ ਲਗਾਏ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਹਸਪਤਾਲਾਂ ਦੇ ਅਕਸ ਨੂੰ ਢਾਹ ਵੀ ਲੱਗਦੀ ਹੈ। ਅੱਜ ਦੇ ਸਮੇਂ ਬਹੁਤ ਸਾਰੇ ਕੇਸਾਂ ਨੂੰ ਲੈ ਕੇ ਜਿੱਥੇ ਕਈ ਹਫਤਾ ਚਰਚਾ ਵਿੱਚ ਬਣ ਜਾਂਦੇ ਹਨ। ਉੱਥੇ ਹੀਉਨ੍ਹਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਦੇ ਇਸ ਹਸਪਤਾਲ ਵਿੱਚ ਬੱਚੇ ਦੀ ਹੋਈ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਇਹ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਹੰਗਾਮਾ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਹੀਨੇ ਦੀ ਬੱਚੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਹਸਪਤਾਲ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਗਏ ਹਨ ਕਿ ਡਾਕਟਰ ਨੂੰ ਬੱਚੇ ਦੀ ਬੀਮਾਰੀ ਬਾਰੇ ਸਮਝ ਨਹੀਂ ਆਇਆ ਜਿਸ ਵੱਲੋਂ ਕਦੇ ਆਖਿਆ ਗਿਆ ਕਿ ਬੱਚੇ ਨੂੰ ਬੁਖਾਰ ਹੈ ਅਤੇ ਉਸ ਦੇ ਮੂੰਹ ਵਿਚ ਛਾਲੇ ਹੋਏ ਹਨ, ਕਦੇ ਬੱਚੇ ਦੇ ਕਮਜ਼ੋਰ ਹੋਣ ਦੀ ਗੱਲ ਆਖੀ ਗਈ ਸੀ।

ਅਤੇ ਬੱਚੇ ਦੀ ਸਿਹਤ ਜ਼ਿਆਦਾ ਖਰਾਬ ਹੋਣ ਤੇ ਉਸ ਨੂੰ ਅੰਮ੍ਰਿਤਸਰ ਦੀ ਭੇਜ ਦਿੱਤਾ ਗਿਆ ਸੀ ਜਿਥੇ ਬੱਚੀ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਚੇਤਨ ਨੰਦਾਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ 8ਵੇ ਮਹੀਨੇ ਵਿੱਚ ਦੋ ਜੁੜਵਾ ਬੱਚੀਆਂ ਨੇ ਜਨਮ ਲਿਆ ਸੀ। ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਜਨਮ ਤੋਂ ਦੋ ਤਿੰਨ ਦਿਨ ਬਾਅਦ ਹੀ ਮੌਤ ਹੋ ਗਈ ਸੀ ਅਤੇ ਦੂਜੀ ਬੱਚੀ ਨੂੰ ਵੀ ਵੀ ਬਿਮਾਰ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿੱਥੇ ਡਾਕਟਰਾਂ ਵੱਲੋਂ ਉਸ ਬੱਚੀ ਨੂੰ ਹੋਰ ਹਸਪਤਾਲ ਲਿਜਾਣ ਵਾਸਤੇ ਕਿਹਾ ਸੀ ਪਰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।

ਹੁਣ ਕਈ ਦਿਨ ਬੀਤਣ ਤੇ ਜਿੱਥੇ ਬਚੀ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਭੇਜਿਆ ਗਿਆ ਸੀ,ਦੱਸਿਆ ਗਿਆ ਹੈ ਕਿ ਉਸ ਬੱਚੀ ਦੀ ਰਸਤੇ ਵਿੱਚ ਮੌਤ ਹੋ ਗਈ ਸੀ। ਇਸ ਵਿੱਚ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ। ਪਰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।