ਪੰਜਾਬ ਚ ਇਥੇ ਸੜਕ ਤੇ ਘੁੰਮ ਰਹੇ ਪਸ਼ੂ ਕਾਰਨ ਨੌਜਵਾਨ ਮੁੰਡੇ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਜਿਥੇ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਇਨਾ ਹਾਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਘਰਾਂ ਦੇ ਨੌਜਵਾਨ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਿੱਥੇ ਅਜਿਹੇ ਸੜਕ ਹਾਦਸੇ ਕੁਝ ਵਾਹਨ ਚਾਲਕਾਂ ਦੀ ਗਲਤੀ ਦੇ ਨਾਲ ਵਾਪਰਦੇ ਹਨ ਉਥੇ ਹੀ ਕੁਝ ਹਾਦਸੇ ਪ੍ਰਸ਼ਾਸਨ ਦੀ ਗ਼ਲਤੀ ਨਾਲ ਵੀ ਵਾਪਰ ਰਹੇ ਹਨ। ਕਿਉਂਕਿ ਸੜਕਾਂ ਤੇ ਘੁਮਣ ਵਾਲੇ ਅਵਾਰਾ ਪਸ਼ੂ ਜਿਥੇ ਕਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਹੀ ਇਨ੍ਹਾਂ ਦੇ ਕਰ ਕੇ ਲੋਕਾਂ ਵਿਚ ਡਰ ਵੀ ਪੈਦਾ ਹੋਇਆ ਹੈ।

ਹੁਣ ਪੰਜਾਬ ਵਿੱਚ ਇਥੇ ਸੜਕ ਤੇ ਘੁੰਮ ਰਹੇ ਪਸ਼ੂ ਕਾਰਨ ਨੌਜਵਾਨ ਮੁੰਡੇ ਦੀ ਹੋਈ ਮੌਤ, ਜਿੱਥੇ ਛਾਇਆ ਸੋਗ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਿਆਨਕ ਸੜਕ ਹਾਦਸਾ ਬਰੇਟਾ ਦੇ ਅਧੀਨ ਆਉਂਦੇ ਪਿੰਡ ਦਿਆਲਪੁਰਾ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿੱਥੇ ਵਾਪਰੇ ਸੜਕ ਹਾਦਸੇ ਦੇ ਕਾਰਨ ਇਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਸੜਕ ’ਤੇ ਘੁੰਮ ਰਹੇ ਪਸ਼ੂ ਦੇ ਕਾਰਨ ਵਾਪਰਿਆ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 28 ਸਾਲਾਂ ਦਾ ਨੌਜਵਾਨ ਹਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਰੇਟਾ ਆਪਣੀ ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਅਚਾਨਕ ਸੜਕ ਉੱਪਰ ਇਕ ਅਵਾਰਾ ਪਸ਼ੂ ਕਾਰ ਦੇ ਸਾਹਮਣੇ ਆ ਗਿਆ। ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜਨ ਗਿਆ ਅਤੇ ਇਸ ਦੇ ਚੱਲਦੇ ਹੋਏ ਹੀ ਕਾਰ ਨੈਸ਼ਨਲ ਹਾਈਵੇਅ ’ਤੇ ਲੱਗੀਆਂ ਗਰਿੱਲਾਂ ਤੋੜ ਕੇ ਖੇਤਾਂ ’ਚ ਜਾ ਕੇ ਪਲਟ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਨੌਜਵਾਨ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ , ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਖਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਨੌਜਵਾਨ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।