ਪੰਜਾਬ ਚ ਇਥੇ ਸਾਢੇ 9 ਮਹੀਨੇ ਦੇ ਬੱਚੇ ਦੀ ਮੌਤ ਬਾਲਟੀ ਚ ਡੁੱਬਣ ਕਾਰਨ ਹੋਈ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਇੱਕ ਬੱਚਾ ਆਪਣੇ ਮਾਪਿਆਂ ਦੀ ਜਾਨ ਹੁੰਦਾ ਹੈ । ਮਾਪੇ ਆਪਣੇ ਬੱਚੇ ਦੇ ਲਈ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੰਦੇ ਹਨ ਤਾਂ ਜੋ ਉਸ ਦੇ ਬੱਚੇ ਦੀ ਸ਼ੌਕ ਪੂਰੇ ਹੋ ਸਕਣ । ਪਰ ਕਈ ਵਾਰ ਮਾਪਿਆਂ ਦੀਆਂ ਕੁਝ ਗਲਤੀਆਂ ਬੱਚਿਆਂ ਨੂੰ ਭੁਗਤਣੀਆਂ ਪੈ ਸਕਦੀਆਂ ਹਨ । ਜਿਨ੍ਹਾਂ ਗਲਤੀਆਂ ਦੇ ਕਾਰਨ ਕਈ ਵਾਰ ਬੱਚਿਆਂ ਨੂੰ ਆਪਣੀ ਜਾਨ ਤਕ ਗੁਆਉਣੀ ਪੈ ਸਕਦੀ ਹੈ । ਅਜਿਹਾ ਹੀ ਇਕ ਮਾਮਲਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਡੇਰਾਬੱਸੀ ਦੇ ਪਿੰਡ ਬੇਹੜਾਂ ਤੋਂ ਸਾਹਮਣੇ ਆਇਆ , ਜਿੱਥੇ ਨੌੰ ਮਹੀਨੇ ਦੇ ਬੱਚੀ ਦੀ ਮਾਪਿਆਂ ਦੀ ਲਾਪਰਵਾਹੀ ਕਾਰਨ ਬਾਲਟੀ ਵਿਚ ਡੁੱਬਣ ਕਾਰਨ ਮੌਤ ਹੋ ਗਈ।

ਦਰਅਸਲ ਬੱਚਾ ਖੇਡ ਰਿਹਾ ਸੀ ਕਿ ਉਸੇ ਸਮੇਂ ਖੇਡਦਾ ਖੇਡਦਾ ਬੱਚਾ ਬਾਲਟੀ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ, ਉਸ ਕੋਲ ਚਲਾ ਗਿਆ ਤੇ ਉਹ ਬਾਲਟੀ ਵਿੱਚ ਡਿੱਗ ਪਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਜਦੋਂ ਇਹ ਘਟਨਾ ਵਾਪਰੀ ਸੀ ਤਾਂ ਬੱਚੇ ਦੀ ਮਾਤਾ ਪਿਤਾ ਸੁੱਤੇ ਪਏ ਸਨ । ਫਿਰ ਪਤਾ ਲੱਗਣ ਤੇ ਬੱਚੇ ਨੂੰ ਬਾਲਟੀ ਚੋਂ ਬਾਹਰ ਕੱਢਿਆ ਗਿਆ ਤੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਫਿਲਹਾਲ ਪੁਲਸ ਵਲੋਂ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਹਾਦਸਾ ਦੁਪਹਿਰ ਤਿੰਨ ਵਜੇ ਦੇ ਕਰੀਬ ਵਾਪਰਿਆ । ਬੱਚੇ ਦਾ ਪਿਤਾ ਪਰਦੀਪ ਕੁਮਾਰ ਬੀ ਐਲ ਟੈਕਸਟਾਈਲ ਕੰਪਨੀ ਵਿਚ ਕੰਮ ਕਰਦਾ ਹੈ ਤੇ ਉਹ ਕੰਪਨੀ ਦੇ ਕੁਅਾਰਟਰਾਂ ਚ ਹੀ ਆਪਣੀ ਪਤਨੀ ਅਤੇ ਸਾਡੇ ਨੂੰ ਮਹੀਨੇ ਦੇ ਬੱਚੇ ਅਦਿੱਤਿਆ ਨਾਲ ਰਹਿ ਰਿਹਾ ਸੀ। ਪ੍ਰਦੀਪ ਅਨੁਸਾਰ ਨਾਇਕ ਡਿਊਟੀ ਕਾਰਨ ਉਹ ਦੁਪਹਿਰ ਦਾ ਖਾਣਾ ਖਾ ਕੇ ਕਮਰੇ ਵਿੱਚ ਆਪਣੇ ਪਰਿਵਾਰ ਨਾਲ ਸੌਂ ਗਿਆ ਸੀ ਤੇ ਨਾਲ ਹੀ ਇੱਕ ਬਾਲਟੀ ਪਾਣੀ ਦੀ ਭਰੀ ਹੋਈ ਰੱਖੀ ਸੀ ।

ਕਰੀਬ ਵੀਹ ਮਿੰਟਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਬੱਚਾ ਪਾਣੀ ਵਿੱਚ ਡੁੱਬਿਆ ਹੋਇਆ ਸੀ ਤੇ ਉਸ ਦੇ ਹੱਥ ਪੈਰ ਉੱਪਰ ਵੱਲ ਨੂੰ ਹੋਈ ਪਈ ਸੀ ਉਸੇ ਸਮੇਂ ਉਹ ਬੱਚੇ ਨੂੰ ਹਸਪਤਾਲ ਲੈ ਗਏ, ਪਰ ਬੱਚੇ ਦਮ ਤੋੜ ਚੁੱਕਿਆ ਸੀ । ਫਿਲਹਾਲ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ।