ਆਈ ਤਾਜਾ ਵੱਡੀ ਖਬਰ
ਆਏ ਦਿਨ ਹੈ ਸੂਬੇ ਅੰਦਰ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਅਜਿਹੇ ਹਾਦਸਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਜਿੱਥੇ ਕੁਝ ਹਾਦਸੇ ਦੂਸਰੇ ਦੀ ਗਲਤੀ ਨਾਲ ਵਾਪਰਦੇ ਹਨ ਤੇ ਕੁਝ ਆਪਣੀ ਅਣਗਹਿਲੀ ਕਾਰਨ। ਜਿੱਥੇ ਸਰਕਾਰ ਵੱਲੋਂ ਆਵਾਜਾਈ ਦੌਰਾਨ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਵੱਲੋਂ ਵਾਹਨ ਦੀ ਰਫ਼ਤਾਰ ਨੂੰ ਤੇਜ਼ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਜਿਸ ਦੌਰਾਨ ਹੀ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਇਸ ਨਾਲ ਭਾਰੀ ਜਾਨੀ ਤੇ ਮਾਲੀ ਨੁ-ਕ-ਸਾ-ਨ ਹੁੰਦਾ ਹੈ। ਇਸ ਲਈ ਹੀ ਸਿਆਣੇ ਵੀ ਕਹਿੰਦੇ ਹਨ ਨਜ਼ਰ ਹਟੀ ਦੁਰਘਟਨਾ ਘਟੀ। ਅੱਜ ਹਰ ਇਕ ਇਨਸਾਨ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਵਾਹਨ ਚਲਾ ਰਿਹਾ ਹੋਵੇ। ਪੰਜਾਬ ਵਿੱਚ ਇਥੇ ਸੰਸਕਾਰ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ ਹੈ ਜਿਸ ਕਾਰਨ ਮੌਤਾਂ ਹੋ ਗਈਆਂ ਹਨ। ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਰਨਾਲਾ ਤੋ ਬਠਿੰਡਾ ਮੁੱਖ ਮਾਰਗ ਤੇ ਤਪਾ ਮੰਡੀ ਓਵਰ ਬ੍ਰਿਜ ਤੇ ਵਾਪਰਿਆ ਹੈ। ਜਦੋਂ ਇੱਕ ਪਰਵਾਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਇਕ ਅੰਤਿਮ ਸੰਸਕਾਰ ਤੋਂ ਵਾਪਸ ਆ ਰਿਹਾ ਸੀ, ਤਾਂ ਗੱਡੀ ਚਾਲਕ ਜੱਗੀ ਸਿੰਘ ਨੂੰ ਨੀਦ ਦਾ ਝਟਕਾ ਲੱਗਣ ਕਾਰਨ ਗੱਡੀ ਮੁੱਖ ਮਾਰਗ ਤੋਂ ਓਵਰਬ੍ਰਿਜ ਤੇ ਚੜ੍ਹਨ ਸਾਰ ਹੀ ਡਿਵਾਈਡਰ ਨਾਲ ਟ-ਕ-ਰਾ ਗਈ। ਉਸ ਸਮੇਂ ਇਹ ਗੱਡੀ ਘੁੰਮ ਕੇ ਬਰਨਾਲਾ ਸਾਈਡ ਵੱਲ ਹੋ ਗਈ। ਗੱਡੀ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਗੱਡੀ ਵਿੱਚ ਸਵਾਰ ਸ਼ਿੰਦੋ ਕੌਰ ਪਤਨੀ ਵੀਰਾ ਸਿੰਘ ਬਾਸੀ ਝੋਰਡਾ, ਮਲੋਟ ਆਪਣੇ ਭਰਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਆ ਰਹੀ ਸੀ।
ਗੱਡੀ ਵਿਚ ਉਸ ਤੋਂ ਇਲਾਵਾ ਉਸਦਾ ਪਤੀ ਵੀਰਾਂ ਸਿੰਘ, ਜਵਾਈ ਜੱਗੀ ਸਿੰਘ, ਦੋ ਭੈਣਾਂ ਮਨਜੀਤ ਕੌਰ ਤੇ ਸੀਮਾ ਰਾਣੀ, ਭੈਣ ਲੱਖੀ ਕੌਰ ਤੇ ਦੋਹਤਾ ਰਾਹੁਲ ਸਵਾਰ ਸਨ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਸਭ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਦੋ ਐਂਬੂਲੈਂਸ ਦੇ ਵਿੱਚ ਸਿਵਲ ਹਸਪਤਾਲ ਤਪਾ ਮੰਡੀ ਵਿਖੇ ਦਾਖਲ ਕਰਾਇਆ ਗਿਆ। ਜਿਥੇ ਜੱਗੀ ਸਿੰਘ ਤੇ ਵੀਰਾਂ ਸਿੰਘ ਦਮ ਤੋ-ੜ ਗਏ, ਇਨ੍ਹਾਂ ਜ਼ਖਮੀਆਂ ਦੀ ਮੱਦਦ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਵੱਲੋਂ ਕੀਤੀ ਗਈ। ਜਿਨ੍ਹਾਂ ਦੀਆਂ ਐਬੂਲੈਂਸਾਂ ਵਿੱਚ ਸਾਰੇ ਪ੍ਰਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚ ਕੇ ਆਵਾਜਾਈ ਮੁੜ ਬਹਾਲ ਕਰਵਾਇਆ ਗਿਆ, ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ।
Previous Postਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਹੁਣ ਆਈ ਇਹ ਵੱਡੀ ਖਬਰ – ਖੁਦ ਕੀਤੀ ਖੁਸ਼ੀ ਜਾਹਰ
Next Postਸੁਖਬੀਰ ਨੇ ਕਰਤਾ ਲੋਕਾਂ ਨਾਲ ਹੁਣ ਅਜਿਹਾ ਵਾਦਾ ਜੇ ਵੋਟਾਂ ਚ ਜਿੱਤੇ ਤਾਂ ਕਰਨ ਗੇ ਇਹ ਕੰਮ – ਸਾਰੇ ਪਾਸੇ ਹੋ ਗਈ ਚਰਚਾ