ਪੰਜਾਬ ਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਰਹੇਗੀ ਬੰਦ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿੱਥੇ ਕਈ ਪਾਵਰ ਪਲਾਂਟਾਂ ਦੇ ਅੰਦਰ ਬਿਜਲੀ ਯੂਨਿਟ ਬੰਦ ਹੋਣ ਦੇ ਚਲਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਥੇ ਹੀ ਪੰਜਾਬ ਸਰਕਾਰ ਦੇ ਪਾਵਰ ਪਲਾਂਟ ਦੇ 8 ਯੂਨਿਟ ਦੇ ਵਿਚੋਂ ਚਾਰ ਯੂਨਿਟ ਬੰਦ ਹੋ ਗਏ ਹਨ । ਜਿੱਥੇ ਬਿਜਲੀ ਦੀ ਸਮੱਸਿਆ ਪੈਦਾ ਹੋਣ ਦੇ ਕਾਰਨ ਬਹੁਤ ਸਾਰੇ ਕਾਰੋਬਾਰਾਂ ਉੱਪਰ ਵੀ ਗਹਿਰਾ ਅਸਰ ਹੋਇਆ ਹੈ ਅਤੇ ਗਰਮੀ ਦੇ ਮੌਸਮ ਦੇ ਵਿੱਚ ਲੋਕਾਂ ਨੂੰ ਬਿਜਲੀ ਦੇ ਕੱਟ ਲੱਗਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕੋਲੇ ਦੀ ਕਮੀ ਕਾਰਨ ਬਹੁਤ ਸਾਰੇ ਪਾਵਰ ਪਲਾਂਟਾਂ ਦੇ ਵਿੱਚ ਕੰਮ ਹੋਣਾ ਬੰਦ ਹੋ ਗਿਆ ਹੈ। ਉਥੇ ਹੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਬਿਜਲੀ ਦੀ ਮੁਰੰਮਤ ਦੇ ਚਲਦਿਆਂ ਹੋਇਆਂ ਵੀ ਭਾਰੀ ਬਿਜਲੀ ਦੇ ਕੱਟ ਲੱਗ ਰਹੇ ਹਨ।

ਹੁਣ ਪੰਜਾਬ ਵਿੱਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਰਹੇਗੀ ਬੰਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਇਸ ਸਮੇਂ ਬਿਜਲੀ ਸੰਕਟ ਪੈਦਾ ਹੋਇਆ ਹੈ ਉੱਥੇ ਹੀ ਹੁਣ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਮਲੇਰਕੋਟਲਾ ਦੇ ਕਈ ਖੇਤਰਾਂ ਵਿੱਚ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦੇ ਕਾਰਨ ਕਈ ਮੁਸ਼ਕਿਲਾਂ ਆ ਸਕਦੀਆਂ ਹਨ। ਮਾਲੇਰਕੋਟਲਾ ਦੇ ਨਾਲ ਚੱਲਣ ਵਾਲੀ ਮੇਂਟੀਨੇਸ ਅਤੇ ਰਿਪੇਅਰ ਕਰਨ ਲਈ ਮਿਤੀ 15/05/2022 ਦਿਨ ਐਤਵਾਰ ਨੂੰ 66 ਕੇ.ਵੀ. ਗਰਿੱਡ ਸੱਟਾ ਬਾਜ਼ਾਰ ਮਾਲੇਰੋਟਲਾ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਰਜਕਾਰੀ ਇੰਜੀਨੀਅਰ, ਵੰਡ ਮੰਡਲ ਮਾਲੇਰਕੋਟਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਅਨਾਜ ਮੰਡੀ, ਸੱਟਾ ਚੌਂਕ, ਦਿੱਲੀ ਗੇਟ, ਇੰਨਸਾਇਡ ਦਿਲੀ ਗੇਟ, ਸ਼ੇਖਾਂ ਵਾਲਾ ਮੁਹੱਲਾ,ਟਰੱਕ ਯੂਨੀਅਨ, ਪ੍ਰੇਮ ਨਗਰ, ਜਨਤਾ ਨਗਰ, ਨੁਸ਼ਿਹਰਾ, ਸੋਮਸੰਨਜ਼ ਕਲੋਨੀ, ਸ਼ੌਭਾ ਸਿੰਘ ਇਨਕਲੇਵ, ਗੁਰਦੁਆਰਾ ਸਿੰਘ ਸਭਾ ਕਲੋਨੀ, ਕਿਲਾ ਰਹਿਮਤਗੜ੍ਹ ਅਤੇ ਸਰਗੰਗਾਰਮ ਦੀ ਸਪਲਾਈ ਬੰਦ ਰਹੇਗੀ ਅਤੇ ਖੋਖਰ ਕਲੋਨੀ, ਇਕਬਾਲ ਕਲੋਨੀ, ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਦੀ ਜਾਣਕਾਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਲੋਕ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ।