ਪੰਜਾਬ ਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਰਹੇਗੀ ਬੰਦ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਕਾਫ਼ੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ । ਤਰ੍ਹਾਂ ਤਰ੍ਹਾਂ ਦੇ ਐਲਾਨ ਇਸ ਪਾਰਟੀ ਦੇ ਵੱਲੋਂ ਹਰ ਰੋਜ਼ ਕੀਤੇ ਜਾ ਰਹੇ ਹਨ , ਹਰ ਰੋਜ਼ ਪੰਜਾਬੀਆਂ ਨੂੰ ਇਕ ਨਵਾਂ ਤੋਹਫਾ ਇਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ । ਹਾਲਾਂਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਬਿਜਲੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ । ਕਈਆਂ ਦੇ ਵੱਲੋਂ ਹਰੇਕ ਘਰ ਦੇ ਵਿਚ ਮੁਫ਼ਤ ਬਿਜਲੀ ਦਾ ਅੈਲਾਨ ਕੀਤਾ ਜਾ ਰਿਹਾ ਸੀ ਤੇ ਕੋਈ ਬਿਜਲੀ ਸਸਤੀ ਕਰਨ ਦੀ ਗੱਲ ਆਖ ਰਿਹਾ ਸੀ ।

ਪਰ ਜਿਵੇਂ ਹੀ ਹੁਣ ਇਹ ਚੋਣਾਂ ਖਤਮ ਹੋਈਆਂ ਨੇ , ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਹੁਣ ਬਿਜਲੀ ਦੀ ਕਿੱਲਤ ਸਬੰਧੀ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਇਸੇ ਵਿਚਕਾਰ ਹੁਣ ਪੰਜਾਬ ਦੇ ਇਕ ਇਲਾਕੇ ਵਿੱਚ ਸਵੇਰੇ ਦੱਸ ਵਜੇ ਤੋਂ ਲੈ ਕੇ ਤਿੱਨ ਵਜੇ ਤੱਕ ਬਿਜਲੀ ਬੰਦ ਹੋਣ ਦਾ ਐਲਾਨ ਹੋ ਚੁੱਕਿਆ ਹੈ । ਦੱਸ ਦੇਈਏ ਕਿ ਨਵਾਂ ਸ਼ਹਿਰ ਦੇ 66 ਕੇਵੀ ਸਬ ਸਟੇਸ਼ਨ ਤੋਂ ਚੱਲਦੇ ਗਿਆਰਾਂ ਕੇਵੀ ਦਾਣਾ ਮੰਡੀ ਫੀਡਰ ਅਤੇ ਘਾਹ ਮੰਡੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਕੇ ਹੁਣ ਬਿਜਲੀ ਬੰਦ ਹੋਣ ਦਾ ਐਲਾਨ ਹੋ ਚੁੱਕਿਆ ਹੈ ।

ਦਸ ਦਈਏ ਕਿ 26 ਮਾਰਚ ਨੂੰ ਸਵੇਰੇ 10 ਤੋਂ 3 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹਿਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ । ਬਿਜਲੀ ਸਪਲਾਈ ਬੰਦ ਹੋਣ ਦੇ ਕਾਰਨ ਨਵਾਂ ਸ਼ਹਿਰ ਦੇ ਕਈ ਇਲਾਕੇ ਜਿਵੇਂ ਵਾਲਮੀਕੀ ਮੁਹੱਲਾ , ਰਵਿਦਾਸ ਨਗਰ, ਹੀਰਾਂ ਜੱਟਾਂ ਮੁਹੱਲਾ, ਮੋਹਨ ਨਗਰ , ਫਤਿਹਨਗਰ, ਟੀਚਰ ਕਲੋਨੀ ਆਦਿ ਮੁਹੱਲਿਆਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ ।

ਬਿਜਲੀ ਸਪਲਾਈ ਬੰਦ ਹੋਣ ਕਾਰਨ ਇਨ੍ਹਾਂ ਇਲਾਕੇ ਵਾਸੀਆਂ ਨੂੰ 26 ਮਾਰਚ ਨੂੰ ਸਵੇਰੇ 10 ਤੋਂ 3 ਵਜੇ ਤਕ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਕਿਉਂਕਿ ਛੱਬੀ ਮਾਰਚ ਨੂੰ ਪੂਰੇ ਪੰਜ ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰਹਿਣ ਵਾਲੀ ਹੈ ।