ਪੰਜਾਬ ਚ ਇਥੇ ਸਕੂਲ ਦੇ 7 ਵਿਦਿਆਰਥੀ ਆਏ ਕੋਰੋਨਾ ਪੌਜੇਟਿਵ , ਏਨੇ ਦਿਨਾਂ ਲਈ ਸਕੂਲ ਕੀਤਾ ਬੰਦ ਮਚਿਆ ਹੜਕੰਪ

ਆਈ ਤਾਜਾ ਵੱਡੀ ਖਬਰ

ਪੂਰੀ ਦੁਨੀਆਂ ਚ ਜਿੱਥੇ ਕੋਰੋਨਾ ਕਹਿਰ ਮਚਾਉਣ ਚ ਲਗਾ ਹੋਇਆ ਹੈ, ਉੱਥੇ ਹੀ ਜੇਕਰ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਮਾਮਲੇ ਲਗਾਤਾਰ ਸਾਹਮਣੇ ਆਉਣ ਨਾਲ ਹੜਕੰਪ ਮੱਚਿਆ ਹੋਇਆ ਹੈ | ਸਕੂਲਾਂ ਤੋਂ ਲਗਾਤਰ ਸਾਹਮਣੇ ਆ ਰਹੇ ਮਾਮਲੇ ਚਿੰਤਾ ਨੂੰ ਵਾਧਾ ਰਹੇ ਸਨ, ਜਿਸ ਤੋਂ ਬਾਅਦ ਸਕੂਲ ਬੰਦ ਕਰਨ ਦਾ ਐਲਾਨ ਵੀ ਸਰਕਾਰ ਵਲੋਂ ਕਰ ਦਿੱਤਾ ਗਿਆ ਸੀ | ਉੱਥੇ ਹੀ ਇਕ ਹੋਰ ਖ਼ਬਰ ਸਕੂਲ ਨਾਲ ਹੀ ਜੁੜੀ ਹੋਈ ਹੈ, ਜਿੱਥੇ ਫਿਰ ਕੁਝ ਵਿਦਿਆਰਥੀ ਇਸ ਵਾਇਰਸ ਦੇ ਸ਼ਿਕਾਰ ਹੋਏ ਹਨ |

ਸਕੂਲ ਦੇ 7 ਵਿਦਿਆਰਥੀ ਕੋਰੋਨਾ ਦੀ ਚਪੇਟ ਚ ਪਾਏ ਗਏ ਨੇ ਜਿਸ ਤੋਂ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ | ਸਕੂਲ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਬਾਕੀ ਬੱਚਿਆਂ ਦਾ ਬਚਾਅ ਹੋ ਸਕੇ | ਦਸਣਾ ਬਣਦਾ ਹੈ ਕਿ ਓਠੀਆਂ ਤੋਂ ਇਹ ਸਾਰੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਓਠੀਆਂ ਦੇ ਵਿਦਿਆਰਥੀਆਂ ਦਾ ਜੱਦ ਕੋਰੋਨਾ ਟੈਸਟ ਕੀਤਾ ਗਿਆ ਤਾਂ ਇਹਨਾਂ ਵਿਚੋਂ ਸੱਤ ਵਿਦਿਆਰਥੀ ਪੌਜੇਟਿਵ ਪਾਏ ਗਏ, ਜਿਸਤੋਂ ਬਾਅਦ ਬਾਕੀਆਂ ਬੱਚਿਆਂ ਚ ਹੜਕੰਪ ਵੇਖਣ ਨੂੰ ਮਿਲਿਆ |

ਇਹ ਮਾਮਲੇ ਸਾਹਮਣੇ ਆਉਣ ਨਾਲ ਸਕੂਲ ਨੂੰ 2 ਦਿਨ ਲਈ ਬੰਦ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ | ਸਿਹਤ ਵਿਭਾਗ ਦੇ ਵਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਵੀ ਕੀਤੇ ਜਾਣਗੇ ਤਾਂ ਜੋ ਬਾਕੀ ਮਾਮਲੇ ਵੀ ਸਾਹਮਣੇ ਆ ਜਾਣ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ | ਸਕੂਲਾਂ ਤੋਂ ਲਗਾਤਾਰ ਸਾਹਮਣੇ ਆ ਰਹੇ ਇਹਨਾਂ ਮਾਮਲਿਆਂ ਦੇ ਕਾਰਨ ਹੀ ਸਰਕਾਰ ਵਲੋਂ ਸਕੂਲ ਬੰਦ ਕਰਵਾਏ ਗਏ ਸਨ |

ਪੰਜਾਬ ਚ ਹੁਣ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਰਾਤ ਦਾ ਕਰਫਿਓ ਵੀ ਕੁੱਝ ਜਿੱਲ੍ਹਿਆਂ ਚ ਲਗਾ ਦਿੱਤਾ ਗਿਆ ਹੈ ਤਾਂ ਜੋ ਇਸ ਵਾਇਰਸ ਤੇ ਠੱਲ ਪਾਈ ਜਾ ਸਕੇ | ਅੱਜ ਆਪਣੇ ਚਾਰ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਕੈਪਟਨ ਨੇ ਆਪਣੀ ਸਰਕਾਰ ਦੀਆਂ ਜਿੱਥੇ ਪ੍ਰਾਪਤੀਆਂ ਦੱਸੀਆਂ ਉੱਥੇ ਹੀ ਪੰਜਾਬ ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੇ ਵੀ ਚਿੰਤਾ ਜਾਹਿਰ ਕੀਤੀ |