ਪੰਜਾਬ ਚ ਇਥੇ ਸਕੂਲ ਚ ਲੱਗੀ ਭਿਆਨਕ ਅੱਗ, ਬੱਚਿਆਂ ਚ ਮਚੀ ਹਫੜਾ ਦਫੜੀ- ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਅੰਦਰ ਕਰੋਨਾ ਕਾਰਨ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮੇ ਸਮੇਂ ਤਕ ਬੰਦ ਰਖਿਆ ਗਿਆ ਸੀ। ਜਿੱਥੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਉੱਥੇ ਹੀ ਕਰੋਨਾ ਟੀਕਾ ਕਰਨ ਤੋਂ ਬਾਅਦ ਅਧਿਆਪਕਾ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹ ਦਿੱਤਾ ਗਿਆ। ਉਥੇ ਹੀ ਵਿੱਦਿਅਕ ਅਦਾਰਿਆਂ ਵਿੱਚ ਹੋਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਧਿਆਪਕਾਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕੀਤੇ ਜਾਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਪਰ ਕਈ ਸਕੂਲਾਂ ਵਿੱਚ ਅਚਾਨਕ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਕਈ ਵਾਰ ਭਾਰੀ ਨੁਕਸਾਨ ਵੀ ਹੋ ਰਿਹਾ ਹੈ।

ਅਚਾਨਕ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਬੱਚਿਆਂ ਦੇ ਮਾਪਿਆਂ ਦੇ ਮਨ ਅੰਦਰ ਡਰ ਪੈਦਾ ਕਰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਸਕੂਲ ਚ ਲੱਗੀ ਭਿਆਨਕ ਅੱਗ ਕਾਰਨ ਹਫੜਾ-ਦਫੜੀ ਮਚ ਗਈ ਹੈ ਅਤੇ ਬਚਾਅ ਕਾਰਜ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪੈਂਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਸਾਹਮਣੇ ਆਇਆ ਹੈ। ਜਿੱਥੇ ਅਚਾਨਕ ਹੀ ਸਕੂਲ ਦੇ ਇੱਕ ਕਲਾਸਰੂਮ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਅੱਗ ਲੱਗਣ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ 70 ਦੇ ਕਰੀਬ ਬੱਚਿਆਂ ਨੂੰ ਸਮਾਰਟ ਬੋਰਡ ਰਾਹੀਂ ਇਕ ਅਧਿਆਪਕਾ ਕਲਾਸ ਵਿੱਚ ਪੜ੍ਹਾ ਰਹੀ ਸੀ। ਉਸ ਸਮੇਂ ਬੋਰਡ ਨੂੰ ਅਚਾਨਕ ਹੀ ਸਪਾਰਕਿੰਗ ਹੋਣ ਦੇ ਕਾਰਨ ਅੱਗ ਲੱਗ ਗਈ। ਮੈਡਮ ਵੱਲੋਂ ਜਿਥੇ ਸਮਝਦਾਰੀ ਵਰਤਦੇ ਹੋਏ ਬੱਚਿਆਂ ਨੂੰ ਤੁਰੰਤ ਇੱਕ ਕਲਾਸਰੂਮ ਤੋਂ ਬਾਹਰ ਕੱਢਿਆ ਅਤੇ ਬਾਕੀ ਨਾਲ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ।

ਉੱਥੇ ਹੀ ਇਸ ਭਿਆਨਕ ਅੱਗ ਦੇ ਕਾਰਨ ਜਿੱਥੇ ਸਾਰੇ ਪਾਸੇ ਧੂੰਆਂ ਛਾ ਗਿਆ, ਇਸ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਗਿਆ ਹੈ। ਇਸ ਹਾਦਸੇ ਕਾਰਨ ਜਿੱਥੇ ਸਕੂਲ ਵਿੱਚ ਮੌਜੂਦ ਬੱਚੇ ਡਰ ਦੇ ਕਾਰਨ ਪਰੇਸ਼ਾਨ ਨਜ਼ਰ ਆਏ। ਉੱਥੇ ਹੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।