ਆਈ ਤਾਜ਼ਾ ਵੱਡੀ ਖਬਰ
ਜਿੱਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਰਫ਼ਤਾਰ ਪੰਜਾਬ ਦੇ ਵਿੱਚ ਕੁਝ ਧੀਮੀ ਪੈਂਦੀ ਹੋਈ ਨਜ਼ਰ ਆ ਰਹੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਦੇ ਕਾਰਨ ਲਗਾਈਆਂ ਪਾਬੰਦੀਆਂ ਨੂੰ ਹੌਲੀ ਹੌਲੀ ਹਟਾਇਆ ਜਾ ਰਿਹਾ ਸੀ ,ਬਹੁਤ ਸਾਰੀਆਂ ਪਾਬੰਦੀਆਂ ਕੈਪਟਨ ਸਰਕਾਰ ਦੇ ਵੱਲੋਂ ਹਟਾ ਦਿੱਤੀਆ ਗਈਆ ਹਨ, ਜਿਸ ਦੇ ਚਲਦੇ ਪੰਜਾਬੀਆਂ ਨੂੰ ਕੁਝ ਰਾਹਤ ਮਿਲੀ ਹੈ। ਪੰਜਾਬ ਚ ਕੈਪਟਨ ਸਰਕਾਰ ਦੇ ਵੱਲੋਂ ਮੁੜ ਤੋਂ ਸਕੂਲ ਖੋਲ੍ਹਣ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ ਤੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਹਨ । ਜਿੱਥੇ ਪਹਿਲਾਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲੱਗਦੀਆਂ ਸਨ, ਕੋਰੋਨਾ ਦੇ ਕਾਰਨ ।
ਪਰ ਹੁਣ ਜਿਵੇਂ ਹੀ ਕੈਪਟਨ ਸਰਕਾਰ ਤੇ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ । ਜਿਸ ਕਾਰਨ ਸਕੂਲਾਂ ਦੇ ਵਿੱਚ ਮੁੜ ਤੋਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬੇਸ਼ੱਕ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ । ਪਰ ਫਿਰ ਵੀ ਬੱਚਿਆਂ ਸਮੇਤ ਅਧਿਆਪਕ ਕਰੋਨਾ ਦੀ ਲਪੇਟ ਵਿਚ ਆ ਰਹੇ ਨੇ । ਜਿਸ ਦੇ ਨਾਲ ਸਬੰਧਤ ਖ਼ਬਰਾਂ ਅਸੀਂ ਹਰ ਰੋਜ਼ ਸੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਪੜ੍ਹਦੇ ਹਾਂ, ਕੁਝ ਅਜਿਹੀ ਹੀ ਖ਼ਬਰ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ।
ਜਿੱਥੇ ਪਟਿਆਲਾ ਚ ਮੈਗਾ ਡਰਾਈਵ ਕੋਵਿਡ ਟੀਕਾਕਰਨ ਕੈਂਪ ਵਿੱਚ 28697 ਵਿਅਕਤੀਆਂ ਵਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਿਸ ਦੌਰਾਨ ਵਿਭਾਗ ਨੂੰ ਪ੍ਰਾਪਤ ਹੋਇਆ ਇੱਕ ਸਕੂਲ ਸਟਾਫ਼ ਦੇ ਇੱਕ ਮੈਂਬਰ ਤੇ ਇੱਕ ਵਿਦਿਆਥੀ ਸਮੇਤ 7 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੋ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਚੁੱਕੇ ਹਨ। ਇਸ ਦੇ ਵਿਚਕਾਰ ਕੋਰੋਨਾ ਦੀ ਦੂਜੀ ਲਹਿਰ ਜੋ ਕਿ ਕੁਝ ਹੁਣ ਧੀਮੀ ਪੈਂਦੀ ਹੋਈ ਨਜ਼ਰ ਆ ਰਹੀ ਹੈ । ਦੂਜੀ ਲਹਿਰ ਦੀਆਂ ਜੜ੍ਹਾਂ ਕੁਝ ਕੱਚੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ।
ਪਰ ਦੂਜੇ ਪਾਸੇ ਹੁਣ ਕੋਰੋਨਾ ਦੀ ਤੀਜੀ ਲਹਿਰ ਦੇ ਚਰਚੇ ਲਗਾਤਾਰ ਵਧ ਰਹੇ ਨੇ । ਜਿਸ ਨੂੰ ਲੈ ਕੇ ਹੁਣ ਸਰਕਾਰਾਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਨੇ । ਤਾਂ ਜੋ ਲੋਕਾਂ ਨੂੰ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਇਆ ਜਾ ਸਕੇ । ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਨੇ ਆਪਣੀ ਰਫ਼ਤਾਰ ਫੜ ਲਈ ਉਸ ਦੇ ਚਲਦੇ ਹੁਣ ਪੰਜਾਬ ਸਰਕਾਰ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ ।
Previous Postਮਰਹੂਮ ਅਦਾਕਾਰ ਸਿਧਾਰਥ ਅਤੇ ਸ਼ਹਿਨਾਜ਼ ਦੇ ਵਿਆਹ ਬਾਰੇ ਪ੍ਰੀਵਾਰ ਨੇ ਕੀਤਾ ਖੁਲਾਸਾ – ਦੱਸੀ ਇਹ ਗਲ੍ਹ
Next Postਪੰਜਾਬ ਚ ਇਥੇ ਵਾਪਰਿਆ ਅਜਿਹਾ ਕਾਂਡ – ਸੁਣ ਸਭ ਰਹਿ ਗਏ ਹੈਰਾਨ, ਤਾਜਾ ਵੱਡੀ ਖਬਰ