ਪੰਜਾਬ ਚ ਇਥੇ ਸਕੂਲ ਚੋਂ ਮਿਲਿਆ 10 ਫੁੱਟ ਲੰਬਾ ਅਜਗਰ ਮੱਚੀ ਹਾਹਾਕਾਰ, ਫਿਰ ਵਾਪਰਿਆ ਇਹ

ਆਈ ਤਾਜ਼ਾ ਵੱਡੀ ਖਬਰ 

ਮੌਸਮ ਦੀ ਤਬਦੀਲੀ ਕਾਰਨ ਪੰਜਾਬ ਵਿੱਚ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਆਈਆਂ ਰਹਿੰਦੀਆਂ ਹਨ। ਪੰਜਾਬ ਦੇ ਸਕੂਲਾਂ ਨੂੰ ਜਿੱਥੇ ਕਾਫੀ ਲੰਮੇ ਸਮੇਂ ਬਾਅਦ ਖੋਲ੍ਹਿਆ ਗਿਆ ਹੈ। ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਕੂਲਾਂ ਵਿਚ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜਿੱਥੇ ਕਰੋਨਾ ਸੰਬੰਧੀ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਉਥੇ ਹੀ ਸਕੂਲ ਆਉਣ ਵਾਲੇ ਅਧਿਆਪਕਾਂ ਦਾ ਕਰੋਨਾ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਹੈ। ਉਥੇ ਹੀ ਕੇਵਲ ਵਿੱਦਿਅਕ ਅਦਾਰਿਆਂ ਵਿੱਚ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਬੱਚਿਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਅਜਿਹੇ ਹਾਦਸਿਆਂ ਬਾਰੇ ਸਕੂਲ ਵਿੱਚ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪੰਜਾਬ ਵਿੱਚ ਇੱਥੇ ਸਕੂਲ ਵਿੱਚੋਂ 10 ਫੁੱਟ ਲੰਬਾ ਅਜਗਰ ਮਿਲਿਆ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਨੰਗਲ ਸਬ-ਡਿਵੀਜ਼ਨ ਦੇ ਪਿੰਡ ਜਾਂਦਲਾ ਤੋਂ ਸਾਹਮਣੇ ਆਈ ਹੈ। ਜਿੱਥੇ ਕਰੀਬ 10 ਫੁੱਟ ਲੰਬਾ ਅਜਗਰ ਇਸ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਇੱਕ ਕਲਾਸਰੂਮ ਵਿੱਚ ਮਿਲਿਆ ਹੈ। ਜਿਸ ਨੂੰ ਦੇਖਦੇ ਹੀ ਸਕੂਲ ਦੇ ਵਿਦਿਆਰਥੀਆਂ ਵਿਚ ਹਫੜਾ-ਦਫੜੀ ਮਚ ਗਈ ਅਤੇ ਬੱਚੇ ਡਰ ਦੇ ਮਾਹੌਲ ਵਿਚ ਆ ਗਏ। ਜਦੋਂ ਅਧਿਆਪਕਾਂ ਵੱਲੋਂ ਇਸ ਅਜਗਰ ਨੂੰ ਵੇਖਿਆ ਗਿਆ ਤਾਂ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ।

ਜਿਨ੍ਹਾਂ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਘਟਨਾ ਬਾਰੇ ਜਾਣੂ ਕਰਵਾਇਆ ਗਿਆ। ਜਿਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਅੰਮ੍ਰਿਤਲਾਲ ਨੂੰ ਬਲਾਕ ਅਫਸਰ ਗੁਰਚੇਤ ਸਿੰਘ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਕਿ ਸਕੂਲ ਵਿੱਚ ਜਾ ਕੇ ਅਜਗਰ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਜਿਸ ਤੋਂ ਬਾਅਦ ਸੰਜੀਵ ਕੁਮਾਰ ਅਤੇ ਸੁਖਬੀਰ ਸਿੰਘ ਵੱਲੋਂ ਸਕੂਲ ਵਿੱਚ ਆ ਕੇ ਅਜਗਰ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਵੱਲੋਂ ਅਜਗਰ ਨੂੰ ਬਾਅਦ ਵਿਚ ਜੰਗਲ ਵਿਚ ਛੱਡਿਆ ਗਿਆ ਹੈ।

ਜਿਸ ਨਾਲ ਪਿੰਡ ਦੇ ਲੋਕਾਂ ਵਿੱਚ ਸੁਖ ਦਾ ਸਾਹ ਲਿਆ ਗਿਆ। ਸਕੂਲ ਵਿੱਚ ਅਜਗਰ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾ ਸੀਮਾ ਨੇ ਦੱਸਿਆ ਕਿ ਜਦੋਂ ਸਕੂਲ ਵਿਚ ਕਮਰੇ ਅੰਦਰ ਟਾਈਲਾ ਲਗਾਏ ਜਾਣ ਦਾ ਕੰਮ ਚੱਲ ਰਿਹਾ ਸੀ ਤਾਂ ਸਕੂਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ। ਸਵੇਰ ਸਮੇਂ ਸਕੂਲ ਆਉਣ ਤੇ ਜਦੋਂ ਕਮਰੇ ਵਿੱਚ ਵੇਖਿਆ ਗਿਆ ਦਾ ਅਜਗਰ ਉਥੇ ਮੌਜੂਦ ਸੀ। ਜਿਸ ਤੋਂ ਬਾਅਦ ਬੱਚਿਆਂ ਵਿੱਚ ਡਰ ਪੈਦਾ ਹੋ ਗਿਆ।