ਪੰਜਾਬ ਚ ਇਥੇ ਸਕੂਲੀ ਵਿੱਦਿਆਰਥੀਆਂ ਨਾਲ ਵਾਪਰਿਆ ਭਿਆਨਕ ਹਾਦਸਾ – ਕਈ ਵਿਦਿਆਰਥੀ ਹੋਏ ਜਖਮੀ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਬੀਤੇ ਦਿਨੀਂ ਬਟਾਲਾ ਵਿੱਚ ਵਾਪਰੀ ਘਟਨਾ ਨੂੰ ਲੋਕ ਭੁਲਾ ਨਹੀਂ ਪਾਏ ਸੀ, ਕਿ ਕਿਸ ਤਰ੍ਹਾਂ ਕਿਸਾਨਾਂ ਵੱਲੋ ਲਗਾਈ ਗਈ ਨਾੜ ਨੂੰ ਅੱਗ ਕਾਰਨ ਸਕੂਲ ਦੀ ਬੱਸ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ । ਜਿਸ ਦੇ ਚਲਦੇ ਬੱਚਿਆਂ ਦੀ ਜਾਨ ਜ਼ੋਖਮ ਵਿਚ ਪੈ ਗਈ ਸੀ ਤੇ ਕਈ ਬੱਚੇ ਇਸ ਘਟਨਾ ਦੌਰਾਨ ਅੱਗ ਚ ਝੁਲਸ ਗਏ । ਇਸ ਦੌਰਾਨ ਬਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ । ਅਜੇ ਇਹ ਹਾਦਸਾ ਲੋਕਾਂ ਦੇ ਦਿਮਾਗ ਵਿਚੋਂ ਨਹੀਂ ਨਿਕਲਿਆ ਸੀ ਕਿ ਇਸੇ ਵਿਚਕਾਰ ਇਕ ਹੋਰ ਮਾਮਲਾ ਪੰਜਾਬ ਚ ਸਾਹਮਣੇ ਆਇਆ ਹੈ । ਜਿਥੇ ਕਿ ਸਕੂਲੀ ਵਿਦਿਆਰਥੀਆਂ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਚਲਦੇ ਕਈ ਸਕੂਲ ਦੇ ਬੱਚੇ ਜ਼ਖ਼ਮੀ ਹੋ ਗਏ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੋਟਕਪੂਰਾ ਦੇ ਪਿੰਡ ਹਰੀਨੋ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਛੋਟਾ ਹਾਥੀ ਪੇਪਰ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ , ਕਿ ਉਸੇ ਸਮੇਂ ਇਹ ਛੋਟਾ ਹਾਥੀ ਪਲਟ ਗਿਆ ਅਤੇ ਪਲਟਣ ਕਾਰਨ ਡਰਾਈਵਰ ਤੋਂ ਇਲਾਵਾ ਪੰਦਰਾਂ ਵਿਦਿਆਰਥੀ ਜ਼ਖ਼ਮੀ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਸਰਕਾਰੀ ਸਕੂਲ ਦੇ ਬੱਚੇ ਦਸਵੀਂ ਦਾ ਪੇਪਰ ਦੇਣ ਲਈ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਹਰੀਨੋ ਨੇੜੇ ਪਹੁੰਚੇ ਤਾਂ ਅਚਾਨਕ ਛੋਟੇ ਹਾਥੀ ਦਾ ਸੰਤੁਲਨ ਵਿਗੜ ਗਿਆ ।

ਸੰਤੁਲਨ ਵਿਗੜਨ ਕਾਰਨ ਇਹ ਛੋਟਾ ਹਾਥੀ ਪਲਟ ਗਿਆ । ਜਿਸ ਕਾਰਨ ਡਰਾਈਵਰ ਤੋਂ ਇਲਾਵਾ ਪੰਦਰਾਂ ਬੱਚੇ ਜਖ਼ਮੀ ਹੋ ਗਏ । ਸਾਰੇ ਜ਼ਖਮੀ ਬੱਚਿਆਂ ਨੂੰ ਲੋਕਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਭਰਤੀ ਕਰਵਾਇਆ ਗਿਆ । ਜਿੱਥੇ ਉਨ੍ਹਾਂ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ । ਉਥੇ ਹੀ ਇਸ ਬਾਬਤ ਜਦੋਂ ਵੈਨ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਹਨ ਦਾ ਅਚਾਨਕ ਸੰਤੁਲਨ ਵਿਗੜ ਗਿਆ ਸੀ ਤੇ ਸੰਤੁਲਨ ਵਿਗੜਨ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ।

ਉੱਥੇ ਹੀ ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ । ਹੁਣ ਦੀ ਸਥਿਤੀ ਅਨੁਸਾਰ ਸਾਰੇ ਵਿਦਿਆਰਥੀ ਖ਼ਤਰੇ ਤੋਂ ਬਾਹਰ ਹਨ। ਉੱਥੇ ਹੀ ਜਦੋਂ ਇਸ ਘਟਨਾ ਸਬੰਧੀ ਪੁਲੀਸ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਪਤਾ ਚੱਲਿਆ , ਤਾਂ ਉਹ ਮੌਕੇ ਤੇ ਪਹੁੰਚੇ । ਜਿਨ੍ਹਾਂ ਵੱਲੋਂ ਬਚਾਅ ਕਾਰਜ ਤੇ ਇਲਾਜ ਦੀ ਸਹਾਇਤਾ ਕੀਤੀ ਗਈ ।