ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਕਿ ਜੇਕਰ ਕਿਸੇ ਰਿਸ਼ਤੇ ਦੇ ਵਿੱਚ ਸ਼ੱਕ ਪੈਦਾ ਹੋ ਜਾਵੇ ਤਾਂ ਪੂਰੇ ਦਾ ਪੂਰਾ ਰਿਸ਼ਤਾ ਖਰਾਬ ਹੋ ਜਾਂਦਾ ਹੈ l ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਲਵੋ ਕਿ ਰਿਸ਼ਤੇ ਨੂੰ ਬਚਾਇਆ ਜਾ ਸਕੇ, ਪਰ ਬਾਰ ਬਾਰ ਸ਼ੱਕ ਦੇ ਕਾਰਨ ਦਿਮਾਗ ਵਿੱਚ ਪੁੱਠੇ ਸਿੱਧੇ ਖਿਆਲ ਆਉਂਦੇ ਰਹਿੰਦੇ ਹਨ l ਕਈ ਵਾਰ ਇਹ ਸ਼ੱਕ ਵੱਡੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਵਾ ਦਿੰਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਸ਼ੱਕ ਨੇ ਸਾਰਾ ਟੱਬਰ ਖਾ ਲਿਆ ਤੇ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ l ਮਾਮਲਾ ਲੁਧਿਆਣਾ ਦੇ ਸਾਹਨੇਵਾਲ/ਕੋਹਾੜਾ ਤੋਂ ਸਾਹਮਣੇ ਆਇਆ, ਜਿੱਥੇ ਥਾਣਾ ਸਾਹਨੇਵਾਲ ਦੀ ਚੌਕੀ ਗਿਆਸਪੁਰਾ ਦੇ ਇਲਾਕੇ ‘ਚ ਇਕ ਪਤੀ ਨੇ ਪਹਿਲਾਂ ਆਪਣੀ ਪਤਨੀ ਨੂੰ ਗਲ਼ ਘੁੱਟ ਕੇ ਮਾਰ ਦਿੱਤਾ l ਇਨਾ ਹੀ ਨਹੀਂ ਸਗੋਂ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ‘ਚ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਬੀਤੀ ਕੱਲ ਨਿਊ ਰਾਮ ਨਗਰ ਦੀ ਗਲੀ ਨੰ. 12 ਦੇ ਰਹਿਣ ਵਾਲੇ ਇਕ ਜੋੜੇ ਦੀਆਂ ਲਾਸ਼ਾਂ ਉਨਾਂ ਦੇ ਹੀ ਘਰ ਵਿੱਚੋਂ ਬਰਾਮਦ ਹੋਈਆਂ ਹਨ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਜੋੜੇ ਦਾ ਬੇਟਾ ਘਰ ਆਇਆ ਤਾਂ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਉਸ ਨੇ ਸਾਹਮਣੇ ਰਹਿੰਦੇ ਆਪਣੇ ਤਾਏ ਨੂੰ ਦੱਸਿਆ ਜਿਨ੍ਹਾਂ ਨੇ ਆ ਕੇ ਕੁੰਡਾ ਖੜਕਾਇਆ, ਨਾ ਖੁੱਲ੍ਹਣ ਕਾਰਨ ਉਨ੍ਹਾਂ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਪਿਤਾ ਦੀ ਲਾਸ਼ ਲਮਕ ਰਹੀ ਸੀ ਤੇ ਮਾਤਾ ਦੀ ਲਾਸ਼ ਦੂਜੇ ਕਮਰੇ ‘ਚ ਪਈ ਸੀ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ ਅਤੇ ਜਿਨਾਂ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ (40) ਅਤੇ ਉਸ ਦੀ ਪਤਨੀ ਮਮਤਾ (35) ਦਾ ਲਗਭਗ 19 ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੇ 17 ਤੇ 13 ਸਾਲ ਦੋ ਬੇਟੇ ਸਨ। ਥਾਣੇਦਾਰ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦਾ ਆਪਣਾ ਘਰ ਸੀ। ਉਹ ਕਿਸੇ ਫੈਕਟਰੀ ‘ਚ ਚੰਗੀ ਨੌਕਰੀ ਕਰਦਾ ਸੀ। ਉਸ ਨੂੰ ਕਿਸੇ ਗੱਲ ਦਾ ਸ਼ੱਕ ਹੋਣ ਕਾਰਨ ਆਪਸ ‘ਚ ਲੜਾਈ ਝਗੜਾ ਹੋਇਆ। ੳਸ ਤੋਂ ਬਾਅਦ ਉਸ ਨੇ ਪਹਿਲਾਂ ਤਾਂ ਆਪਣੀ ਪਤਨੀ ਦਾ ਰੱਸੀ ਨਾਲ ਗੱਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਆਪ ਦੂਜੇ ਕਮਰੇ ‘ਚ ਜਾ ਕੇ ਰੱਸੀ ਦੇ ਸਹਾਰ ਪੱਖੇ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ l ਪਰ ਇਸ ਰੂਹ ਕੰਬਾਊ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ l
Previous Postਹੁਣੇ ਹੁਣੇ ਪੰਜਾਬ ਚ ਇਸ ਤਰੀਕ ਦੀ ਛੁੱਟੀ ਦਾ ਹੋਇਆ ਐਲਾਨ
Next Postਪੰਜਾਬ ਦੇ ਇਹਨਾਂ ਜਿਲਿਆਂ ਚ ਮੀਂਹ ਤੇ ਝੱਖੜ ਦਾ ਜਾਰੀ ਹੋਇਆ ਅਲਰਟ