ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਗਰਮੀ ਵਿੱਚ ਇਜ਼ਾਫਾ ਹੋ ਰਿਹਾ ਹੈ ਉਥੇ ਹੀ ਬਿਜਲੀ ਦੇ ਕੱਟਾਂ ਵਿਚ ਵੀ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ। ਬਹੁਤ ਸਾਰੇ ਉਦਯੋਗਾਂ ਦਾ ਕੰਮ ਜਿੱਥੇ ਬਿਜਲੀ ਦੇ ਕਾਰਨ ਠੱਪ ਹੋ ਜਾਂਦਾ ਹੈ। ਉੱਥੇ ਹੀ ਛੋਟੇ ਕਾਰੋਬਾਰੀਆਂ ਅਤੇ ਘਰਾਂ ਵਿੱਚ ਵੀ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆ ਜਾਂਦੀਆਂ ਹਨ। ਇਨ੍ਹਾਂ ਦਿਨਾਂ ਵਿਚ ਗਰਮੀ ਜੋਰਾਂ ਉਪਰ ਪੈ ਰਹੀ ਹੈ ਅਤੇ ਮੌਸਮ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।
ਅਜਿਹੇ ਵਿੱਚ ਬਿਜਲੀ ਕੱਟਾਂ ਦਾ ਲੱਗ ਜਾਣਾ ਲੋਕਾਂ ਲਈ ਕਿਸੇ ਵੱਡੀ ਮੁਸੀਬਤ ਤੋਂ ਘਟ ਨਹੀ ਹੈ। ਉਥੇ ਹੀ ਬਿਜਲੀ ਵਿਭਾਗ ਵੱਲੋਂ ਕੁਝ ਜਰੂਰੀ ਕਾਰਨਾਂ ਦੇ ਕਾਰਨ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਤ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ। ਤਾਂ ਜੋ ਲੋਕਾਂ ਨੂੰ ਵਧੇਰੇ ਸਮੱਸਿਆ ਪੇਸ਼ ਆਉਣ ਤੋਂ ਪਹਿਲਾਂ ਹੀ ਉਸ ਦੀ ਰੋਕਥਾਮ ਕੀਤੀ ਜਾ ਸਕੇ। ਹੁਣ ਪੰਜਾਬ ਵਿੱਚ ਇਥੇ ਸ਼ੁਕਰਵਾਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਰਹੇਗੀ ਬੰਦ । ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਵੱਲੋਂ ਕਈ ਕਾਰਨਾਂ ਨੂੰ ਲੈ ਕੇ ਬਿਜਲੀ ਦੀ ਸਪਲਾਈ ਵਿੱਚ ਰੋਕ ਲਗਾਈ ਜਾਂਦੀ ਹੈ।
ਉਥੇ ਹੀ ਬਿਜਲੀ ਦੇ ਇਨ੍ਹਾਂ ਕੱਟਾਂ ਕਾਰਨ ਬਹੁਤ ਸਾਰੇ ਲੋਕਾਂ ਅਤੇ ਉਦਯੋਗ ਵਾਲਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਗੜ੍ਹਦੀਵਾਲਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੰਜੀ: ਸੰਤੋਖ ਸਿੰਘ ਉਪ ਮੰਡਲ ਅਫ਼ਸਰ ਸੰਚਾਲਣ ਦਫ਼ਤਰ ਗੜਦੀਵਾਲਾ ਨੇ ਦੱਸਿਆ ਹੈ ਕਿ66 ਕੇ ਵੀ ਸਬ-ਸਟੇਸ਼ਨ ਗੜ੍ਹਦੀਵਾਲਾ ਤੇ ਚਲਦੇ ਸਾਰੇ ਫੀਡਰਾਂ ਤੇ ਘਰਾਂ,ਟਿਊਬਵੈਲਾਂ ਦੀ ਸਪਲਾਈ ਜ਼ਰੂਰੀ ਮੁਰੰਮਤ ਦੇ ਚਲਦੇ ਹੋਏ 28 ਮਈ ਨੂੰ ਬੰਦ ਰਹੇਗੀ।
ਇਸ ਬਿਜਲੀ ਦੀ ਸਪਲਾਈ ਨੂੰ ਬੰਦ ਕਰਨ ਦਾ ਸਮਾਂ ਵੀ ਜਾਰੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਜਰੂਰੀ ਮੁਰੰਮਤ, ਸਟਾਰ ਕੰਪਨੀ ਵਲੋਂ ਵਰਕ ਕਰਨ ਕਰਕੇ 28 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 66 ਕੇ ਵੀ ਲਾਈਨ ਦਸੂਹਾ ਤੋਂ ਗੜ੍ਹਦੀਵਾਲਾ ਦੀ ਜ਼ਰੂਰੀ ਮੁਰੰਮਤ ਕਾਰਨ ਸਪਲਾਈ ਬੰਦ ਰਹੇਗੀ। ਬਿਜਲੀ ਦੀ ਸਪਲਾਈ ਨਾਲ ਪ੍ਰਭਾਵਤ ਹੋਣ ਵਾਲੇ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਤਾਂ ਜੋ ਕਾਰੋਬਾਰ ਨਾਲ ਸਬੰਧਤ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ।
Previous Postਪੰਜਾਬ ਲਈ 10 ਜੂਨ ਤੱਕ ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਕਰਤਾ ਇਹ ਵੱਡਾ ਐਲਾਨ
Next PostDGP ਦਿਨਕਰ ਗੁਪਤਾ ਵਲੋਂ ਪੰਜਾਬ ਪੁਲਸ ਲਈ ਜਾਰੀ ਹੋਇਆ ਇਹ ਆਦੇਸ਼ – ਤਾਜਾ ਵੱਡੀ ਖਬਰ