ਇਹੋ ਜਿਹਾ ਰਹੇਗਾ ਆਉਣ ਵਾਲਾ ਮੌਸਮ
ਸਰਦ ਰੁੱਤ ਦੀ ਪਹਿਲੀ ਹੋਈ ਬਾਰਿਸ਼ ਨੇ ਹੁਣ ਸਰਦੀ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਨੇ ਪੰਜਾਬ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਕਰ ਦਿੱਤੀ ਹੈ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਭਾਰੀ ਵਰਖਾ ਦੇ ਨਾਲ ਅਤੇ ਬਿਜਲੀ ਚਮਕਣ ਅਤੇ ਗੜੇ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਬਾਰਿਸ਼ ਨੇ ਲੋਕਾਂ ਨੂੰ ਸਰਦ ਰੁੱਤ ਦਾ ਅਹਿਸਾਸ ਕਰਵਾ ਦਿੱਤਾ ਹੈ। ਪੰਜਾਬ ਵਿੱਚ ਜਿੱਥੇ ਭਾਰੀ ਮੀਂਹ ਤੇ ਗੜਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਕਾਫੀ ਤਬਦੀਲੀ ਵੇਖੀ ਗਈ ਸੀ। ਪਹਾੜੀ ਖੇਤਰਾਂ ਵਿਚ ਹੋਈ ਬਰਫਬਾਰੀ ਕਾਰਨ ਸੀਤ ਲਹਿਰ ਦਾ ਅਸਰ ਪੰਜਾਬ ਵਿੱਚ ਦੇਖਿਆ ਜਾ ਰਿਹਾ ਹੈ। ਪਹਾੜੀ ਖੇਤਰਾਂ ਵਿੱਚ ਹੋਈ ਬਰਸਾਤ ਅਤੇ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਹੋ ਰਿਹਾ ਹੈ। ਕਾਫੀ ਲੰਬੇ ਸਮੇਂ ਤੋਂ ਖੁਸ਼ਕ ਮੌਸਮ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਪੰਜਾਬ ਅੰਦਰ ਹੋਈ ਇਸ ਬਰਸਾਤ ਨੇ ਵਾਤਾਵਰਣ ਵਿੱਚ ਪੈਦਾ ਹੋਏ ਗੰਧਲੇ ਧੂੰਏਂ ਨੂੰ ਵੀ ਖ਼ਤਮ ਕਰ ਦਿੱਤਾ ਹੈ।
ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਸੀ । ਇਸ ਸਬੰਧੀ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਸਰਕਾਰੀ ਬੁਲਾਰੇ ਮੌਸਮ ਵਿਗਿਆਨੀ ਡਾਕਟਰ ਨਵਨੀਤ ਕੌਰ ਨੇ ਦੱਸਿਆ ਹੈ ਕਿ ਗੜੇਮਾਰੀ ਕਾਰਨ ਸਵੇਰ ਦਾ ਤਾਪਮਾਨ 12.5 ਡਿਗਰੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਦਿਨ ਦਾ ਤਾਪਮਾਨ 26.5 ਡਿਗਰੀ ਦਰਜ ਕੀਤਾ ਗਿਆ ਹੈ। ਕੱਲ ਪੰਜਾਬ ਵਿੱਚ ਬਹੁਤ ਜਗ੍ਹਾ ਦੇ ਉਪਰ ਭਾਰੀ ਮੀਂਹ ਅਤੇ ਗੜੇ ਮਾਰੀ ਹੋਈ ਹੈ।
ਜਿਸ ਨੇ ਪੰਜਾਬ ਦੇ ਤਾਪਮਾਨ ਵਿੱਚ ਕਾਫੀ ਤਬਦੀਲੀ ਕਰ ਦਿੱਤੀ ਹੈ। ਪੰਜਾਬ ਵਿੱਚ ਹੋਈ ਗੜੇਮਾਰੀ ਕਾਰਨ ਸੜਕ ਦੇ ਉੱਪਰ ਚਿੱਟੀ ਚਾਦਰ ਵਿਖਾਈ ਦੇ ਰਹੀ ਸੀ। ਪੰਜਾਬ ਅੰਦਰ ਅੱਜ ਤੜਕੇ ਬਲਾਚੌਰ ਤਹਿਸੀਲ ਦੇ ਇਲਾਕਿਆਂ ਵਿੱਚ ਕੁਝ ਪਿੰਡਾਂ ਵਿੱਚ ਘੱਟੋ ਘੱਟ ਤਿੰਨ ਤੋਂ ਪੰਜ ਮਿੰਟ ਤੱਕ ਗੜੇਮਾਰੀ ਹੋਈ ਹੈ, ਜਿਸ ਨੇ ਠੰਡ ਵਿਚ ਵਾਧਾ ਕਰ ਦਿੱਤਾ ਹੈ। ਇਸ ਗੜੇਮਾਰੀ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਘਰਾਂ ਦੀਆਂ ਛੱਤਾਂ ਅਤੇ ਸੜਕਾਂ ਗੜ੍ਹਿਆਂ ਨਾਲ ਸਫ਼ੈਦ ਹੋ ਚੁੱਕੀਆਂ ਸਨ।
ਇੱਕ ਕਿਸਾਨ ਸਤਨਾਮ ਸਿੰਘ ਚਾਹਲ ਨੇ ਦੱਸਿਆ ਹੈ ਕਿ ਸਵੇਰੇ ਪੰਜ ਵਜੇ ਹੋਈ ਇਸ ਗੜੇਮਾਰੀ ਨੇ ਮਟਰਾਂ ਅਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਤਰਾਂ ਹੀ ਇਨ੍ਹਾਂ ਗੜਿਆਂ ਦਾ ਅਸਰ ਬੇਟ ਖੇਤਰ ਵਿੱਚ ਮਟਰ, ਨਿੰਬੂ ਆਮਲਾ ਆਦਿ ਦੀਆਂ ਫ਼ਸਲਾਂ ਤੇ ਵੀ ਵੇਖਿਆ ਗਿਆ ਹੈ ,ਜਿਸ ਕਾਰਨ ਇਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
Previous Postਪੰਜਾਬ : ਆਨਲਾਈਨ ਕਲਾਸ ਦਾ ਕਰਕੇ ਘਰੇ ਹੋ ਗਿਆ ਮੌਤ ਦਾ ਤਾਂਡਵ, ਛਾਇਆ ਸੋਗ
Next Post21 ਨਵੰਬਰ ਬਾਰੇ ਆਈ ਇਹ ਵੱਡੀ ਖਬਰ ਕਿਸਾਨ ਬਿੱਲਾਂ ਦੇ ਲਈ