ਆਈ ਤਾਜ਼ਾ ਵੱਡੀ ਖਬਰ
ਪੰਜਾਬ ਭਰ ਵਿੱਚ ਲੋਕਾਂ ਦੀਆਂ ਅਣਗਹਿਲੀਆਂ ਲਾਪ੍ਰਵਾਹੀਆਂ ਕਾਰਨ ਕਈ ਪ੍ਰਕਾਰ ਦੇ ਭਿਆਨਕ ਸੜਕੀ ਹਾਦਸੇ ਵਾਪਰ ਰਹੇ ਹਨ । ਏਸੇ ਹੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਇਹਤਿਆਤ ਵਰਤਣ ਵਾਸਤੇ ਅਪੀਲ ਕੀਤੀ ਜਾਂਦੀ ਹੈ। ਜਿਸ ਸਦਕਾ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ ਕਿਉਕੇ ਇਨ੍ਹਾਂ ਹਾਦਸਿਆਂ ਦੌਰਾਨ ਹਰ ਰੋਜ਼ ਬਹੁਤ ਸਾਰੇ ਲੋਕਾਂ ਦੀਆਂ ਆਪਣੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ । ਇਸੇ ਵਿਚਾਲੇ ਪੰਜਾਬ ਵਿਚ ਇਕ ਦਿਲ ਕੰਬਾਊ ਹਾਦਸਾ ਵਾਪਰਿਆ , ਜਿਸ ਨੇ ਇਨਸਾਨੀਅਤ ਸ਼ਰਮਸਾਰ ਕਰਕੇ ਰੱਖ ਦਿੱਤੀ ਹੈ।
ਮਾਮਲਾ ਫਿਲੋਰ ਤੋਂ ਸਾਹਮਣੇ ਆਇਆ ਜਿੱਥੇ ਫਿਲੋਰ ਦੇ ਨਜ਼ਦੀਕੀ ਪਿੰਡ ਦੁਸਾਂਝ ਖੁਰਦ ਨੇੜੇ ਨੈਸ਼ਨਲ ਹਾਈਵੇ ਤੇ ਇਕ ਸਕਾਰਪੀਓ ਗੱਡੀ ਦਾ ਟਾਇਰ ਫਟਣ ਕਾਰਨ ਉਹ ਬੇਕਾਬੂ ਹੋ ਕੇ ਸਾਹਮਣੇ ਆ ਰਹੀ ਸਕਾਰਪੀਓ ਗੱਡੀ ਵਿੱਚ ਜਾ ਟਕਰਾਈ। ਇਸ ਦੌਰਾਨ ਇਕ ਹਾਥੀ ਵੀ ਇਸ ਵਿੱਚ ਆ ਕੇ ਵੱਜ ਗਿਆ । ਜਿਸ ਕਾਰਨ ਛੋਟੇ ਹਾਥੀ ਦੇ ਡਰਾਈਵਰ ਦੀ ਮੌਕੇ ਤੇ ਇਸ ਹਾਦਸੇ ਵਿੱਚ ਸਕਾਰਪੀਓ ਸਵਾਰ ਦੋ ਲੋਕ ਜ਼ਖ਼ਮੀ ਹੋ ਗਏ ।
ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਕੌਰਪੀਓ ਨੂੰ ਡਰਾਈਵਰ ਸਾਹਿਲ ਵਾਸੀ ਹਰਿਆਣਾ ਚਲਾ ਰਿਹਾ ਸੀ ਤੇ ਉਸ ਨੇ ਕਿਹਾ ਕਿ ਆਪਣੀਆਂ ਦੋ ਭੈਣਾਂ ਨਾਲ ਲੁਧਿਆਣਾ ਤੋਂ ਨਕੋਦਰ ਮੱਥਾ ਟੇਕਣ ਜਾ ਰਹੇ ਸਨ ਕਿ ਇਸੇ ਦੌਰਾਨ ਜਦੋਂ ਉਹ ਦੁਸਾਂਝ ਖੁਰਦ ਨੇੜੇ ਪਹੁੰਚੇ ਤਾਂ ਸਕਾਰਪੀਓ ਗੱਡੀ ਦਾ ਟਾਇਰ ਫਟ ਗਿਆ । ਜਿਸ ਕਾਰਨ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਜਲੰਧਰ ਤੋਂ ਲੁਧਿਆਣਾ ਵੱਲ ਆ ਰਹੇ ਛੋਟੇ ਹਾਥੀ ਨਾਲ ਜਾ ਟਕਰਾਈ । ਟੱਕਰ ਏਨੀ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਟੱਕਰ ਵਿਚ ਛੋਟੇ ਹਾਥੀ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ।
ਜਦਕਿ ਸਕੌਰਪੀਓ ਵਿੱਚ ਬੈਠੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਦੀ ਮੱਦਦ ਨਾਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਕਿ ਹੈ ਕਿ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦਾ ਮੋਬਾਇਲ ਅਤੇ ਪਰਸ ਮੌਕੇ ਤੇ ਭੀੜ ਵਿੱਚ ਕਿਸੇ ਨੇ ਚੋਰੀ ਕਰ ਲਿਆ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਜਖ਼ਮੀ ਵਿਅਕਤੀ ਦਾ ਪਰਸ ਤੇ ਮੋਬਾਈਲ ਕੀਤਾ ਚੋਰੀ, ਇਨਸਾਨੀਅਤ ਹੋਈ ਸ਼ਰਮਸਾਰ
ਤਾਜਾ ਖ਼ਬਰਾਂ
ਪੰਜਾਬ ਚ ਇਥੇ ਵਾਪਰੇ ਭਿਆਨਕ ਹਾਦਸੇ ਚ ਜਖ਼ਮੀ ਵਿਅਕਤੀ ਦਾ ਪਰਸ ਤੇ ਮੋਬਾਈਲ ਕੀਤਾ ਚੋਰੀ, ਇਨਸਾਨੀਅਤ ਹੋਈ ਸ਼ਰਮਸਾਰ
Previous Postਪੰਜਾਬ ਦੇ ਇਸ ਸਕੂਲ ਚ ਵਿਦਿਆਰਥੀ 150 ਅਤੇ ਬਾਂਦਰ 300, ਅਧਿਆਪਕ ਸਣੇ ਮਾਪੇ ਅਤੇ ਬੱਚੇ ਪ੍ਰੇਸ਼ਾਨ
Next Postਇਕੋ ਪਰਿਵਾਰ ਦੇ 3 ਜੀਆਂ ਨੂੰ 72 ਘੰਟਿਆਂ ਚ ਸੱਪ ਨੇ ਡੰਗਿਆ, 2 ਭਰਾਵਾਂ ਦੀ ਹੋਈ ਮੌਤ