ਪੰਜਾਬ ਚ ਇਥੇ ਵਾਪਰੀ ਮੰਦਭਾਗੀ ਘਟਨਾ, ਗਊਆਂ ਦੀ ਹਤਿਆ ਕਰ ਨਹਿਰ ਚ ਸੁੱਟੇ ਅੰਗ- ਇਲਾਕੇ ਚ ਪਈ ਸਨਸਨੀ

ਆਈ ਤਾਜ਼ਾ ਵੱਡੀ ਖਬਰ 

ਸ਼ਰਾਰਤੀ ਅਨਸਰਾਂ ਵੱਲੋਂ ਜਿੱਥੇ ਵੱਖ ਵੱਖ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਪੁਲਿਸ ਪ੍ਰਸ਼ਾਸਨ ਵੀ ਸਖਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸਥਿਤੀ ਅਨੁਸਾਰ ਫੈਸਲੇ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਗੈਰ-ਸਮਾਜਿਕ ਅਨਸਰ ਵੀ ਹੁੰਦੇ ਹਨ, ਜਿਨ੍ਹਾਂ ਵੱਲੋਂ ਬੇਅਦਬੀ ਦੀਆ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਉਥੇ ਵੀ ਕਈਆਂ ਵੱਲੋਂ ਗਊ ਹੱਤਿਆ ਕਰਕੇ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੁਣ ਪੰਜਾਬ ਵਿੱਚ ਇੱਥੇ ਵਾਪਰੀ ਮੰਦਭਾਗੀ ਘਟਨਾ ਜਿੱਥੇ ਗਊਆਂ ਦੀ ਹੱਤਿਆ ਕਰਕੇ ਨਹਿਰ ਵਿੱਚ ਅੰਗ ਸੁੱਟੇ ਗਏ ਹਨ। ਜਿਸ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਛੀਵਾੜਾ ਸਾਹਿਬ ਤੋ ਸਾਹਮਣੇ ਆਈ ਹੈ।

ਜਿੱਥੇ ਮਾਛੀਵਾੜਾ ਦੇ ਨਜ਼ਦੀਕ ਵਗਦੀ ਸਰਹੰਦ ਨਹਿਰ ਵਿੱਚ ਅੰਗਾਂ ਨੂੰ ਦੇਖ ਕੇ ਜਿੱਥੇ ਲੋਕਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਸ਼ਿਵ ਸੈਨਾ ਦੇ ਆਗੂ ਵੀ ਘਟਨਾ ਸਥਾਨ ਤੇ ਪਹੁੰਚੇ ਹਨ।

ਦੱਸਿਆ ਗਿਆ ਹੈ ਕਿ ਜਿਥੇ ਕੁਝ ਲੋਕਾਂ ਵੱਲੋਂ ਪੰਜ ਦੇ ਕਰੀਬ ਗਊਆਂ ਦੀ ਹੱਤਿਆ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਅੰਗਾਂ ਨੂੰ ਵੱਢ ਕੇ ਬੈਗਾ ਦੇ ਵਿਚ ਪਾ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਹੈ। ਉੱਥੇ ਹੀ ਗਾਂ ਦੇ ਇਨ੍ਹਾਂ ਅੰਗਾਂ ਦੇ ਥੈਲੇ ਭਾਰੀ ਹੋਣ ਕਾਰਨ ਅੱਗੇ ਨਹੀਂ ਜਾ ਸਕੇ, ਜੋ ਤੈਰਨ ਨਾ ਕਾਰਨ ਉੱਥੇ ਹੀ ਰੁਕ ਗਏ ਜਿਸ ਨੂੰ ਦੇਖ ਕੇ ਇਸ ਸਾਰੀ ਘਟਨਾ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਥੈਲਿਆੰ ਦੇ ਵਿੱਚ ਗਊਆਂ ਦਾ ਮਾਸ ਅਤੇ ਅੰਗ ਵੱਢ ਕੇ ਪਾਏ ਹੋਏ ਸਨ। ਜੋ ਗੋਤਾਖੋਰਾਂ ਵੱਲੋਂ ਬਾਹਰ ਕੱਢਣ ਤੋਂ ਬਾਅਦ ਪੋਸਟਮਾਰਟਮ ਵਾਸਤੇ ਭੇਜੇ ਗਏ ਹਨ ਅਤੇ ਵੈਟਰਨਰੀ ਡਾਕਟਰਾਂ ਦਾ ਇੱਕ ਬੋਰਡ ਇਸ ਦਾ ਪੋਸਟ ਮਾਰਟਮ ਕਰੇਗਾ। ਉਥੇ ਹੀ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।