ਆਈ ਤਾਜਾ ਵੱਡੀ ਖਬਰ
ਜਿੱਥੇ ਲੋਕਾਂ ਨੂੰ ਭਾਰੀ ਗਰਮੀ ਦੇ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਵਿੱਚ ਹੋਈ ਭਾਰੀ ਬਰਸਾਤ ਅਤੇ ਬੱਦਲ ਫਟਣ ਕਾਰਨ ਹੜ੍ਹ ਵਰਗੇ ਸਥਿਤੀ ਪੈਦਾ ਹੋ ਗਈ ਹੈ ਜਿੱਥੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਪਾਣੀ ਦੇ ਵਹਾਅ ਵਿਚ ਬਹੁਤ ਸਾਰੀਆਂ ਗੱਡੀਆਂ ਰੁੜ੍ਹ ਗਈਆਂ ਹਨ ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁ-ਕ-ਸਾ-ਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜ਼ਮੀਨ ਖਿਸਕਣ ਕਾਰਨ ਵੀ ਬਹੁਤ ਸਾਰੇ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਉਥੇ ਹੀ ਪਾਣੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬਹੁਤ ਸਾਰੀਆਂ ਗੱਡੀਆਂ ਨੂੰ ਆਪਣੇ ਨਾਲ ਵਹਾ ਕੇ ਦੂਰ ਕਰ ਦਿੱਤਾ ਹੈ।
ਹੁਣ ਪੰਜਾਬ ਵਿੱਚ ਵਾਪਰੀ ਵੱਡੀ ਘਟਨਾ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇਂ ਆਈ ਹੈ। ਹਿਮਾਚਲ ਦੇ ਇਸ ਕਹਿਰ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਅੱਜ ਰੂਪਨਗਰ ਦੇ ਨਿਊ ਮਲੂਕਪੁਰ ਪਿੰਡ ਕੋਲੋਂ ਭਾਖੜਾ ਨਹਿਰ ਵਿੱਚ ਡਿੱਗੀ ਹੋਈ ਹਿਮਾਚਲ ਨੰਬਰ ਦੀ ਇਨੋਵਾ ਕਾਰ ਦੇਖਣ ਕਾਰਨ ਪੁਲਸ ਅਤੇ ਨਜ਼ਦੀਕ ਦੇ ਪਿੰਡਾਂ ਦੇ ਲੋਕਾਂ ਵੱਲੋਂ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ। ਇਹ ਕਾਰ ਉਸ ਸਮੇਂ ਇਸ ਘਟਨਾ ਦਾ ਸ਼ਿਕਾਰ ਹੋ ਗਈ, ਜਦੋਂ ਕਾਰ ਚਾਲਕ ਵੱਲੋਂ ਘਨੌਲੀ ਰੂਪਨਗਰ ਰੋਡ ਤੇ ਅਚਾਨਕ ਖੱਬਾ ਮੋੜ ਲਿਆ, ਇਸ ਤੋਂ ਬਾਅਦ ਕਾਰ ਸਕੂਲ ਦੇ ਨੇੜੇ ਨਹਿਰ ਵਿਚ ਚਲੀ ਗਈ।
ਜਿੱਥੇ ਇਨੋਵਾ ਕਾਰ ਨਹਿਰ ਵਿਚ ਡਿਗ ਗਈ ਉਥੇ ਹੀ ਪਾਣੀ ਦੇ ਤੇਜ਼ ਬਹਾਅ ਕਾਰਨ ਭਾਖੜਾ ਨਹਿਰ ਵਿੱਚ ਬਹਿ ਗਈ ਸੀ। ਉਥੇ ਹੀ ਨਹਿਰ ਦੇ ਤੇਜ਼ ਵਹਾਅ ਵਿਚ ਇਸ ਕਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਲੱਭਣ ਵਿੱਚ ਕੁੱਲ ਚਾਰ ਘੰਟੇ ਦਾ ਸਮਾਂ ਲੱਗ ਗਿਆ। ਇਸ ਘਟਨਾ ਬਾਰੇ ਉੱਥੇ ਮੌਜੂਦ ਲੋਕਾਂ ਵੱਲੋਂ ਸਵੇਰੇ 10:15 ਵਜੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਇਸ ਕਾਰ ਦੀ ਭਾਲ ਕੀਤੀ ਗਈ।
ਉਥੇ ਹੀ ਦੱਸਿਆ ਗਿਆ ਹੈ ਕਿ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਭਾਲ ਵਿਚ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ। ਉਥੇ ਹੀ ਕਾਰ ਨੂੰ ਪੁਲਿਸ ਨੇ ਹਾਈਡਰਾ ਮਸ਼ੀਨ ਰਾਹੀਂ ਨਹਿਰ ਵਿਚੋਂ ਬਾਹਰ ਕੱਢ ਲਿਆ ਹੈ। ਉਥੇ ਹੀ ਕਾਰ ਦਾ ਡਰਾਇਵਰ ਇਸ ਹਾਦਸੇ ਵਿੱਚ ਪਾਣੀ ਵਿੱਚ ਡੁੱਬ ਗਿਆ ਸੀ ਕਿਉਂਕਿ ਗੱਡੀ ਦਾ ਸ਼ੀਸ਼ਾ ਖੁੱਲਾ ਹੋਣ ਕਾਰਨ ਡੁੱਬ ਗਿਆ ਸੀ। ਉੱਥੇ ਹੀ ਇਸ ਕਾਰ ਵਿਚ ਸਵਾਰ ਦੋ ਵਿਅਕਤੀਆਂ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ, ਹੋ ਰਹੀਆਂ ਅਰਦਾਸਾਂ – ਤਾਜਾ ਵੱਡੀ ਖਬਰ
Next Postਇੰਗਲੈਂਡ ਚ ਏਨੇ ਰੁਪਏ ਲੱਗਾ ਕੇ ਲੋਕ ਇੰਡੀਆ ਤੋਂ ਜਾ ਕੇ ਧੜਾ ਧੜ ਹੋ ਰਹੇ ਸਿਧੇ ਪੱਕੇ ਲੈ ਰਹੇ PR – ਤਾਜਾ ਵੱਡੀ ਖਬਰ