ਆਈ ਤਾਜਾ ਵੱਡੀ ਖਬਰ
ਪੰਜਾਬ ਸੂਬੇ ਅੰਦਰ ਰੋਜ਼ਾਨਾ ਹੀ ਕਈ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਕਈ ਵਾਰ ਤਾਂ ਲੋਕ ਖੁਸ਼ੀਆਂ ਦੇ ਮੌਕੇ ‘ਤੇ ਸ਼ਰੀਕ ਹੋਣ ਗਏ ਹੁੰਦੇ ਹਨ ਪਰ ਵਾਪਸੀ ਦੌਰਾਨ ਉਹ ਘਰ ਨਹੀਂ ਪਹੁੰਚ ਪਾਉਂਦੇ। ਜਿਸ ਗੱਲ ਦਾ ਸਦਮਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਉਮਰ ਰਹਿੰਦਾ ਹੈ।
ਪੰਜਾਬ ਦੇ ਵਿੱਚ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਅਬੋਹਰ ਨਜ਼ਦੀਕ ਇੱਕ ਕਾਰ ਟਰਾਲੇ ਅਤੇ ਟਰੱਕ ਦੀ ਹੋਈ ਟੱਕਰ ਵਿੱਚ ਜਾ ਟਕਰਾਈ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਦੂਜਾ ਜ਼ਖਮੀ ਹੋ ਗਿਆ। ਮਿਲੀ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਅਬੋਹਰ-ਸ੍ਰੀ ਗੰਗਾਨਗਰ ਕੌਮਾਂਤਰੀ ਸੜਕ ਮਾਰਗ ਨਜ਼ਦੀਕ ਪੈਂਦੇ ਪਿੰਡ ਗਿੱਦੜਾਂ ਵਾਲੀ ਲਾਗੇ ਵਾਪਰਿਆ। 32 ਸਾਲਾ ਕਰਨ ਜਾਖੜ ਪੁੱਤਰ ਰਜਿੰਦਰ ਜਾਖੜ ਜੋ ਪੰਜਕੋਸੀ ਦਾ ਰਹਿਣ ਵਾਲਾ ਸੀ ਅੱਜ ਆਪਣੇ ਦੋਸਤ ਦੇ ਨਾਲ ਕਿਸੇ ਵਿਆਹ ਸਮਾਗਮ ਵਿੱਚ ਸ਼ਰੀਕ ਹੋਣ ਗਿਆ ਸੀ।
ਜਿੱਥੋਂ ਉਹ ਸਵੇਰੇ ਸਾਢੇ ਪੰਜ ਵਜੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਹੀ ਗਿੱਦੜਾਂ ਵਾਲੀ ਨੇੜੇ ਪਹੁੰਚਦੇ ਸਾਰ ਹੀ ਉਸ ਦੀ ਕਾਰ ਟਰੱਕ ਅਤੇ ਟਰਾਲੇ ਵਿਚਾਲੇ ਹੋਈ ਟੱਕਰ ਦੌਰਾਨ ਲਪੇਟ ਵਿੱਚ ਆ ਗਈ। ਇਸ ਹੋਈ ਟੱਕਰ ਵਿੱਚ ਕਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਰਜਤ ਜ਼ਖਮੀ ਹੋ ਗਿਆ। ਜਦ ਕਿ ਦੂਜੇ ਪਾਸੇ ਇਸ ਹਾਦਸੇ ਦੇ ਵਿੱਚ ਟਰਾਲਾ ਚਲਾਉਣ ਵਾਲਾ ਜਸਪਾਲ ਪੁੱਤਰ ਕਾਬਲ ਸਿੰਘ ਵਾਸੀ ਕੰਧ ਵਾਲਾ ਅਮਰਕੋਟ ਵੀ ਫੱ-ਟ-ੜ ਹੋ ਗਿਆ।
ਸਥਾਨਕ ਲੋਕਾਂ ਨੇ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ। ਪਰ ਸਰਕਾਰੀ ਹਸਪਤਾਲ ਨੇ ਰਜਤ ਦੀ ਹਾਲਤ ਗੰਭੀਰ ਹੁੰਦਿਆਂ ਦੇਖ ਉਸ ਨੂੰ ਰੈਫਰ ਕਰ ਦਿੱਤਾ। ਇਸ ਘਟਨਾ ਦੇ ਵਿੱਚ ਟਰਾਲਾ ਚਾਲਕ ਜਸਪਾਲ ਲੁੱਕ ਦੇ ਡਰੰਮ ਗੁਜਰਾਤ ਤੋਂ ਲੱਦ ਕੇ ਬਠਿੰਡਾ ਲਿਜਾ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਉਪਰ ਥਾਣਾ ਖੂਈਆਂ ਸਰਵਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿੱਤਾ। ਇੱਥੋਂ ਦੇ ਸਥਾਨਕ ਸਹਾਇਕ ਸਬ ਇੰਸਪੈਕਟਰ ਸੁਖਪਾਲ ਸਿੰਘ ਇਸ ਕੇਸ ਦੀ ਜਾਂਚ ਕਰ ਰਹੇ ਹਨ।
Previous Postਪੰਜਾਬ ਚ ਵਾਪਰਿਆ ਕਹਿਰ ਕੁੜੀ ਨੂੰ ਬਾਥਰੂਮ ਚ ਮਿਲੀ ਇਸ ਤਰਾਂ ਦਰਦਨਾਕ ਮੌਤ , ਛਾਇਆ ਸੋਗ
Next Postਪੰਜਾਬ ਸਰਕਾਰ ਵਲੋਂ ਕਿਸਾਨਾਂ ਬਾਰੇ ਆਈ ਇਹ ਵੱਡੀ ਖਬਰ , ਕਿਸਾਨਾਂ ਚ ਖੁਸ਼ੀ