ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ – ਛਾਈ ਸੋਗ ਦੀ ਲਹਿਰ , ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਵੇਖਿਆ ਜਾਵੇ ਤਾਂ ਦੁਨੀਆਂ ਪਹਿਲਾਂ ਹੀ ਕੁਦਰਤੀ ਕਰੋਪੀ ਦੀ ਮਾਰ ਸਹਿ ਰਹੀ ਹੈ। ਉੱਥੇ ਹੀ ਦੇਸ਼ ਅੰਦਰ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਅਜਿਹੇ ਹਾਦਸਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਜਿੱਥੇ ਕੁਝ ਹਾਦਸੇ ਦੂਸਰੇ ਦੀ ਗਲਤੀ ਨਾਲ ਵਾਪਰਦੇ ਹਨ ਤੇ ਕੁਝ ਆਪਣੀ ਅਣਗਹਿਲੀ ਕਾਰਨ। ਜਿੱਥੇ ਸਰਕਾਰ ਵੱਲੋਂ ਆਵਾਜਾਈ ਦੌਰਾਨ ਸੁਰੱਖਿਆ ਦੇ ਕਈ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਲੋਕਾਂ ਵੱਲੋਂ ਵਾਹਨ ਦੀ ਰਫ਼ਤਾਰ ਨੂੰ ਤੇਜ਼ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਦੌਰਾਨ ਹੀ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਇਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।

ਇਨਸਾਨ ਦੀ ਨਜ਼ਰ ਇੱਕ ਸੈਕਿੰਡ ਲਈ ਹਟਦੇ ਹੀ ਦੁਰਘਟਨਾ ਵਾਪਰ ਜਾਂਦੀ ਹੈ। ਅੱਜ ਹਰ ਇਕ ਇਨਸਾਨ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਵਾਹਨ ਚਲਾ ਰਿਹਾ ਹੋਵੇ। ਇਨ੍ਹਾਂ ਹਾਦਸਿਆਂ ਦਾ ਸ਼ਿ-ਕਾ-ਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਇੱਥੇ ਵਾਪਰਿਆ ਭਿ-ਆ-ਨ-ਕ ਹਾਦਸਾ, ਜਿਸ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਨਕੋਦਰ ਤੋਂ ਜਲੰਧਰ ਮਾਰਗ ਤੇ ਦੋ ਮੋਟਰਸਾਇਕਲਾਂ ਅਤੇ ਕਾਰਾਂ ਵਿਚਕਾਰ ਭਿਆਨਕ ਟੱ-ਕ-ਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਲ ਸ਼ਾਮ ਅੱਠ ਵਜੇ ਦੇ ਕਰੀਬ ਪਿੰਡ ਮੁੱਧਾ ਨੇੜੇ ਵਾਪਰਿਆ ਹੈ। ਬੁਲਟ ਮੋਟਰਸਾਈਕਲ ਸਵਾਰ ਨੌਜਵਾਨ 26 ਸਾਲਾ ਸੂਰਤ ਸਿੰਘ ਪੰਡੋਰੀ ਅਰਾਈਆਂ, ਕਰਤਾਰਪੁਰ ਆਪਣੇ ਸਾਥੀ ਸਿਮਰਨਜੀਤ ਸਿੰਘ ਨਾਲ ,ਤੇ ਦੋ ਹੋਰ ਸਾਥੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਸਨ। ਇਹ ਚਾਰੋਂ ਨੌਜਵਾਨ ਨਕੋਦਰ ਦੇ ਡੇਰਾ ਮੁਰਾਦ ਸ਼ਾਹ ਤੋਂ ਨਤਮਸਤਕ ਹੋ ਕੇ ਵਾਪਸ ਜਲੰਧਰ ਜਾ ਰਹੇ ਸਨ। ਜਦੋਂ ਇਹ ਸਾਰੇ ਨੌਜਵਾਨ ਪਿੰਡ ਮੁੱਧ ਕੋਲ ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ਆਈ ਇਕ ਕਾਰ ਮਾਈਕਰਾ ਗੱਡੀ ਨੇ ਜ਼ਬਰਦਸਤ ਟੱਕਰ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਮਾਰ ਦਿੱਤੀ।

ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ 26 ਸਾਲਾ ਬੁਲਟ ਸਵਾਰ ਮਲਕੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪੰਡੋਰੀ ਅਰਾਈਆਂ ਕਰਤਾਰਪੁਰ ਦੀ ਮੌਕੇ ਤੇ ਹੀ ਮੌ-ਤ ਹੋ ਗਈ, ਤੇ 3 ਜ਼ਖ਼ਮੀ ਨੌਜਵਾਨਾਂ ਨੂੰ ਨਜ਼ਦੀਕ ਦੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਜਾ ਕੇ ਲਾ-ਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿੱਥੇ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ ਉਥੇ ਹੀ ਪੁਲਿਸ ਵੱਲੋਂ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।