ਆਈ ਤਾਜਾ ਵੱਡੀ ਖਬਰ
ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅੰਦਰ ਹੋਣ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਨਸਾਨ ਘਰ ਤੋਂ ਜਾਂਦਾ ਹੈ , ਤਾਂ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਹਾਦਸਾ ਵਾਪਰ ਜਾਵੇ। ਕਦੇ ਕਦੇ ਦੂਸਰੇ ਦੀ ਗਲਤੀ ਕਾਰਨ ਕੁਝ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕੁਝ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਦੇ ਕਾਰਨ ਅਨੇਕਾਂ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬਹੁਤ ਸਾਰੇ ਅਜਿਹੇ ਸੜਕ ਹਾਦਸਿਆਂ ਕਾਰਨ ਕਈ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ।
ਕਿਉਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਹੁਣ ਫਿਰ ਇਕ ਵਾਰ ਪੰਜਾਬ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਕਈ ਬੱਸਾਂ, ਟਰੱਕ ਅਤੇ ਕਾਰਾਂ ਆਪਸ ਵਿੱਚ ਟ-ਕ-ਰਾ ਗਈਆਂ ਹਨ। ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਜਗਰਾਉਂ ਦੇ ਨਜ਼ਦੀਕ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਉੱਪਰ ਵਾਪਰੀ ਹੈ।
ਧੁੰਦ ਕਾਰਨ ਵਾਪਰੀ ਇਸ ਘਟਨਾ ਵਿੱਚ ਕਈ ਬੱਸਾਂ, ਟਰੱਕ ਅਤੇ ਕਾਰਾ ਆਪਸ ਵਿੱਚ ਟ-ਕ-ਰਾ-ਉਣ ਕਾਰਨ ਦਰਜਨਾਂ ਲੋਕ ਜ਼-ਖ-ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਸੰਘਣੀ ਧੁੰਦ ਛਾ ਰਹੀ ਹੈ। ਇਸ ਕਾਰਨ ਹੀ ਅੱਜ ਤੜਕੇ ਸੰਘਣੀ ਧੁੰਦ ਦੌਰਾਨ ਦੋ ਬੱਸਾਂ ਚੌਕੀਮਾਨ ਅਤੇ ਮੁੱਲਾਂਪੁਰ ਦੇ ਵਿਚਕਾਰ ਟ-ਕ-ਰਾ ਗਈਆਂ, ਇਸ ਦੇ ਨਾਲ ਹੀ ਕਈ ਹੋਰ ਵਾਹਨ ਇਨ੍ਹਾਂ ਬੱਸਾਂ ਨਾਲ ਟ-ਕ-ਰਾ ਕੇ ਦੁਰਘਟਨਾਗ੍ਰਸਤ ਹੋਏ ਹਨ।
ਜਦੋਂ ਇਹ ਹਾਦਸਾ ਵਾਪਰਿਆ ਤਾਂ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਨਜ਼ਦੀਕ ਦੇ ਲੋਕਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਨਜ਼ਦੀਕ ਦੇ ਜਗਰਾਓ ਅਤੇ ਮੁੱਲਾਂਪੁਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਹਾਦਸਿਆਂ ਵਿੱਚ ਵਾਧਾ ਹੋਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਸਮਝਦਾਰੀ ਵਰਤਦੇ ਹੋਏ ਮਨੁੱਖੀ ਚੇਨ ਬਣਾ ਕੇ ਆਉਣ ਵਾਲੇ ਵਾਹਨਾਂ ਨੂੰ ਰਫ਼ਤਾਰ ਹੌਲੀ ਕਰਨ ਲਈ ਸੁਚੇਤ ਕੀਤਾ ਗਿਆ। ਸੂਬੇ ਅੰਦਰ ਪੈ ਰਹੀ ਸੰਘਣੀ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
Previous Postਪੰਜਾਬ ਚ 5 ਸਾਲਾਂ ਦੀ ਫੁੱਲ ਭਰ ਬਚੀ ਨਾਲ ਜੋ ਵਾਪਰਿਆ ਦੇਖ ਨਿਕਲੀਆਂ ਸਭ ਦੀਆਂ ਧਾਹਾਂ – ਤਾਜਾ ਵੱਡੀ ਖਬਰ
Next Postਛੋਟੇ ਬਚਿਆ ਦੇ ਸਕੂਲਾਂ ਬਾਰੇ ਆਈ ਤਾਜਾ ਵੱਡੀ ਖਬਰ – ਹੋਇਆ ਇਹ ਕੰਮ ਸ਼ੁਰੂ