ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸੇ ਚ ਸਰਕਾਰੀ ਟੀਚਰ ਦੀ ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਲੋਕਾਂ ਦੀਆਂ ਵੱਧ ਰਹੀਆਂ ਅਣਗਹਿਲੀਆਂ ਤੇ ਲਾਹਪ੍ਰਵਾਹੀਆਂ ਮਨੁੱਖ ਦੀ ਜ਼ਿੰਦਗੀ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਹੈ , ਇਸੇ ਵਿਚਾਲੇ ਵੱਧ ਰਹੀਆਂ ਮਨੁੱਖ ਦੀਆਂ ਗ਼ਲਤੀਆਂ ਵੱਧ ਰਹੇ ਸੜਕੀ ਹਾਦਸਿਆਂ ਦਾ ਇੱਕ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ । ਇਸੇ ਵਿਚਾਲੇ ਭਿਆਨਕ ਸੜਕੀ ਹਾਦਸੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਵਾਪਰੇ ਭਿਆਨਕ ਹਾਦਸੇ ਚ ਸਰਕਾਰੀ ਟੀਚਰ ਦੀ ਦਰਦਨਾਕ ਮੌਤ ਹੋ ਗਈ ।

ਦੱਸਦਿਆਂ ਕਿ ਟਰੈਕਟਰ-ਟਰਾਲੀ ਨੇ ਟ੍ਰਾਈ ਸਾਈਕਲ ਸਕੂਟੀ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਇਸ ਹਾਦਸੇ ਚ ਸਰਕਾਰੀ ਟੀਚਰ ਦੀ ਮੌਤ ਹੋ ਗਈ । ਮਾਮਲਾ ਬਾਘਾਪੁਰਾਣਾ ਤੋਂ ਸਾਹਮਣੇ ਆਇਆ ਜਿਥੇ ਇੱਕ ਵਿਆਹ ਸਮਾਰੋਹ ਵਿਚ ਟਰਾਈ ਸਾਈਕਲ ਸਕੂਟੀ ‘ਤੇ ਘਰ ਪਰਤ ਰਹੇ ਸਰਕਾਰੀ ਟੀਚਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ , ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਉਸ ਨੇ ਦਮ ਤੋੜ ਦਿੱਤਾ।

ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਲਿਆ ਤੇ ਚਾਲਕ ਖਿਲਾਫ ਕੇਸ ਦਰਜ ਕਰ ਲਿਆ । ਇਸ ਘਟਨਾ ਸਬੰਧੀਪੁਲਿਸ ਨੇ ਦੱਸਿਆ ਕਿ ਕਸਬਾ ਬਾਘਾਪੁਰਾਣਾ ਦੇ ਵਾਸੀ ਦਿਵਿਆਂਗ ਰਾਜੀਵ ਕੁਮਾਰ ਸਰਕਾਰੀ ਸਕੁਲ ਵਿਚ ਪੜਾਉਂਦੇ ਸਨ। ਐਤਵਾਰ ਰਾਤ ਨੂੰ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿਚ ਗਏ ਸਨ ਜਿਸ ਕਾਰਨ oh ਰਾਤ ਨੂੰ ਟਰਾਈ ਸਾਈਕਲ ਸਕੂਟੀ ਤੋਂ ਘਰ ਪਰਤ ਰਹੇ ਸਨ।

ਹਾਈਵੇ ‘ਤੇ ਸੜਕ ਦੇ ਵਿਚ ਟਰੈਕਟਰ-ਟਰਾਲੀ ਨਾਲ ਉਨ੍ਹਾਂ ਦੀ ਸਕੂਟੀ ਜਾ ਟਕਰਾਈ। ਹਾਦਸੇ ਵਿਚ ਉਹ ਗੰਭੀਰ ਜ਼ਖਮੀ ਹੋ ਗਏ ਜਿਸ ਕਾਰਨ ਓਹਨਾ ਨੂੰ ਹਸਪਤਾਲ ਲਿਜਾਂਦਾ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਣਾ ਦੇ ਵਾਪਰਨ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ