ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵਾਹਨ ਚਾਲਕਾਂ ਲਈ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਨਾਲ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਰੱਖਿਆ ਕੀਤੀ ਜਾ ਸਕੇ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਅਤੇ ਅਣਗਹਿਲੀਆ ਵਰਤੀਆਂ ਜਾਂਦੀਆਂ ਹਨ, ਕਈਆਂ ਦੇ ਕਾਰਨ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਕਈ ਵਾਰ ਵਾਹਨ ਚਾਲਕਾਂ ਦੇ ਅਚਾਨਕ ਹੀ ਅੱਗੇ ਆਉਣ ਵਾਲੇ ਕਈ ਅਵਾਰਾ ਘੁੰਮਣ ਵਾਲੇ ਪਸ਼ੂਆਂ ਦੇ ਚਲਦੇ ਹੋਏ ਵੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ।
ਹੁਣ ਪੰਜਾਬ ਵਿਚ ਇਕ ਭਿਆਨਕ ਸੜਕ ਹਾਦਸਾ ਫਿਲਮੀ ਸਟਾਈਲ ਵਿੱਚ ਵਾਪਰਿਆ ਹੈ। ਇਹ ਕਾਰਾ ਪਲਟ ਗਈਆਂ ਹਨ ਅਤੇ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਿਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਡੋਵਾਲ ਬਾਈਪਾਸ ਤੇ ਪੈਂਦੇ ਪਿੰਡ ਮਲਕਪੁਰ ਵਿਚ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਗੱਡੀਆਂ ਵੱਲੋਂ ਇੱਕ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਅਚਾਨਕ ਹੀ ਦੋ ਤੇਜ਼ ਰਫਤਾਰ ਆ ਰਹੀਆਂ ਗੱਡੀਆਂ ਦੇ ਸਾਹਮਣੇ ਆ ਗਈ ਸੀ।
ਇਸ ਹਾਦਸੇ ਵਿਚ ਇਕ ਕਰੇਟਾ ਕਾਰ ਆ ਰਹੀ ਸੀ ਜਿਸ ਵਿੱਚ ਪਰਿਵਾਰ ਸ਼ਾਮਲ ਸੀ, ਅਤੇ ਉਧਰ ਦੂਜੇ ਪਾਸੇ ਫਾਰਚੂਨਰ ਗੱਡੀ ਆ ਰਹੀ ਸੀ ਜਿਸ ਵਿੱਚ ਕੁਝ ਨੌਜਵਾਨ ਸਵਾਰ ਸਨ। ਜਦੋਂ ਦੋਂਨੋ ਗੱਡੀਆਂ ਹੀ ਪਿੰਡ ਮਲਕਪੁਰ ਦੇ ਨਜ਼ਦੀਕ ਪਹੁੰਚੀਆਂ ਤਾਂ ਅਚਾਨਕ ਹੀ ਅੱਗੇ ਇੱਕ ਗਾਂ ਆ ਗਈ,ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਕਰੇਟਾ ਕਾਰ ਬੇਕਾਬੂ ਹੋ ਗਈ ਅਤੇ ਪਲਟ ਗਈ, ਇਸੇ ਤਰਾਂ ਦੂਜੀ ਗੱਡੀ ਵੀ ਫ਼ਿਲਮੀ ਸਟਾਇਲ ਦੇ ਵਿਚ ਪਲਟਾ ਖਾਂਦੀ ਹੋਈ ਖੇਤਾਂ ਵਿੱਚ ਜਾ ਕੇ ਡਿੱਗ ਗਈ। ਇਨ੍ਹਾਂ ਗੱਡੀਆਂ ਵਿਚ ਸਵਾਰ ਲੋਕ ਮਾਮੂਲੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋਏ ਹਨ, ਅਤੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉਥੇ ਹੀ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਜਿਥੇ ਗਾਂ ਨੂੰ ਬਚਾਉਣ ਦੇ ਚੱਕਰ ਵਿੱਚ ਦੋਨੋਂ ਗੱਡੀਆ ਹਾਦਸਾ ਗ੍ਰਸਤ ਹੋ ਗਈਆ ਉਥੇ ਹੀ ਦੋਨੋਂ ਧਿਰਾਂ ਵੱਲੋਂ ਆਪਸੀ ਰਾਜ਼ੀਨਾਮਾ ਕਰ ਲਿਆ ਗਿਆ। ਇਨ੍ਹਾਂ ਦੋਹਾਂ ਕਾਰਾਂ ਵਿਚ ਜ਼ਖਮੀਆਂ ਨੂੰ ਰਾਹਗੀਰ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਅਤੇ ਪੁਲਸ ਵੱਲੋਂ ਵੀ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ।
Previous Postਪੈਟਰੋਲ ਅਤੇ ਡੀਜਲ ਨੂੰ ਲੈਕੇ ਆਈ ਵੱਡੀ ਖਬਰ, ਕੇਂਦਰ ਨੇ ਰਾਜਾਂ ਨੂੰ ਕੀਤੀ ਇਹ ਅਪੀਲ
Next Postਪੰਜਾਬ ਦੇ CM ਭਗਵੰਤ ਮਾਨ 18 ਅਪ੍ਰੈਲ ਨੂੰ ਕਰਨ ਜਾ ਰਹੇ ਇਹ ਵਿਸ਼ੇਸ਼ ਕੰਮ – ਕੇਜਰੀਵਾਲ ਨੇ ਦਿੱਤੀ ਜਾਣਕਾਰੀ