ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਦੇ ਵਿੱਚ ਅੱਜ ਤਾਪਮਾਨ ਵਿੱਚ ਵਧੇਰੇ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਗਰਮੀ ਨੇ ਲੋਕਾਂ ਦੇ ਵੱਟ ਕੱਡ ਦਿੱਤੇ ਹਨ। ਉੱਥੇ ਹੀ ਇਸ ਗਰਮੀ ਦੇ ਚੱਲਦੇ ਹੋਏ ਦੁਪਹਿਰ ਨੂੰ ਸੜਕਾਂ ਉਪਰ ਨਿਕਲਨਾ ਮੁਸ਼ਕਿਲ ਹੋ ਗਿਆ ਹੈ। ਗਰਮੀ ਦੇ ਚੱਲਦੇ ਹੋਏ ਜਿਥੇ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਉੱਥੇ ਹੀ ਕਈ ਜਗ੍ਹਾ ਤੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪੰਜਾਬ ਭਰ ਵਿੱਚ ਲਗਾਤਾਰ ਪਾਰਾ ਵੱਧ ਹੋਣ ਕਾਰਨ ਜਿਥੇ ਮੌਸਮ ਵਿਭਾਗ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਲਗਾਤਾਰ ਬਹੁਤ ਸਾਰੇ ਸੜਕੀ ਹਾਦਸੇ ਵਾਪਰਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ। ਹੁਣ ਪੰਜਾਬ ਵਿੱਚ ਇਥੇ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੱਜ ਜਲੰਧਰ ਤੋਂ ਅੰਮ੍ਰਿਤਸਰ ਦੇ ਰਾਸ਼ਟਰੀ ਰਾਜ ਮਾਰਗ ਦੇ ਉਪਰ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰਤਾਰਪੁਰ ਦੇ ਵਿੱਚ ਬਣੇ ਹੋਏ ਜੰਗ-ਏ-ਆਜ਼ਾਦੀ ਯਾਦਗਾਰ ਦੇ ਸਾਹਮਣੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇਕ ਕਾਰ ਨੂੰ ਅਚਾਨਕ ਹੀ ਸੜਕ ਤੇ ਚਲਦੇ ਹੋਏ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ।
ਜਿੱਥੇ ਅਚਾਨਕ ਹੀ ਗੱਡੀ ਵਿੱਚ ਅੱਗ ਲੱਗ ਗਈ ਅਤੇ ਬਦਬੂ ਆਉਣ ਲੱਗੀ। ਉਸੇ ਸਮੇਂ ਡਰਾਈਵਰ ਵਾਲੀ ਸੀਟ ਤੋਂ ਅੱਗ ਦੀ ਲਪਟਾਂ ਨਿਕਲਣ ਕਾਰਨ ਉਨ੍ਹਾਂ ਵੱਲੋਂ ਗੱਡੀ ਰੋਕ ਲਈ ਗਈ ਅਤੇ ਇਸ ਵਿੱਚੋਂ ਬਾਹਰ ਨਿਕਲ ਆਏ। ਇਨ੍ਹਾਂ ਨੌਜਵਾਨਾਂ ਦੀ ਗੱਡੀ ਤੋਂ ਉਤਰਦੇ ਸਾਰ ਡਰਾਈਵਰ ਸਾਈਡ ਨੂੰ ਅੱਗ ਦੀਆਂ ਲਪਟਾਂ ਨੇ ਕਰ ਨੂੰ ਘੇਰ ਲਿਆ। ਜਿੱਥੇ ਇਹ ਸਾਰੀ ਗੱਡੀ ਅੱਗ ਵਿੱਚ ਘਿਰ ਗਈ ਉੱਥੇ ਹੀ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਰਤਾਰਪੁਰ ਫਾਇਰ ਬ੍ਰਿਗੇਡ ਦੀ ਗੱਡੀ ਤੁਰੰਤ ਹੀ ਘਟਨਾ ਸਥਾਨ ਤੇ ਪਹੁੰਚੀ ਅਤੇ ਜਿਸ ਵੱਲੋਂ ਇਸ ਅੱਗ ਉਪਰ ਕਾਬੂ ਪਾਇਆ ਗਿਆ।
ਜਿੱਥੇ ਇਸ ਹਾਦਸੇ ਵਿੱਚ ਕਾਰ ਨੁਕਸਾਨੀ ਗਈ ਹੈ ਉੱਥੇ ਹੀ ਰਾਹਤ ਦੀ ਖਬਰ ਰਹੀ ਹੈ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇੱਕ ਕਾਰ ਵਿੱਚ ਸਵਾਰ ਚਾਰ ਨੌਜਵਾਨ ਜੰਡਿਆਲਾ ਗੁਰੂ ਤੋਂ ਹੁਸ਼ਿਆਰਪੁਰ ਨੂੰ ਛਿੰਝ ਦਾ ਮੇਲਾ ਵੇਖਣ ਲਈ ਜਾ ਰਹੇ ਸਨ।
Previous Postਨਵਜੋਤ ਸਿੱਧੂ ਤੇ ਪਈ ਇਹ ਵੱਡੀ ਬਿਪਤਾ ਘਰਵਾਲੀ ਨੂੰ ਕਰਵਾਇਆ ਗਿਆ ਇਸ ਕਾਰਨ ਹਸਪਤਾਲ ਦਾਖਲ – ਕਿਹਾ ਕਰੋ ਅਰਦਾਸਾਂ
Next Postਪੰਜਾਬ: ਵਿਆਹ ਤੋਂ 9 ਦਿਨ ਪਹਿਲਾ ਮੁੰਡੇ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ- ਪਰਿਵਾਰ ਚ ਛਾਇਆ ਮਾਤਮ