ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ,ਹੋਇਆ ਮੌਤ ਦਾ ਤਾਂਡਵ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਮੌਸਮ ਕਾਰਨ ਪੰਜਾਬ ਅੰਦਰ ਛਾ ਰਹੀ ਗਹਿਰੀ ਧੁੰਦ ਨੂੰ ਲੈ ਕੇ ਬਹੁਤ ਸਾਰੇ ਸੜਕ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਸੜਕ ਹਾਦਸਿਆਂ ਦੇ ਵਿਚ ਬਹੁਤ ਜਿਆਦਾ ਹੁਣ ਤੱਕ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਜਿੱਥੇ ਸੜਕੀ ਆਵਾਜਾਈ ਲੋਕਾਂ ਦੀ ਸਹੂਲਤ ਲਈ ਬਣੀ ਹੋਈ ਹੈ ਤਾਂ ਜੋ ਲੋਕ ਆਪਣੇ ਕੰਮ ਤੇ ਆਸਾਨੀ ਨਾਲ ,ਤੇ ਆਪਣੀ ਮੰਜ਼ਲ ਤੇ ਪਹੁੰਚ ਸਕਣ। ਜਿੱਥੇ ਇਨ੍ਹਾਂ ਚੀਜ਼ਾਂ ਦੇ ਫ਼ਾਇਦੇ ਹਨ ਉੱਥੇ ਹੀ ਇਨ੍ਹਾਂ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਇਨਸਾਨ ਦੀ ਜ਼ਿੰਦਗੀ ਵੀ ਚਲੀ ਜਾਂਦੀ ਹੈ।

ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਰੋਜ਼ ਹੀ ਹੋਣ ਵਾਲੇ ਅਜਿਹੇ ਹਾਦਸਿਆਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਡਰ ਦੇ ਸਾਏ ਹੇਠ ਲੈ ਆਂਦਾ ਹੈ। ਬਹੁਤ ਸਾਰੇ ਅਜਿਹੇ ਬਦਨਸੀਬ ਇਨਸਾਨ ਹਨ ਜੋ ਕਿਸੇ ਕੰਮ ਦੀ ਖਾਤਰ ਆਪਣੇ ਘਰ ਤੋਂ ਗਏ ਪਰ ਵਾਪਸ ਆਪਣੇ ਘਰ ਨਹੀਂ ਆ ਸਕੇ। ਰੋਜ਼ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੇ ਬਹੁਤ ਸਾਰੇ ਲੋਕਾਂ ਦੇ ਅੰਦਰ ਡਰ ਪੈਦਾ ਕਰ ਦਿੱਤਾ ਹੈ।

ਪਹਿਲਾਂ ਧੁੰਦ ਦੇ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਕ ਕਹਿਰ ਵਾਪਰਿਆ ਹੈ , ਜਿੱਥੇ ਹੋਏ ਭਿਆਨਕ ਹਾਦਸੇ ਕਾਰਨ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰ ਦੀ ਹੈ ਜੋ ਸੰਘਣੀ ਧੁੰਦ ਛਾਈ ਹੋਣ ਕਾਰਨ ਵਾਪਰੀ ਹੈ। ਇਹ ਸੜਕ ਹਾਦਸਾ ਅੱਜ ਫਿਲੋਰ ਤੋਂ ਫਗਵਾੜਾ ਰੋਡ ਉਪਰ ਪਿੰਡ ਖਹਿਰਿਆਂ ਦੇ ਨਜ਼ਦੀਕ ਵਾਪਰਿਆ ਹੈ।

ਇਸ ਸੜਕ ਹਾਦਸੇ ਵਿੱਚ ਇਕ ਅਣਪਛਾਤੇ ਮੋਟਰਸਾਇਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌ-ਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉੱਥੇ ਹੀ ਦੱਸਿਆ ਗਿਆ ਹੈ ਕਿ ਭਾਰੀ ਧੁੰਦ ਕਾਰਨ ਅੱਜ ਇਸ ਮਾਰਗ ਤੇ ਕਈ ਹਾਦਸੇ ਵਾਪਰੇ ਹਨ।